ਪਤਨੀ ਤੋਂ ਬਾਅਦ ਹੁਣ ਸੋਹੇਲ ਖ਼ਾਨ ਦਾ 10 ਸਾਲਾ ਪੁੱਤਰ ਹੋਇਆ ਕੋਰੋਨਾ ਦਾ ਸ਼ਿਕਾਰ

Thursday, Dec 16, 2021 - 03:46 PM (IST)

ਪਤਨੀ ਤੋਂ ਬਾਅਦ ਹੁਣ ਸੋਹੇਲ ਖ਼ਾਨ ਦਾ 10 ਸਾਲਾ ਪੁੱਤਰ ਹੋਇਆ ਕੋਰੋਨਾ ਦਾ ਸ਼ਿਕਾਰ

ਮੁੰਬਈ (ਬਿਊਰੋ)– ਬਾਲੀਵੁੱਡ ਸਿਤਾਰਿਆਂ ਦੇ ਕੋਰੋਨਾ ਦੀ ਲਪੇਟ ’ਚ ਆਉਣ ਦਾ ਸਿਲਸਿਲਾ ਖ਼ਤਮ ਨਹੀਂ ਹੋ ਰਿਹਾ ਹੈ। ਬਾਲੀਵੁੱਡ ਅਦਾਕਾਰ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ ਪਹਿਲਾਂ ਤੋਂ ਕੋਰੋਨਾ ਪਾਜ਼ੇਟਿਵ ਹੈ। ਸੀਮਾ ਖ਼ਾਨ ਤੋਂ ਬਾਅਦ ਹੁਣ ਉਨ੍ਹਾਂ ਦਾ 10 ਸਾਲਾ ਪੁੱਤਰ ਵੀ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਬੀ. ਐੱਮ. ਸੀ. ਨੇ ਸਾਵਧਾਨੀ ਵਰਤਦਿਆਂ ਸੋਹੇਲ ਖ਼ਾਨ ਦੇ ਪਾਲੀ ਹਿਲ ਬਿਲਡਿੰਗ ਦੇ ਫਲੋਰ ਨੂੰ ਸੀਲ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸੀ. ਐੱਮ. ਚੰਨੀ ਨੇ ਗਾਇਕਾਂ, ਅਦਾਕਾਰਾਂ ਤੇ ਸੰਗੀਤਕਾਰਾਂ ਨੂੰ ਸ਼ਾਨ-ਏ-ਪੰਜਾਬ ਲਾਈਫਟਾਈਮ ਐਵਾਰਡਾਂ ਨਾਲ ਕੀਤਾ ਸਨਮਾਨਿਤ

ਇਸ ਤੋਂ ਪਹਿਲਾਂ ਬੀ. ਐੱਮ. ਸੀ. ਨੇ ਅਦਾਕਾਰ ਦੀ ਪੂਰੀ ਬਿਲਡਿੰਗ ਨੂੰ ਸੀਲ ਕੀਤਾ ਸੀ, ਜਿਥੇ ਸੀਮਾ ਖ਼ਾਨ ਤੇ ਉਸ ਦਾ ਬੇਟਾ ਰਹਿੰਦਾ ਸੀ। ਬੀ. ਐੱਮ. ਸੀ. ਵਲੋਂ ਪੂਰੀ ਬਿਲਡਿੰਗ ਨੂੰ ਸੀਲ ਕਰਨ ਦੇ ਫ਼ੈਸਲੇ ’ਤੇ ਵੀ ਸਵਾਲ ਉਠੇ ਸਨ ਕਿਉਂਕਿ 5 ਤੋਂ ਵੱਧ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹੀ ਪੂਰੀ ਹਾਈ ਰਾਈਜ਼ ਬਿਲਡਿੰਗ ਨੂੰ ਸੀਲ ਕੀਤਾ ਜਾ ਸਕਦਾ ਹੈ।

ਨਿਯਮਾਂ ਮੁਤਾਬਕ ਜੇਕਰ ਫਲੈਟ ’ਚ 2 ਜਾਂ ਉਸ ਤੋਂ ਵੱਧ ਲੋਕ ਪਾਜ਼ੇਟਿਵ ਹੁੰਦੇ ਹਨ ਤਾਂ ਉਸ ਪਾਜ਼ੇਟਿਵ ਰਿਹਾਇਸ਼ ਨੂੰ ਸੀਲ ਕੀਤਾ ਜਾਵੇਗਾ। 5 ਲੋਕਾਂ ਦੇ ਪਾਜ਼ੇਟਿਵ ਹੋਣ ’ਤੇ ਫਲੋਰ ਨੂੰ ਸੀਲ ਕੀਤਾ ਜਾਵੇਗਾ। ਪੂਰੀ ਬਿਲਡਿੰਗ ਉਦੋਂ ਸੀਲ ਹੋਵੇਗੀ, ਜਦੋਂ 5 ਤੋਂ ਵੱਧ ਲੋਕ ਪਾਜ਼ੇਟਿਵ ਪਾਏ ਜਾਣਗੇ।

 
 
 
 
 
 
 
 
 
 
 
 
 
 
 

A post shared by Seema Khan (@seemakhan76)

ਇਕ ਬੀ. ਐੱਮ. ਸੀ. ਅਧਿਕਾਰੀ ਸੁਰੇਸ਼ ਕਕਾਨੀ ਨੇ ਦੱਸਿਆ ਕਿ ਜਦੋਂ ਸੈਲੇਬ੍ਰਿਟੀ ਰੈਜ਼ੀਡੈਂਸ ’ਚ ਪਹਿਲਾਂ ਕੇਸ ਪਾਇਆ ਗਿਆ ਸੀ, ਉਦੋਂ ਉਨ੍ਹਾਂ ਨੇ ਟਪਰੇਰਲੀ ਬਿਲਡਿੰਗ ਨੂੰ ਸੀਲ ਕੀਤਾ ਸੀ ਤਾਂ ਕਿ ਉਥੇ ਮੌਜੂਦ ਸਾਰੇ ਲੋਕ ਕੋਰੋਨਾ ਟੈਸਟ ਕਰਵਾਉਣ। ਉਨ੍ਹਾਂ ਕੋਲ ਟਾਸਕ ਸੀ ਕਿ ਉਨ੍ਹਾਂ ਨੇ 100 ਰੈਜ਼ੀਡੈਂਟਸ ਦਾ ਟੈਸਟ ਕਰਨਾ ਹੈ। ਸਾਰਿਆਂ ਦਾ ਸੈਂਪਲ ਲਿਆ ਗਿਆ ਤੇ ਕੋਈ ਪਾਜ਼ੇਟਿਵ ਨਹੀਂ ਨਿਕਲਿਆ। ਉਨ੍ਹਾਂ ਫਿਰ ਪੂਰੀ ਬਿਲਡਿੰਗ ਨੂੰ ਸੀਲ ਨਹੀਂ ਕੀਤਾ ਸੀ, ਉਹ ਕੁਝ ਘੰਟਿਆਂ ਦੀ ਗੱਲ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News