ਸੋਨਾਕਸ਼ੀ ਸਿਨਹਾ ਨੂੰ ਆ ਰਹੀ ਮਾਲਦੀਵ ਦੀ ਯਾਦ, ਤਸਵੀਰ ਸਾਂਝੀ ਕਰਕੇ ਆਖੀ ਇਹ ਗੱਲ

Saturday, Mar 27, 2021 - 12:00 PM (IST)

ਸੋਨਾਕਸ਼ੀ ਸਿਨਹਾ ਨੂੰ ਆ ਰਹੀ ਮਾਲਦੀਵ ਦੀ ਯਾਦ, ਤਸਵੀਰ ਸਾਂਝੀ ਕਰਕੇ ਆਖੀ ਇਹ ਗੱਲ

ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਭਾਵੇਂ ਹੀ ਸੋਨਾਕਸ਼ੀ ਇਸ ਸਮੇਂ ਮੁੰਬਈ ’ਚ ਹੋਵੇ ਪਰ ਉਸ ਦਾ ਦਿਲ ਇੰਡੀਆ ’ਚ ਨਹੀਂ ਸਗੋਂ ਮਾਲਦੀਵ ’ਚ ਹੈ। ਸੋਨਾਕਸ਼ੀ ਨੂੰ ਮਾਲਦੀਵ ਦੇ ਬੀਚ ਅਤੇ ਸਨਸੈਟ ਦੀ ਬਹੁਤ ਯਾਦ ਆ ਰਹੀ ਹੈ ਅਤੇ ਇਸ ਲਈ ਉਨ੍ਹਾਂ ਨੇ ਆਪਣੀ ਮਾਲਦੀਵ ਟਰਿੱਪ ਦੀ ਬਿਕਨੀ ’ਚ ਇਕ ਸੁਪਰਹੌਟ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। 

 
 
 
 
 
 
 
 
 
 
 
 
 
 
 

A post shared by Sonakshi Sinha (@aslisona)


ਸੋਨਾਕਸ਼ੀ ਨੇ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਉਹ ਬੀਚ ’ਤੇ ਬਲੈਕ ਬਿਕਨੀ ’ਚ ਸਨਸੈਟ ਦੇ ਨਾਲ ਫਲੋਟਿੰਗ ਬੋਸ ’ਚ ਆਪਣੇ ਖਾਣੇ ਦਾ ਮਜ਼ਾ ਲੈਂਦੀ ਦਿਖਾਈ ਦੇ ਰਹੀ ਹੈ। ਸੋਨਾਕਸ਼ੀ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੋਨਾਕਸ਼ੀ ਨੇ ਲਿਖਿਆ ਕਿ ‘ਮੈਨੂੰ ਵਾਪਸ ਲੈ ਜਾਓ’।

PunjabKesari
ਸੋਨਾਕਸ਼ੀ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਸ ਨੇ 2010 ’ਚ ਅਦਾਕਾਰ ਸਲਮਾਨ ਖ਼ਾਨ ਨਾਲ ਫ਼ਿਲਮ ‘ਦਬੰਗ’ ਨਾਲ ਡੈਬਿਊ ਕੀਤਾ ਸੀ। ਪਿਛਲੀ ਵਾਰ ਉਹ ਸਲਮਾਨ ਖ਼ਾਨ ਦੇ ਨਾਲ ਦਬੰਗ ਦੇ ਸੀਕਵਲ ‘ਦਬੰਗ3’ ’ਚ ਨਜ਼ਰ ਆਈ ਸੀ। ਹੁਣ ਸੋਨਾਕਸ਼ੀ ਆਪਣੀ ਅਗਲੀ ਫ਼ਿਲਮ ‘ਭੁਜ: ਦਿ ਪ੍ਰਾਈਡ ਆਫ ਇੰਡੀਆ’ ’ਚ ਨਜ਼ਰ ਆਵੇਗੀ ਜਿਸ ’ਚ ਉਨ੍ਹਾਂ ਦੇ ਨਾਲ ਅਦਾਕਾਰ ਅਜੇ ਦੇਵਗਨ ਲੀਡ ਰੋਲ ’ਚ ਹਨ। ਇਹ ਫ਼ਿਲਮ ਸਿਨੇਮਾਘਰ ਦੀ ਬਜਾਏ ਓ.ਟੀ.ਟੀ. ਪਲੇਟਫਾਰਮ ’ਤੇ ਰਿਲੀਜ਼ ਕੀਤੀ ਜਾਵੇਗੀ। 


author

Aarti dhillon

Content Editor

Related News