ਵਿਆਹ ਤੋਂ ਬਾਅਦ ਕੰਮ 'ਤੇ ਪਰਤੀ ਸੋਨਾਕਸ਼ੀ ਸਿਨਹਾ, ਦੱਸਿਆ ਵਿਆਹ ਤੋਂ ਬਾਅਦ ਦਾ ਤਜ਼ਰਬਾ

Saturday, Jul 06, 2024 - 10:42 AM (IST)

ਵਿਆਹ ਤੋਂ ਬਾਅਦ ਕੰਮ 'ਤੇ ਪਰਤੀ ਸੋਨਾਕਸ਼ੀ ਸਿਨਹਾ, ਦੱਸਿਆ ਵਿਆਹ ਤੋਂ ਬਾਅਦ ਦਾ ਤਜ਼ਰਬਾ

ਮੁੰਬਈ-  ਜਦੋਂ 23 ਜੂਨ ਨੂੰ ਸੋਨਾਕਸ਼ੀ ਸਿਨਹਾ ਨੇ ਜ਼ਹੀਰ ਇਕਬਾਲ ਨਾਲ ਵਿਆਹ ਕੀਤਾ ਤਾਂ ਵਿਰੋਧ ਸ਼ੁਰੂ ਹੋ ਗਿਆ। ਪਟਨਾ 'ਚ ਵੀ ਇਸ ਦਾ ਕਾਫੀ ਵਿਰੋਧ ਹੋਇਆ ਅਤੇ ਕਿਹਾ ਗਿਆ ਕਿ ਸੋਨਾਕਸ਼ੀ ਨੂੰ ਬਿਹਾਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸੋਨਾਕਸ਼ੀ ਜਾਂ ਜ਼ਹੀਰ ਇਕਬਾਲ ਨੇ ਆਲੋਚਨਾ 'ਤੇ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ ਅਤੇ ਚੁੱਪੀ ਬਣਾਈ ਰੱਖੀ। ਪਰ ਸ਼ਤਰੂਘਨ ਸਿਨਹਾ ਨੇ ਆਪਣੀ ਬੇਟੀ ਦੀ ਰੱਖਿਆ ਜ਼ਰੂਰ ਕੀਤੀ। ਪਰ ਹੁਣ ਸੋਨਾਕਸ਼ੀ ਸਿਨਹਾ ਨੇ ਆਖਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ ਅਤੇ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਬਾਰੇ ਵੀ ਦੱਸਿਆ ਹੈ।

ਇਹ ਵੀ ਪੜ੍ਹੋ- ਅਨੰਤ- ਰਾਧਿਕਾ ਦੇ ਸੰਗੀਤ 'ਚ ਮਾਮ ਟੂ ਬੀ  ਦੀਪਿਕਾ ਪਾਦੂਕੋਣ ਨੇ ਲੁੱਟੀ ਮਹਿਫ਼ਲ, ਸਾੜੀ 'ਚ ਬੇਬੀ ਬੰਪ ਕੀਤਾ ਫਲਾਂਟ

