ਪੁੱਤਰ ਸੰਦੀਪ ਦੀ ਲਾਸ਼ ਦੇਖ ਕੇ ਮਾਂ ਦਾ ਹੋਇਆ ਬੁਰਾ ਹਾਲ, ਰੋਂਦੇ ਹੋਏ ਆਖਿਆ- ‘ਮੇਰਾ ਹੀਰੋ ਚਲਾ ਗਿਆ’

02/18/2021 1:17:42 PM

ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਨਾਲ ਫ਼ਿਲਮ ‘ਕੇਸਰੀ’ ਅਤੇ ਸਵ. ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਫ਼ਿਲਮ ‘ਐੱਮ.ਐੱਸ.ਧੋਨੀ’ ’ਚ ਕੰਮ ਕਰ ਚੁੱਕੇ ਅਦਾਕਾਰ ਸੰਦੀਪ ਨਾਹਰ ਨੇ 15 ਫਰਵਰੀ ਨੂੰ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਦਿੱਤੀ। ਉਸ ਦੀ ਮੌਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ’ਚ ਮਾਤਮ ਛਾ ਗਿਆ ਅਤੇ ਸਿਤਾਰੇ ਉਸ ਦੀ ਮੌਤ ਤੋਂ ਕਾਫ਼ੀ ਦੁਖੀ ਨਜ਼ਰ ਆਏ। ਖ਼ੁਦਕੁਸ਼ੀ ਤੋਂ ਬਾਅਦ ਉਸ ਦੀ ਡੈੱਡ ਬਾਡੀ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਅਤੇ ਬੀਤੇ ਬੁੱਧਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪੁੱਤਰ ਦੀ ਮੌਤ ਹੋਣ ਕਾਰਨ ਉਸ ਦੀ ਮਾਂ ਪੂਰੀ ਤਰ੍ਹਾਂ ਟੁੱਟ ਗਈ ਅਤੇ ਉਸ ਦੀ ਡੈੱਡ ਬਾਡੀ ਨੂੰ ਦੇਖ ਕੇ ਆਪਣੇ ਆਪ ਨੂੰ ਸੰਭਾਲ ਨਾ ਪਾਈ।  

PunjabKesari
ਸੰਦੀਪ ਨਾਹਰ ਦਾ ਅੰਤਿਮ ਸੰਸਕਾਰ ਉਸ ਦੀ ਕਾਲਕਾ ਸਥਿਤ ਜੱਦੀ ਰਿਹਾਇਸ਼ ’ਤੇ ਕੀਤਾ ਗਿਆ। ਮੁੰਬਈ ’ਚ ਪੋਸਟਮਾਰਟਮ ਹੋਣ ਤੋਂ ਬਾਅਦ ਬੁੱਧਵਾਰ ਸਵੇਰ ਦੀ ਫਲਾਈਟ ਤੋਂ ਸੰਦੀਪ ਦੇ ਪਿਤਾ ਵਿਜੇ ਅਤੇ ਹੋਰ ਲੋਕ ਸੰਦੀਪ ਦੀ ਲਾਸ਼ ਨੂੰ ਲੈ ਕੇ ਚੰਡੀਗੜ੍ਹ ਏਅਰਪੋਰਟ ਪਹੁੰਚੇ। ਪੁੱਤਰ ਦੀ ਲਾਸ਼ ਨੂੰ ਦੇਖਦੇ ਹੀ ਉਸ ਦੀ ਮਾਂ ਟੁੱਟ ਗਈ।

PunjabKesari
ਦੁਖ ਜਤਾਉਂਦੇ ਹੋਏ ਉਸ ਨੇ ਕਿਹਾ ਕਿ ਮੇਰਾ ਹੀਰੋ ਚਲਾ ਗਿਆ। ਹੁਣ ਮੈਂ ਆਪਣੇ ਪੁੱਤਰ ਨੂੰ ਕਿੰਝ ਮਿਲਾਂਗੀ, ਮੈਨੂੰ ਮੰੁਬਈ ਘੁੰਮਾਉਣ ਵਾਲਾ ਚਲਾ ਗਿਆ। ਬੇਬੱਸ ਮਾਂ ਨੂੰ ਦੇਖ ਕੇ ਉਥੇ ਮੌਜੂਦ ਲੋਕ ਵੀ ਰੋ ਰਹੇ ਸਨ। 

PunjabKesari
ਦੱਸ ਦੇਈਏ ਕਿ ਸੰਦੀਪ ਨੇ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ’ਚ ਪਤਨੀ ਤੋਂ ਤੰਗ ਆ ਕੇ ਅਜਿਹਾ ਕਦਮ ਚੁੱਕਿਆ ਹੈ। ਮਰਨ ਤੋਂ ਪਹਿਲੇ ਫੇਸਬੁੱਕ ’ਤੇ ਇਕ ਵੀਡੀਓ ਸਾਂਝੀ ਕੀਤੀ ਸੀ ਜਿਸ ’ਚ ਸੰਦੀਪ ਨੇ ਪਤਨੀ ਕੰਚਨ ਸ਼ਰਮਾ ਅਤੇ ਸੱਸ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। ਸੰਦੀਪ ਦੇ ਪਿਤਾ ਨੇ ਕੰਚਨ ਸ਼ਰਮਾ ਅਤੇ ਉਸ ਦੀ ਮਾਂ ’ਤੇ ਮਾਮਲਾ ਦਰਜ ਕਰਵਾਇਆ ਹੈ। ਸੰਦੀਪ ਨਾਹਰ ਦੇ ਖ਼ੁਦਕੁਸ਼ੀ ਮਾਮਲੇ ’ਚ ਪੁਲਸ ਨੇ ਉਨ੍ਹਾਂ ਦੀ ਪਤਨੀ ਅਤੇ ਸੱਸ ਦੇ ਖ਼ਿਲਾਫ਼ ਸੈਕਸ਼ਨ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। 


Aarti dhillon

Content Editor

Related News