ਸਮਰ ਸੀਜ਼ਨ ਸ਼ੁਰੂ ਹੁੰਦੇ ਮਾਲਦੀਵ ਪਹੁੰਚੀ ਸੋਨਾਕਸ਼ੀ ਸਿਨਹਾ, ਬਿਕਨੀ ''ਚ ਦਿਖਾਈ ਹੌਟ ਲੁੱਕ (ਤਸਵੀਰਾਂ)

Thursday, Apr 07, 2022 - 10:54 AM (IST)

ਸਮਰ ਸੀਜ਼ਨ ਸ਼ੁਰੂ ਹੁੰਦੇ ਮਾਲਦੀਵ ਪਹੁੰਚੀ ਸੋਨਾਕਸ਼ੀ ਸਿਨਹਾ, ਬਿਕਨੀ ''ਚ ਦਿਖਾਈ ਹੌਟ ਲੁੱਕ (ਤਸਵੀਰਾਂ)

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਘੁੰਮਣ ਦੀ ਬਹੁਤ ਸ਼ੌਕੀਨ ਹੈ। ਗਰਮੀਆਂ ਸ਼ੁਰੂ ਹੁੰਦੇ ਹੀ ਉਹ ਹੁਣ ਮਾਲਦੀਵ ਛੁੱਟੀਆਂ 'ਤੇ ਪਹੁੰਚ ਗਈ ਹੈ। ਉਧਰ ਪਹੁੰਚਦੇ ਹੀ ਅਦਾਕਾਰਾ ਬਿਕਨੀ ਲੁੱਕ 'ਚ ਨਜ਼ਰ ਆਈ ਹੈ। ਹਾਲ ਹੀ 'ਚ ਮਾਲਦੀਵ ਤੋਂ ਉਨ੍ਹਾਂ ਨੇ ਆਪਣੀ ਬੋਲਡ ਲੁੱਕ ਦੀਆਂ ਕੁਝ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। ਦੇਖੋ ਤਸਵੀਰਾਂ...

PunjabKesari
ਇਨ੍ਹਾਂ ਤਸਵੀਰਾਂ 'ਚ ਸੋਨਾਕਸ਼ੀ ਮਾਲਦੀਵ ਦੇ ਸਮੁੰਦਰ 'ਚ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ ਅਤੇ ਖੂਬਸੂਰਤ ਲੋਕੇਸ਼ਨ ਦੇ ਵਿਚਾਲੇ ਜ਼ਬਰਦਸਤ ਪੋਜ਼ ਦੇ ਰਹੀ ਹੈ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੋਨਾਕਸ਼ੀ ਬਿਕਨੀ ਦੇ ਉਪਰ ਤੋਂ ਰੰਗ ਬਿਰੰਗੇ ਸਿਤਾਰਿਆਂ ਵਾਲਾ ਟਰਾਂਸਪੈਰੇਂਟ ਟਾਪ ਪਹਿਨੇ ਬਹੁਤ ਬੋਲਡ ਦਿਖ ਰਹੀ ਹੈ। ਕੁਝ ਤਸਵੀਰਾਂ 'ਚ ਉਹ ਪਾਣੀ ਦੇ ਨਾਲ ਅਠਲੇਖੀਆਂ ਕਰਦੀ ਨਜ਼ਰ ਆ ਰਹੀ ਹੈ ਤਾਂ ਕਈਆਂ 'ਚ ਬੀਚ ਕਿਨਾਰੇ ਕਾਤਿਲਾਨਾ ਜਲਵੇ ਫਲਾਂਟ ਕਰ ਰਹੀ ਹੈ।

PunjabKesari
ਇਕ ਤਸਵੀਰ 'ਚ ਅਦਾਕਾਰਾ ਸਮੁੰਦਰ ਦੇ ਵਿਚਾਲੇ ਬਣੇ ਖੂਬਸੂਰਤ ਜਿਹੇ ਘਰ ਦੀ ਟੈਰਿਸ 'ਤੇ ਜ਼ਬਰਦਸਤ ਪੋਜ਼ ਦੇ ਰਹੀ ਹੈ।

PunjabKesari
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ 'ਚ ਲਿਖਿਆ-'Mermaid spotting.ਮਾਲਦੀਵ ਦੇ ਨਾਲ ਮੇਰਾ ਪਿਆਰਾ ਸਬੰਧ ਹਰ ਟਰਿੱਪ ਦੇ ਨਾਲ ਮਜ਼ਬੂਤ ਹੁੰਦਾ ਜਾ ਰਿਹਾ ਹੈ ਅਤੇ ਇਸ ਵਾਰ ਹੋਰ ਵੀ ਜ਼ਿਆਦਾ ਕਿਉਂਕਿ  @vakkarumaldives'ਤੇ ਸਭ ਤੋਂ ਅਮੇਜ਼ਿੰਗ ਰਹਿਣ ਦਾ ਪ੍ਰਬੰਧ @travelnlivingin ਵਲੋਂ ਕਿਊਰੇਟ ਕੀਤਾ ਗਿਆ ਹੈ'।

PunjabKesari
ਇਸ ਦੇ ਨਾਲ ਹੀ ਅਦਾਕਾਰਾ ਨੇ ਇਨ੍ਹਾਂ ਖੂਬਸੂਰਤ ਤਸਵੀਰਾਂ ਦੇ ਲਈ @yashlightroom ਨੂੰ ਧੰਨਵਾਦ ਵੀ ਕੀਤਾ ਹੈ।

PunjabKesari
ਉਧਰ ਕੰਮ ਦੀ ਗੱਲ ਕਰੀਏ ਤਾਂ ਸੋਨਾਕਸ਼ੀ ਅਦਾਕਾਰਾ ਹੁਮਾ ਕੁਰੈਸ਼ੀ ਦੇ ਨਾਲ ਫਿਲਮ 'ਡਬਲ ਐਕਸਐੱਲ' ਅਤੇ ਰਿਤੇਸ਼ ਦੇਸ਼ਮੁੱਖ ਅਤੇ ਸਾਕਿਬ ਸਲੀਮ ਦੇ ਨਾਲ 'Kakuda''ਚ ਨਜ਼ਰ ਆਵੇਗੀ।


author

Aarti dhillon

Content Editor

Related News