ਸਮੁੰਦਰ ਕੰਢੇ ਇੰਝ ਕੀਤੀ ਸੋਨਾਕਸ਼ੀ ਸਿਨ੍ਹਾ ਨੇ ਮਸਤੀ, ਮਾਲਦੀਵ ਤੋਂ ਤਸਵੀਰਾਂ ਵਾਇਰਲ

Monday, Nov 23, 2020 - 07:24 PM (IST)

ਸਮੁੰਦਰ ਕੰਢੇ ਇੰਝ ਕੀਤੀ ਸੋਨਾਕਸ਼ੀ ਸਿਨ੍ਹਾ ਨੇ ਮਸਤੀ, ਮਾਲਦੀਵ ਤੋਂ ਤਸਵੀਰਾਂ ਵਾਇਰਲ

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਇਨ੍ਹੀਂ ਦਿਨੀਂ ਮਾਲਦੀਵ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਸੋਨਾਕਸ਼ੀ ਨੇ ਛੁੱਟੀਆਂ ਮਨਾਉਂਦਿਆਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ। ਦੇਖਦੇ ਹੀ ਦੇਖਦੇ ‘ਦਬੰਗ ਗਰਲ’ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਹੋ ਗਈਆਂ ਹਨ।

ਤਸਵੀਰਾਂ ’ਚ ਸੋਨਾਕਸ਼ੀ ਮਾਲਦੀਵ ’ਚ ਸਮੁੰਦਰ ਕੰਢੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸੋਨਾਕਸ਼ੀ ਦੀਆਂ ਇਨ੍ਹਾਂ ਵਾਇਰਲ ਤਸਵੀਰਾਂ ’ਤੇ ਪ੍ਰਸ਼ੰਸਕ ਰੱਜ ਕੇ ਕੁਮੈਂਟਸ ਤੇ ਲਾਈਕਸ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Sonakshi Sinha (@aslisona)

ਸੋਨਾਕਸ਼ੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਖੁਦ ਨੂੰ ‘ਆਇਰਲੈਂਡ ਗਰਲ’ ਦੱਸਿਆ ਹੈ। ਇਸ ਦੇ ਨਾਲ ਹੀ ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਪਾਣੀ ’ਚ ਬਹੁਤ ਖੁਸ਼ੀ ਮਿਲਦੀ ਹੈ।

ਸੋਨਾਕਸ਼ੀ ਸਿਨ੍ਹਾ ਦੀਆਂ ਤਸਵੀਰਾਂ ’ਤੇ ਪ੍ਰਸ਼ੰਸਕ ਕੁਮੈਂਟਸ ਕਰਕੇ ਉਸ ਦੀ ਰੱਜ ਕੇ ਤਾਰੀਫ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ, ‘ਬੇਸ਼ੱਕ ਸ਼ਾਨਦਾਰ ਹੌਟ ਤੇ ਸੁੰਦਰ।’ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, ‘ਸੈਕਸੀ।’

 
 
 
 
 
 
 
 
 
 
 
 
 
 
 
 

A post shared by Sonakshi Sinha (@aslisona)

ਦੱਸਣਯੋਗ ਹੈ ਕਿ ਸੋਨਾਕਸ਼ੀ ਸਿਨ੍ਹਾ ਨੇ ਸਾਲ 2010 ’ਚ ਰਿਲੀਜ਼ ਹੋਈ ਫ਼ਿਲਮ ‘ਦਬੰਗ’ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫ਼ਿਲਮ ’ਚ ਸੋਨਾਕਸ਼ੀ ਨਾਲ ਸਲਮਾਨ ਖਾਨ ਸਨ। ਇਹ ਫ਼ਿਲਮ ਬਾਕਸ ਆਫਿਸ ’ਤੇ ਸੁਪਰਹਿੱਟ ਸਾਬਿਤ ਹੋਈ ਸੀ। ਸੋਨਾਕਸ਼ੀ ਸਿਨ੍ਹਾ ਨੂੰ ਆਖਰੀ ਵਾਰ ਫ਼ਿਲਮ ‘ਦਬੰਗ 3’ ’ਚ ਦੇਖਿਆ ਗਿਆ ਸੀ।

ਉਸ ਦੀ ਆਗਾਮੀ ਫ਼ਿਲਮ ਅਜੇ ਦੇਵਗਨ ਤੇ ਸੰਜੇ ਦੱਤ ਸਟਾਰਰ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ਹੈ। ਫ਼ਿਲਮ ਦੇ ਡਾਇਰੈਕਟਰ ਅਭਿਸ਼ੇਕ ਦੂਧੈਆ ਹਨ ਤੇ ਫ਼ਿਲਮ ਡਿਜ਼ਨੀ ਪਲੱਸ ਹਾਟਸਟਾਰ ’ਤੇ ਰਿਲੀਜ਼ ਕੀਤੀ ਜਾਵੇਗੀ।


author

Rahul Singh

Content Editor

Related News