ਮਾਂਗ 'ਚ ਸਿੰਦੂਰ ਅਤੇ ਲਾਲ ਅਨਾਰਕਲੀ ਸੂਟ 'ਚ ਅਰਸ਼ਾਂ ਤੋਂ ਉਤਰੀ ਪਰੀ ਲੱਗ ਰਹੀ ਸੀ ਸੋਨਾਕਸ਼ੀ ਸਿਨਹਾ

Sunday, Jul 14, 2024 - 03:42 PM (IST)

ਮਾਂਗ 'ਚ ਸਿੰਦੂਰ ਅਤੇ ਲਾਲ ਅਨਾਰਕਲੀ ਸੂਟ 'ਚ ਅਰਸ਼ਾਂ ਤੋਂ ਉਤਰੀ ਪਰੀ ਲੱਗ ਰਹੀ ਸੀ ਸੋਨਾਕਸ਼ੀ ਸਿਨਹਾ

ਮੁੰਬਈ- ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਨੇ ਹਾਲ ਹੀ 'ਚ ਆਪਣੀ ਬੇਟੀ ਦਾ ਹੱਥ ਬਾਲੀਵੁੱਡ ਅਦਾਕਾਰ ਜ਼ਹੀਰ ਇਕਬਾਲ ਨੂੰ ਸੌਂਪਿਆ ਹੈ। ਵਿਆਹ ਤੋਂ ਬਾਅਦ ਦੋਵੇਂ ਲਗਾਤਾਰ ਸੁਰਖੀਆਂ 'ਚ ਹਨ। ਹਾਲ ਹੀ 'ਚ ਬਾਲੀਵੁੱਡ ਦੇ 'ਸ਼ੌਟਗਨ' ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਆਪਣੀ ਪਤਨੀ ਪੂਨਮ ਸਿਨਹਾ ਅਤੇ ਦੋ ਬੇਟਿਆਂ ਲਵ ਅਤੇ ਕੁਸ਼ ਨਾਲ ਸ਼ਾਮਲ ਹੋਏ।

PunjabKesari

ਹਾਲਾਂਕਿ ਇਸ ਸ਼ਾਹੀ ਵਿਆਹ 'ਚ ਸੋਨਾਕਸ਼ੀ ਨਜ਼ਰ ਨਹੀਂ ਆਈ, ਜਿਸ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਨੇ ਖੂਬ ਚਰਚਾ ਛੇੜ ਦਿੱਤੀ। ਪਰ ਕੀ ਤੁਸੀਂ ਜਾਣਦੇ ਹੋ ਕਿ ਸੋਨਾਕਸ਼ੀ ਨੇ ਅੰਬਾਨੀ ਪਰਿਵਾਰ ਦੇ ਜਸ਼ਨ ਵਿੱਚ ਸ਼ਿਰਕਤ ਕੀਤੀ ਸੀ ਅਤੇ ਉਨ੍ਹਾਂ ਦੇ ਪਤੀ ਜ਼ਹੀਰ ਇਕਬਾਲ ਵੀ ਉਨ੍ਹਾਂ ਦੇ ਨਾਲ ਸਨ।

PunjabKesari

ਸੋਨਾਕਸ਼ੀ ਸਿਨਹਾ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਅੰਬਾਨੀ ਪਰਿਵਾਰ ਦੇ ਜਸ਼ਨ ਵਿੱਚ ਸ਼ਾਮਲ ਹੋਈ ਸੀ। ਜ਼ਹੀਰ ਨਾਲ ਵਿਆਹ ਤੋਂ ਬਾਅਦ ਪਹਿਲੀ ਵਾਰ ਕਿਸੇ ਪਾਰਟੀ 'ਚ ਨਜ਼ਰ ਆਈ ਸੀ। ਸ਼ਤਰੂਘਨ ਸਿਨਹਾ ਦੀ ਬੇਟੀ ਲਾਲ ਸਿੰਦੂਰ, ਮੱਥੇ 'ਤੇ ਲਾਲ ਬਿੰਦੀ ਅਤੇ ਅਨਾਰਕਲੀ ਸੂਟ 'ਚ ਨਜ਼ਰ ਆਈ। ਇਸ ਰਾਜ਼ ਦਾ ਪਰਦਾਫਾਸ਼ 'ਦਬੰਗ' ਅਦਾਕਾਰਾ ਨੇ ਖੁਦ ਕੀਤਾ ਹੈ।

PunjabKesari

ਸੋਨਾਕਸ਼ੀ ਸਿਨਹਾ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਸ਼ਿਰਕਤ ਨਹੀਂ ਕੀਤੀ ਪਰ 'ਸ਼ੁੱਭ ਆਸ਼ੀਰਵਾਦ' ਸਮਾਰੋਹ 'ਚ ਸ਼ਿਰਕਤ ਕੀਤੀ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

PunjabKesari

ਸੋਨਾਕਸ਼ੀ ਇਸ ਫੰਕਸ਼ਨ 'ਚ ਅਨਾਰਕਲੀ ਸੂਟ ਪਾ ਕੇ ਪਹੁੰਚੀ ਸੀ। ਉਸ ਨੇ ਆਪਣੇ ਮੱਥੇ 'ਤੇ ਲਾਲ ਸਿੰਦੂਰ ਅਤੇ ਮੱਥੇ 'ਤੇ ਲਾਲ ਬਿੰਦੀ ਲਗਾਈ ਹੋਈ ਸੀ। ਵਾਲਾਂ ਨੂੰ ਸੁਨਹਿਰੀ ਗੋਟਾ ਪੱਟੀ ਨਾਲ ਸਜਾਇਆ ਗਿਆ ਸੀ। ਉਸ ਨੇ ਅਨਾਰਕਲੀ ਦੇ ਨਾਲ ਇੱਕ ਗੁਲਾਬੀ ਪੋਟਲੀ ਬੈਗ ਲਿਆ ਹੋਇਆ ਸੀ।

PunjabKesari
ਇਸ ਈਵੈਂਟ 'ਚ ਉਨ੍ਹਾਂ ਦੀ ਇਕ ਫੋਟੋ ਵਾਇਰਲ ਹੋ ਰਹੀ ਹੈ, ਜਿਸ 'ਚ ਸੋਨਾਕਸ਼ੀ ਸਲਮਾਨ ਖ਼ਾਨ ਅਤੇ ਸੰਜੇ ਦੱਤ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਜ਼ਹੀਰ ਵੀ ਉਨ੍ਹਾਂ ਨਾਲ ਨਜ਼ਰ ਆਏ।

PunjabKesari


author

Priyanka

Content Editor

Related News