ਜ਼ਹੀਰ ਇਕਬਾਲ ਨਾਲ ਵਿਆਹ ''ਤੇ ਸੋਨਾਕਸ਼ੀ ਦੀ ਪ੍ਰਤੀਕਿਰਿਆ, ਬੋਲੀ-''ਰੋਕਾ, ਮਹਿੰਦੀ, ਸੰਗੀਤ ਸਭ ਫਿਕਸ...''
Wednesday, Jun 08, 2022 - 12:04 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਸ ਸਮੇਂ ਅਦਾਕਾਰ ਜ਼ਹੀਰ ਇਕਬਾਲ ਨਾਲ ਆਪਣੇ ਰਿਸ਼ਤੇ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ 'ਚ ਹੈ। ਕਈ ਮੀਡੀਆ ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਜ਼ਹੀਰ ਇਕਬਾਲ ਨੇ ਹਾਲ ਹੀ 'ਚ ਸੋਨਾਕਸ਼ੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਆਈ.ਲਵ.ਯੂ ਕਿਹਾ, ਜਿਸ ਤੋਂ ਬਾਅਦ ਤੋਂ ਹੀ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਜ਼ੋਰਾਂ 'ਤੇ ਹਨ। ਉਧਰ ਹੁਣ ਸੋਨਾਕਸ਼ੀ ਸਿਨਹਾ ਦੀ ਪ੍ਰਤੀਕਿਰਿਆ ਆਈ ਹੈ।
ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮਜ਼ੇਦਾਰ ਵੀਡੀਓ ਪੋਸਟ ਕਰਕੇ ਆਪਣੇ ਵਿਆਹ ਦੀਆਂ ਖ਼ਬਰਾਂ 'ਤੇ ਕੁਮੈਂਟ ਕੀਤਾ ਹੈ। ਸਾਂਝੀ ਕੀਤੀ ਗਈ ਇਸ ਵੀਡੀਓ 'ਚ ਸੋਨਾਕਸ਼ਮੀ ਕਮਰੇ 'ਚ ਬੈਠੀ ਗਹਿਰੀ ਸੋਚ 'ਚ ਨਜ਼ਰ ਆ ਰਹੀ ਹੈ।
ਉਧਰ ਵੀਡੀਓ ਦੀ ਕਲਿੱਪ 'ਤੇ ਲਿਖਿਆ-'ਮੀ ਟੂ ਮੀਡੀਆ: ਕਿਉਂ ਹੱਥ ਧੋ ਕੇ ਮੇਰਾ ਵਿਆਹ ਕਰਨਾ ਚਾਹੁੰਦੇ ਹੋ???.........ਇਸ ਦੇ ਬਾਅਦ ਸੋਨਾਕਸ਼ੀ ਸ਼ਾਹਰੁਖ ਦੇ ਫੇਮਸ ਡਾਇਲਾਗ 'ਤੇ ਲਿਪ-ਸਿੰਕ ਕਰਦੀ ਹੈ। ਲੇ ਮੀਡੀਆ : 'ਚੰਗਾ ਲੱਗਦਾ ਹੈ ਕਿ ਮੈਨੂੰ, ਬਹੁਤ ਮਜ਼ਾ ਆਉਂਦਾ ਹੈ'। ਵੀਡੀਓ ਦੀ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ-'ਪ੍ਰੋਪੋਜ਼ਲ, ਰੋਕਾ, ਮਹਿੰਦੀ, ਸੰਗੀਤ ਸਭ ਫਿਕਸ ਕਰ ਹੀ ਲਿਆ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸ ਦਿਓ'।
ਸੋਨਾਕਸ਼ੀ ਦੇ ਇਸ ਮਜ਼ੇਦਾਰ ਵੀਡੀਓ 'ਤੇ ਖੁਦ ਜ਼ਹੀਰ ਇਕਬਾਲ ਨੇ ਵੀ ਪ੍ਰਤੀਕਿਰਿਆ ਦਿੱਤੀ। ਜ਼ਹੀਰ ਇਕਬਾਲ ਨੇ ਸੋਨਾਕਸ਼ੀ ਦੇ ਵੀਡੀਓ 'ਤੇ ਢੇਰ ਸਾਰੀ ਹੱਸਣ ਵਾਲੀ ਇਮੋਜ਼ੀ ਸਾਂਝੀ ਕੀਤੀ ਹੈ। ਸੋਨਾਕਸ਼ੀ ਸਿਨਹਾ ਨੇ ਆਪਣੀ ਵੀਡੀਓ ਤੋਂ ਇਹ ਸਾਫ ਕਰ ਦਿੱਤਾ ਹੈ ਕਿ ਉਹ ਅਜੇ ਜ਼ਹੀਰ ਇਕਬਾਲ ਨਾਲ ਵਿਆਹ ਨਹੀਂ ਕਰਨ ਵਾਲੀ ਹੈ। ਹਾਲਾਂਕਿ ਹੁਣ ਤੱਕ ਜ਼ਹੀਰ ਇਕਬਾਲ ਨਾਲ ਆਪਣੇ ਰਿਸ਼ਤੇ 'ਤੇ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।