ਸੋਨਾਕਸ਼ੀ ਨੂੰ ਇਸ ਅੰਦਾਜ਼ ''ਚ ਸਵਿਮਿੰਗ ਪੂਲ ''ਚ ਵੇਖ ਕੇ ਲੋਕਾਂ ਨੇ ਪੁੱਛਿਆ- ਪਾਪਾ ਦੀ ਪਰੀ ਹੋ ਜਾਂ ਜਲ ਪਰੀ?

01/21/2022 9:05:11 AM

ਨਵੀਂ ਦਿੱਲੀ (ਬਿਊਰੋ) : ਹਿੰਦੀ ਸਿਨੇਮਾ ਦੈ ਵੈਟਰਨ ਅਦਾਕਾਰ ਸ਼ਤਰੂਘਨ ਸਿਨ੍ਹਾ ਦੀ ਧੀ ਸੋਨਾਕਸ਼ੀ ਸਿਨ੍ਹਾ ਨੇ ਫ਼ਿਲਮਾਂ 'ਚ ਆਪਣੇ ਹੁਨਰ ਤੋਂ ਵੱਖਰੀ ਪਛਾਣ ਬਣਾਈ ਹੈ। ਸੋਨਾਕਸ਼ੀ ਨੇ ਸਲਮਾਨ ਖ਼ਾਨ ਨਾਲ 'ਦਬੰਗ' ਫ਼ਿਲਮ ਨਾਲ ਬਾਲੀਵੁੱਡ 'ਚ ਬਤੌਰ ਅਦਾਕਾਰਾ ਡੈਬਿਊ ਕੀਤਾ ਸੀ ਅਤੇ ਹੁਣ ਉਨ੍ਹਾਂ ਨੂੰ ਇੰਡਸਟਰੀ 'ਚ ਲਗਪਗ 12 ਸਾਲ ਹੋ ਚੁੱਕੇ ਹਨ। ਸੋਨਾਕਸ਼ੀ ਫ਼ਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਨੂੰ ਦੋਸਤਾਂ ਅਤੇ ਯੂਜਰਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਸੋਨਾਕਸ਼ੀ ਨੇ ਹੁਣੇ ਜਿਹੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਸਵਿਮਿੰਗ ਪੂਲ ਅੰਦਰ ਨਜ਼ਰ ਆ ਰਹੀ ਹੈ।

PunjabKesari

ਇਸ ਤਸਵੀਰ 'ਚ ਸੋਨਾਕਸ਼ੀ ਪਾਣੀ ਅੰਦਰ ਲੱਕ ਤੋਂ ਉੱਪਰ ਤਕ ਡੁੱਬੀ ਹੋਈ ਹੈ ਅਤੇ ਮੁੜ ਕੇ ਕੈਮਰੇ ਵੱਲ ਦੇਖ ਰਹੀ ਹੈ। ਤਸਵੀਰ ਕਿੱਥੇ ਲਈ ਗਈ ਹੈ, ਇਹ ਸੋਨਾਕਸ਼ੀ ਨੇ ਨਹੀਂ ਲਿਖਿਆ ਹੈ ਪਰ ਯੂਜਰਜ਼ ਆਪਣੇ-ਆਪਣੇ ਹਿਸਾਬ ਨਾਲ ਦਿਲਚਸਪ ਕੁਮੈਂਟ ਕਰ ਰਹੇ ਹਨ। ਕਈ ਯੂਜਰਜ਼ ਨੇ ਸੋਨਾਕਸ਼ੀ ਦੀ ਇਸ ਤਸਵੀਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੂੰ ਹੌਟ ਕਿਹਾ ਹੈ ਤਾਂ ਕਿਸੇ ਨੇ ਖ਼ੂਬਸੂਰਤ ਕਿਹਾ। ਕੁਝ ਫੈਨਜ਼ ਅਜਿਹੇ ਵੀ ਹਨ, ਜੋ ਪਾਣੀ ਅੰਦਰ ਖੜ੍ਹੀ ਸੋਨਾਕਸ਼ੀ ਨੂੰ ਠੰਢ ਦੇ ਮੌਸਮ ਨਾਲ ਜੋੜ ਕੇ ਦੇਖ ਰਹੇ ਹਨ ਤੇ ਉਨ੍ਹਾਂ ਦੇ ਪਾਣੀ 'ਚ ਰਹਿਣ 'ਤੇ ਖ਼ੁਦ ਠੰਢ ਮਹਿਸੂਸ ਕਰ ਰਹੇ ਹਨ।

PunjabKesari

ਦਰਅਸਲ, ਸੋਨਾਕਸ਼ੀ ਆਪਣੇ ਪਿਤਾ ਦੇ ਕਾਫ਼ੀ ਕਰੀਬ ਹੈ ਅਤੇ ਸ਼ਤਰੂਘਨ ਸਿਨ੍ਹਾ ਵੀ ਉਨ੍ਹਾਂ 'ਤੇ ਜਾਨ ਛਿੜਕਦੇ ਹਨ। ਕਰੀਅਰ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਦੀ ਆਖਰੀ ਰਿਲੀਜ਼ 'ਭੁਜ- ਦਿ ਪ੍ਰਾਈਡ ਆਫ ਇੰਡੀਆ' ਹੈ, ਜਿਸ 'ਚ ਉਨ੍ਹਾਂ ਨੇ ਇਕ ਜਾਂਬਾਜ਼ ਪੇਂਡੂ ਔਰਤ ਦਾ ਕਿਰਦਾਰ ਨਿਭਾਇਆ ਸੀ। 1971 ਜੰਗ ਦੇ ਪਿਛੋਕੜ 'ਤੇ ਬਣੀ ਇਸ ਫ਼ਿਲਮ 'ਚ ਅਜੈ ਦੇਵਗਨ ਨੇ ਲੀਡ ਕਿਰਦਾਰ ਨਿਭਾਇਆ ਸੀ। ਇਹ ਫ਼ਿਲਮ ਡਿਜ਼ਨੀ ਪਲਸ ਹੌਟਸਟਾਰ 'ਤੇ ਰਿਲੀਜ਼ ਹੋਈ ਸੀ। ਸੋਨਾਕਸ਼ੀ ਨੇ ਅਜੈ ਦੇ ਨਾਲ 'ਸਨ ਆਫ ਦਿ ਸਰਦਾਰ' 'ਚ ਵੀ ਕੰਮ ਕੀਤਾ ਸੀ। ਸੋਨਾਕਸ਼ੀ ਹੁਣ 'ਡਬਲ ਐਕਸਲ' ਫ਼ਿਲਮ 'ਚ ਨਜ਼ਰ ਆਵੇਗੀ। ਸਿਨੇਮਾਘਰਾਂ 'ਚ ਸੋਨਾਕਸ਼ੀ ਦੀ ਆਖ਼ਰੀ ਰਿਲੀਜ਼ ਫ਼ਿਲਮ 'ਦਬੰਗ 3' ਹੈ, ਜੋ 2019 'ਚ ਆਈ ਸੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News