ਗੁਰਨਾਮ-ਸਰਗੁਣ ਦੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਟਾਈਟਲ ਟਰੈਕ ਰਿਲੀਜ਼ (ਵੀਡੀਓ)

06/25/2022 12:58:24 PM

ਚੰਡੀਗੜ੍ਹ (ਬਿਊਰੋ)– ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦੇ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਹੁਣ ਇਸ ਦਾ ਟਾਈਟਲ ਟਰੈਕ ਰਿਲੀਜ਼ ਹੋ ਗਿਆ ਹੈ। ਇਹ ਗੀਤ ਦਰਸ਼ਕਾਂ ਨੂੰ ਆਪਣੀਆਂ ਧੁੰਨਾਂ ’ਤੇ ਭੰਗੜਾ ਪਾਉਣ ਲਈ ਮਜਬੂਰ ਕਰੇਗਾ। ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਕੈਮਿਸਟਰੀ ਉਨ੍ਹਾਂ ਵਿਚਕਾਰ ਸਕ੍ਰੀਨ ਦੇ ਪਿਆਰ ਨੂੰ ਸਾਬਿਤ ਕਰ ਰਹੀ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਖ਼ੁਦ ਆਪਣੀ ਸੁਰੀਲੀ ਆਵਾਜ਼ ’ਚ ਗਾਇਆ ਹੈ, ਜੋ ਦਰਸ਼ਕਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ ਰੀਲਸ, ਸ਼ਾਰਟਸ ਤੇ ਸਟੋਰੀ ਬਣਾਉਣ ਲਈ ਮਜਬੂਰ ਕਰੇਗਾ। ਦਿਲਾਂ ਨੂੰ ਜਿੱਤਣ ਵਾਲੇ ਇਸ ਗੀਤ ’ਚ ਲਾਡੀ ਗਿੱਲ ਵਲੋਂ ਜ਼ਬਰਦਸਤ ਸੰਗੀਤ ਤਿਆਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਨੇ ਕਿਹੜੇ-ਕਿਹੜੇ ਰਿਕਾਰਡ ਬਣਾ ਦਿੱਤੇ, ਪੜ੍ਹੋ ਇਸ ਖ਼ਬਰ ’ਚ

ਫ਼ਿਲਮ ਦਰਸ਼ਕਾਂ ਨੂੰ ਪਿਆਰ, ਰੋਮਾਂਸ ਤੇ ਬਹੁਤ ਸਾਰੀਆਂ ਮਜ਼ੇਦਾਰ ਉਲਝਣਾਂ ਦੀਆਂ ਭਾਵਨਾਵਾਂ ਦੇਖਣ ਨੂੰ ਮਿਲਣਗੀਆਂ। ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ, ਜਦੋਂ ਮਾਪਿਆਂ ਨਾਲ ਰਿਸ਼ਤੇ ਬਾਰੇ ਗੱਲ ਕਰਨਾ ਇੰਨਾ ਆਸਾਨ ਨਹੀਂ ਹੁੰਦਾ ਸੀ। ਇਹ ਉਲਝਣ ਭਰੀ ਪ੍ਰੇਮ ਕਹਾਣੀ ਦੇਖਣਾ ਦਿਲਚਸਪ ਹੋਵੇਗਾ। 

ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੋਵੇਂ ਪੰਜਾਬੀ ਸਿਨੇਮਾ ਦੇ ਚਮਕਦੇ ਸਿਤਾਰੇ ਹਨ, ਜੋ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ‘ਸਹੁਰਿਆਂ ਦਾ ਪਿੰਡ ਆ ਗਿਆ’ ’ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਹੁਣ ਪ੍ਰਸ਼ੰਸਕ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਨੂੰ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ ਤੇ ਹਰਦੀਪ ਗਿੱਲ ਵੀ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਉਣਗੇ।

ਇਹ ਫ਼ਿਲਮ ਅੰਬਰਦੀਪ ਸਿੰਘ ਵਲੋਂ ਲਿਖੀ ਗਈ ਹੈ ਤੇ ਸ਼ਿਤਿਜ ਚੌਧਰੀ ਵਲੋਂ ਨਿਰਦੇਸ਼ਿਤ ਹੈ, ਜੋ ਕਿ ਸ਼੍ਰੀ ਨਰੋਤਮ ਜੀ ਫ਼ਿਲਮ ਪ੍ਰੋਡਕਸ਼ਨ, ਨਿਊ ਏਰਾ ਫ਼ਿਲਮਜ਼ ਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਵਲੋਂ ਪੇਸ਼ ਕੀਤੀ ਗਈ ਹੈ। ਫ਼ਿਲਮ 8 ਜੁਲਾਈ, 2022 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News