''ਕ੍ਰੇਜ਼ੀ'' ਦੇ ਸੈੱਟ ਤੋਂ ਸੋਹਮ ਸ਼ਾਹ ਨੇ ਦਿਖਾਈ ਪਰਦੇ ਪਿੱਛੇ ਦੀਆਂ ਖਾਸ ਅਣਦੇਖੀਆਂ ਤਸਵੀਰਾਂ
Saturday, Apr 26, 2025 - 05:36 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ-ਨਿਰਮਾਤਾ ਸੋਹਮ ਸ਼ਾਹ ਨੇ ਆਪਣੀ ਫਿਲਮ 'ਕ੍ਰੇਜ਼ੀ' ਦੇ ਸੈੱਟ ਤੋਂ ਪਰਦੇ ਪਿੱਛੇ ਦੀਆਂ ਖਾਸ ਅਣਦੇਖੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਫਿਲਮ 'ਤੁੰਬਾਡ' ਦੇ ਨਿਰਮਾਤਾਵਾਂ ਦੀ ਨਵੀਂ ਪੇਸ਼ਕਸ਼, ਸਾਈਕੋਲੋਜੀਕਲ ਥ੍ਰਿਲਰ 'ਕ੍ਰੇਜ਼ੀ' ਹੁਣ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋ ਰਹੀ ਹੈ। ਸੋਹਮ ਸ਼ਾਹ ਇਸ ਥ੍ਰਿਲਰ ਵਿੱਚ ਕਹਾਣੀ ਦਾ ਭਾਰ ਇਕੱਲੇ ਚੁੱਕਦੇ ਹਨ ਅਤੇ ਹਰ ਦ੍ਰਿਸ਼ ਵਿੱਚ ਆਪਣੀ ਅਦਾਕਾਰੀ ਨਾਲ ਛਾਅ ਜਾਂਦੇ ਹਨ। ਇਸ ਦੇ ਨਾਲ ਹੀ, ਡੈਬਿਊ ਡਾਇਰੈਕਟਰ ਗਿਰੀਸ਼ ਕੋਹਲੀ ਨੇ ਇੱਕ ਭਾਵਨਾਤਮਕ ਅਤੇ ਰੋਮਾਂਚ ਨਾਲ ਭਰੇ ਸਫ਼ਰ ਨੂੰ ਰੀਅਲ ਟਾਈਮ ਵਿਚ ਸ਼ਾਨਦਾਰ ਢੰਗ ਪਰੋਇਆ ਹੈ।
ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਸੋਹਮ ਸ਼ਾਹ ਨੇ ਲਿਖਿਆ, "2 ਮਹੀਨਿਆਂ ਤੋਂ ਵੱਧ, ਲਗਾਤਾਰ ਸਫਰ ਵਿਚ, ਸੁੰਦਰ ਪਰ ਬਹੁਤ ਹੀ ਏਕਾਂਤ ਅਤੇ ਕੱਚੀਆਂ ਥਾਵਾਂ, ਅਨਪ੍ਰੀਡਿਕਟੇਬਲ ਮੌਸਮ, ਨਾਨ-ਸਟਾਪ ਹਫੜਾ-ਦਫੜੀ... ਪਰ ਇਸ ਸਫਰ ਅਤੇ ਇਸ ਕ੍ਰੇਜ਼ੀ ਟੀਮ ਨੇ ਮਿਲ ਕੇ ਬਹੁਤ ਕੁਝ ਖਾਸ ਬਣਾਇਆ ਹੈ। ਕ੍ਰੇਜ਼ੀ ਸਾਡੇ ਦਿਲਾਂ ਤੋਂ ਬਣੀ ਮਿਹਨਤ ਹੈ। ਥ੍ਰਿਲ, ਭਾਵਨਾ, ਜਾਦੂ ਅਤੇ ਥੋੜ੍ਹਾ ਜਿਹਾ ਪਾਗਲਪਨ। ਇਸਨੂੰ ਜ਼ਰੂਰ ਦੇਖੋ, ਬਹੁਤ ਮਜ਼ਾ ਆਵੇਗਾ। 'ਕ੍ਰੇਜ਼ੀ' ਹੁਣ 'ਪ੍ਰਾਈਮ ਵੀਡੀਓ' 'ਤੇ ਸਟ੍ਰੀਮ ਹੋ ਰਹੀ ਹੈ। ਇਹ ਦਿਲ ਤੋਂ ਬਣੀ, ਦਿਲ ਤੱਕ ਜ਼ਰੂਰ ਜਾਵੇਗੀ।"