ਬੰਗਾਲੀ ਸਿਨੇਮਾ ''ਚ ਵਾਪਸੀ ਕਰਨ ਜਾ ਰਹੀ ਹੈ ਸ਼ਰਮੀਲਾ ਟੈਗੋਰ, ਧੀ ਸੋਹਾ ਅਲੀ ਨੇ ਮਨਾਇਆ ਜਸ਼ਨ

Monday, Apr 14, 2025 - 11:04 AM (IST)

ਬੰਗਾਲੀ ਸਿਨੇਮਾ ''ਚ ਵਾਪਸੀ ਕਰਨ ਜਾ ਰਹੀ ਹੈ ਸ਼ਰਮੀਲਾ ਟੈਗੋਰ, ਧੀ ਸੋਹਾ ਅਲੀ ਨੇ ਮਨਾਇਆ ਜਸ਼ਨ

ਐਂਟਰਟੇਨਮੈਂਟ ਡੈਸਕ- ਦਿੱਗਜ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਲੰਬੇ ਸਮੇਂ ਬਾਅਦ ਫਿਲਮਾਂ ਵਿੱਚ ਵਾਪਸੀ ਕੀਤੀ ਹੈ। ਇਹ ਅਦਾਕਾਰਾ 14 ਸਾਲਾਂ ਬਾਅਦ ਫਿਲਮ 'ਪੁਰਾਤਨ' ਨਾਲ ਬੰਗਾਲੀ ਸਿਨੇਮਾ ਵਿੱਚ ਵਾਪਸ ਆਈ ਹੈ। ਇਹ ਫਿਲਮ ਸਿਰਫ਼ ਉਨ੍ਹਾਂ ਦੀ ਵਾਪਸੀ ਕਰਕੇ ਹੀ ਖਾਸ ਨਹੀਂ ਹੈ, ਸਗੋਂ ਇਸ ਲਈ ਵੀ ਹੈ ਕਿਉਂਕਿ ਸ਼ਰਮੀਲਾ ਨੇ ਖੁਦ ਸੰਕੇਤ ਦਿੱਤਾ ਹੈ ਕਿ ਇਹ ਉਨ੍ਹਾਂ ਦੀ ਆਖਰੀ ਬੰਗਾਲੀ ਫਿਲਮ ਹੋ ਸਕਦੀ ਹੈ। ਇਸ ਦੇ ਨਾਲ ਹੀ ਸ਼ਰਮੀਲਾ ਟੈਗੋਰ ਦੀ ਧੀ ਅਤੇ ਅਦਾਕਾਰਾ ਸੋਹਾ ਅਲੀ ਖਾਨ ਨੇ ਆਪਣੀ ਮਾਂ ਦੀ ਬੰਗਾਲੀ ਫਿਲਮ ਬਾਰੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਸੋਹਾ ਅਲੀ ਖਾਨ ਨੇ ਆਪਣੀ ਮਾਂ ਦੀ ਫਿਲਮ 'ਪੁਰਾਤਨ' ਦੀਆਂ ਕੁਝ ਪਰਦੇ ਪਿੱਛੇ (BTS) ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ: "'ਪੁਰਾਤਨ' ਵਿੱਚ ਅੰਮਾ ਦਾ ਜਸ਼ਨ ਮਨਾਉਂਦੇ ਹੋਏ - ਲਗਭਗ ਦੋ ਦਹਾਕਿਆਂ ਬਾਅਦ ਬੰਗਾਲੀ ਸਿਨੇਮਾ ਵਿੱਚ ਉੁਨ੍ਹਾਂ ਦੀ ਸ਼ਾਨਦਾਰ ਵਾਪਸੀ। ਕੁਝ ਖਾਸ BTS ਤਸਵੀਰਾਂ... ਜਿਵੇਂ ਕਿ ਕਿਸੇ ਨੇ ਮੈਨੂੰ ਦੱਸਿਆ - ਸਾਡੇ ਲਈ ਸ਼ਰਮੀਲਾ ਠਾਕੁਰ ਸਿਰਫ਼ ਇੱਕ ਵਿਅਕਤੀ ਨਹੀਂ ਸਗੋਂ ਇੱਕ ਭਾਵਨਾ ਹੈ।" ਸੋਹਾ ਦੀ ਇਸ ਪੋਸਟ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ ਅਤੇ ਟਿੱਪਣੀਆਂ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।


'ਪੁਰਾਤਨ' ਵਿੱਚ ਸ਼ਰਮੀਲਾ ਟੈਗੋਰ ਦਾ ਕਿਰਦਾਰ
ਸੁਮਨ ਘੋਸ਼ ਦੁਆਰਾ ਨਿਰਦੇਸ਼ਤ, 'ਪੁਰਾਤਨ' ਵਿੱਚ ਸ਼ਰਮੀਲਾ ਟੈਗੋਰ ਇੱਕ ਬਜ਼ੁਰਗ ਔਰਤ ਦੀ ਭੂਮਿਕਾ ਵਿੱਚ ਹੈ ਜੋ ਆਪਣੀ ਧੀ ਨਾਲ ਭਾਵਨਾਤਮਕ ਅਤੇ ਗੁੰਝਲਦਾਰ ਰਿਸ਼ਤੇ ਵਿੱਚ ਫਸ ਜਾਂਦੀ ਹੈ। ਫਿਲਮ ਵਿੱਚ ਉਨ੍ਹਾਂ ਦੀ ਧੀ ਦਾ ਕਿਰਦਾਰ ਰਿਤੂਪਰਣਾ ਸੇਨਗੁਪਤਾ ਨੇ ਨਿਭਾਇਆ ਹੈ, ਜੋ ਇੱਕ ਆਧੁਨਿਕ ਕਾਰਪੋਰੇਟ ਔਰਤ ਹੈ।
ਕੀ 'ਪੁਰਾਤਨ' ਉਨ੍ਹਾਂ ਦੀ ਆਖਰੀ ਫਿਲਮ ਹੋਵੇਗੀ?
ਜਦੋਂ ਸ਼ਰਮੀਲਾ ਟੈਗੋਰ ਤੋਂ ਪੁੱਛਿਆ ਗਿਆ ਕਿ ਕੀ ਉਹ ਭਵਿੱਖ ਵਿੱਚ ਹੋਰ ਫਿਲਮਾਂ ਕਰੇਗੀ, ਤਾਂ ਉਹ ਥੋੜ੍ਹੀ ਝਿਜਕ ਗਈ ਅਤੇ ਕਿਹਾ ਕਿ ਇਹ ਫਿਲਮ ਸ਼ਾਇਦ ਉਨ੍ਹਾਂ ਦੀ ਆਖਰੀ ਬੰਗਾਲੀ ਫਿਲਮ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਦਾਕਾਰੀ ਨਾਲ ਜੁੜੀਆਂ ਜ਼ਿੰਮੇਵਾਰੀਆਂ ਹੁਣ ਪਹਿਲਾਂ ਵਾਂਗ ਆਸਾਨ ਨਹੀਂ ਰਹੀਆਂ, ਖਾਸ ਕਰਕੇ ਉਨ੍ਹਾਂ ਦੀ ਸਿਹਤ ਸਥਿਤੀ ਨੂੰ ਦੇਖਦੇ ਹੋਏ।


author

Aarti dhillon

Content Editor

Related News