ਸੋਨਾਕਸ਼ੀ ਸਿਨਹਾ ਨੇ ਅਦਾਕਾਰ ਜ਼ਹੀਰ ਇਕਬਾਲ ਨਾਲ ਆਪਣੇ ਘਰ ਸਿਵਲ ਮੈਰਿਜ ਕੀਤੀ ਸੀ। ਵਿਆਹ 'ਚ ਦੋਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਸ਼ਾਮਲ ਹੋਏ। ਪਰ ਇਸ ਨਵੇਂ ਵਿਆਹੇ ਜੋੜੇ ਨੂੰ ਲੋਕਾਂ ਦੀ ਆਲੋਚਨਾ ਅਤੇ ਨਫ਼ਰਤ ਦਾ ਸਾਹਮਣਾ ਕਰਨਾ ਪਿਆ।ਸੋਨਾਕਸ਼ੀ ਨੇ ਕਿਹਾ, 'ਮੇਰੀ ਜ਼ਿੰਦਗੀ ਇੰਨੀ ਬਿਹਤਰ ਕਦੇ ਨਹੀਂ ਰਹੀ। ਇਸ ਦੀ ਖ਼ੂਬਸੂਰਤੀ ਇਹ ਹੈ ਕਿ ਵਿਆਹ ਤੋਂ ਬਾਅਦ ਵੀ ਮੈਂ ਬਿਲਕੁਲ ਉਸੇ ਤਰ੍ਹਾਂ ਮਹਿਸੂਸ ਕਰ ਰਹੀ ਹਾਂ, ਜਿਵੇਂ ਮੈਂ ਵਿਆਹ ਤੋਂ ਪਹਿਲਾਂ ਕਰਦੀ ਸੀ। ਮੈਂ ਖੁਸ਼ ਹਾਂ ਕਿ ਵਿਆਹ ਤੋਂ ਪਹਿਲਾਂ ਮੇਰੀ ਜ਼ਿੰਦਗੀ ਬਹੁਤ ਵਧੀਆ ਸੀ ਅਤੇ ਹੁਣ ਮੈਂ ਉਸੇ ਸਥਿਤੀ 'ਚ ਹਾਂ। ਮੈਂ ਕੰਮ 'ਤੇ ਵਾਪਸ ਆ ਕੇ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ- ਸ਼ਹਿਨਾਜ਼-ਪਲਕ ਤਿਵਾਰੀ ਤੱਕ, ਅਨੰਤ-ਰਾਧਿਕਾ ਦੇ ਸੰਗੀਤ ਫੰਕਸ਼ਨ 'ਤੇ ਕਈ ਹੋਰ ਸਿਤਾਰਿਆਂ ਨੇ ਲੁੱਟੀ ਲਾਈਮਲਾਈਟ

ਕੁਝ ਦਿਨ ਪਹਿਲਾਂ ਸੋਨਾਕਸ਼ੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ 'ਚ ਉਹ ਅਤੇ ਜ਼ਹੀਰ ਇਕਬਾਲ ਹਸਪਤਾਲ ਤੋਂ ਬਾਹਰ ਆ ਰਹੇ ਸਨ। ਇਸ 'ਤੇ ਚੁਟਕੀ ਲੈਂਦਿਆਂ ਸੋਨਾਕਸ਼ੀ ਸਿਨਹਾ ਨੇ ਕਿਹਾ, "ਵਿਆਹ ਤੋਂ ਬਾਅਦ ਸਿਰਫ ਇਹੀ ਬਦਲਾਅ ਹੈ ਕਿ ਹੁਣ ਅਸੀਂ ਹਸਪਤਾਲ ਨਹੀਂ ਜਾ ਸਕਦੇ ਕਿਉਂਕਿ ਜਿਵੇਂ ਹੀ ਤੁਸੀਂ ਜਾਂਦੇ ਹੋ, ਲੋਕ ਸੋਚਦੇ ਹਨ ਕਿ ਤੁਸੀਂ ਗਰਭਵਤੀ ਹੋ। ਬਸ ਇਹੀ ਫਰਕ ਹੈ।"

ਇਹ ਵੀ ਪੜ੍ਹੋ- ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ 'ਚ ਸਲਮਾਨ ਖ਼ਾਨ ਨੇ ਦਿਖਾਇਆ ਸਵੈਗ, ਦੇਖੋ ਵੀਡੀਓ

ਸੋਨਾਕਸ਼ੀ ਸਿਨਹਾ ਨੂੰ ਆਖਰੀ ਵਾਰ ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ ਹੀਰਾਮੰਡੀ 'ਚ ਫਰੀਦਾਨ ਦਾ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਸੀ। ਹੁਣ ਸੋਨਾਕਸ਼ੀ ਜਲਦੀ ਹੀ ਰਿਤੇਸ਼ ਦੇਸ਼ਮੁਖ ਅਤੇ ਸਾਕਿਬ ਸਲੀਮ ਦੇ ਨਾਲ 'ਕਾਕੂਡਾ' 'ਚ ਨਜ਼ਰ ਆਵੇਗੀ। ਇਹ ਫ਼ਿਲਮ ZEE5 'ਤੇ 12 ਜੁਲਾਈ ਨੂੰ ਰਿਲੀਜ਼ ਹੋਵੇਗੀ।


author

Priyanka

Content Editor

Related News