...ਤਾਂ ਇਹ ਹੈ ਹਿਮਾਂਸ਼ੀ ਤੇ ਆਸਿਮ ਦੇ ਬ੍ਰੇਕਅੱਪ ਦਾ ਅਸਲ ਕਾਰਨ, ਕਿਹਾ- ਮੈਂ ਦੁਬਾਰਾ ਕਦੇ ਉਸ ਕੋਲ ਨਹੀਂ ਜਾਣਾ ਚਾਹੁੰਦੀ.

Friday, Jun 28, 2024 - 11:05 AM (IST)

...ਤਾਂ ਇਹ ਹੈ ਹਿਮਾਂਸ਼ੀ ਤੇ ਆਸਿਮ ਦੇ ਬ੍ਰੇਕਅੱਪ ਦਾ ਅਸਲ ਕਾਰਨ, ਕਿਹਾ- ਮੈਂ ਦੁਬਾਰਾ ਕਦੇ ਉਸ ਕੋਲ ਨਹੀਂ ਜਾਣਾ ਚਾਹੁੰਦੀ.

ਜਲੰਧਰ (ਬਿਊਰੋ) - ਪੰਜਾਬੀ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਇੱਕ ਵਾਰ ਫ਼ਿਰ ਚਰਚਾ 'ਚ ਆ ਗਏ ਹਨ। ਕੁਝ ਸਮਾਂ ਪਹਿਲਾਂ ਆਸਿਮ ਤੇ ਹਿਮਾਂਸ਼ੀ ਨੇ ਵੱਖ-ਵੱਖ ਧਰਮਾਂ ਨਾਲ ਸਬੰਧ ਹੋਣ ਕਾਰਨ ਬ੍ਰੇਕਅੱਪ ਕਰ ਲਿਆ ਸੀ ਪਰ ਹੁਣ ਦੋਵਾਂ ਦੇ ਇੱਕ ਕਰੀਬੀ ਨੇ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ ਹਨ। ਦੋਵਾਂ ਦੇ ਕਰੀਬੀ ਦਾ ਕਹਿਣਾ ਹੈ ਕਿ ਹਿਮਾਸ਼ੀ ਤੇ ਆਸਿਮ ਦਾ ਬ੍ਰੇਕਅੱਪ ਧਰਮ ਨੂੰ ਲੈ ਕੇ ਹੋਇਆ ਸੀ। 'ਬਿੱਗ ਬੌਸ 13' ਦੇ ਕਰੀਬੀ ਨੇ ਦਾਅਵਾ ਕੀਤਾ ਸੀ ਕਿ ਆਸਿਮ ਦੇ ਬ੍ਰੇਕਅੱਪ ਦੀ ਵਜ੍ਹਾ ਧਰਮ ਰਿਹਾ ਸੀ। 

PunjabKesari

ਦੱਸ ਦਈਏ ਕਿ ਇਸ ਮੁੱਦੇ ‘ਤੇ ਹਿਮਾਂਸ਼ੀ ਖੁਰਾਣਾ ਗੱਲ ਕਰਨ ਤੋਂ ਟਾਲਾ ਵੱਟਦੀ ਹੈ। ਆਸਿਮ ਰਿਆਜ਼ ਨਾਲ ਜੁੜੇ ਇੱਕ ਕਰੀਬੀ ਦਾ ਕਹਿਣਾ ਹੈ ਕਿ ਦੋਵਾਂ ਨੇ ਆਪੋ-ਆਪਣੇ ਧਰਮ ਕਾਰਨ ਰਸਤੇ ਵੱਖੋ-ਵੱਖ ਕਰ ਲਏ ਸਨ। ਹਿਮਾਂਸ਼ੀ ਤਾਂ ਇਸ ਮਾਮਲੇ ਨੂੰ ਲੈ ਕੇ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਇਸ ਬਾਰੇ ਗੱਲ ਕਰਨੋਂ ਟਲਦੀ ਹੈ। ਉਸ ਨੇ ਆਪਣੇ ਸਾਬਕਾ ਬੁਆਏ ਫ੍ਰੈਂਡ ਨਾਲ ਵਾਇਰਲ ਹੋ ਰਹੀ ਮਿਸਟਰੀ ਗਰਲ ‘ਤੇ ਵੀ ਕੋਈ ਰਿਐਕਸ਼ਨ ਨਹੀਂ ਦਿੱਤਾ ਹੈ। ਹਾਲਾਂਕਿ ਅਦਾਕਾਰਾ ਨੂੰ ਮੂਵ ਆਨ ਕਰਨ ‘ਤੇ ਸਮਾਂ ਲੱਗਿਆ ਅਤੇ ਸੋਰਸ ਦਾ ਦਾਅਵਾ ਹੈ ਕਿ ਉਹ ਦੁਬਾਰਾ ਕਦੇ ਵੀ ਉਸ ਕੋਲ ਨਹੀਂ ਜਾਣਾ ਚਾਹੁੰਦੀ। ਭਵਿੱਖ ‘ਚ ਜੇ ਉਹ ਕਿਸੇ ਨਾਲ ਰੋਮਾਂਟਿਕ ਹੁੰਦੀ ਵੀ ਹੈ ਤਾਂ ਉਹ ਆਸਿਮ ਨਹੀਂ ਹੋਵੇਗਾ।

PunjabKesari

ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਮੂਲ ਰੂਪ 'ਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। 27 ਨਵੰਬਰ 1991 'ਚ ਪੰਜਾਬ ਦੇ ਕੀਰਤਪੁਰ ਸਾਹਿਬ 'ਚ ਜਨਮੀ ਹਿਮਾਂਸ਼ੀ ਕਈ ਪਾਲੀਵੁੱਡ ਸਟਾਰਜ਼ ਨਾਲ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਅਸਲ ਪਛਾਣ 'ਸਾਡਾ ਹੱਕ' ਫ਼ਿਲਮ ਤੋਂ ਮਿਲੀ ਸੀ। ਹਿਮਾਂਸ਼ੀ ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਸ ਦੀ ਮਾਂ ਦਾ ਰਿਹਾ ਹੈ। ਉਹ ਅਕਸਰ ਆਪਣੀ ਮਾਂ ਦਾ ਜ਼ਿਕਰ ਕਰਦੀ ਰਹਿੰਦੀ ਹੈ। ਸਾਲ 2009 'ਚ ਹਿਮਾਂਸ਼ੀ ਨੇ ਮਿਸ ਲੁਧਿਆਣਾ ਦਾ ਖ਼ਿਤਾਬ ਜਿੱਤਿਆ। ਸਾਲ 2010 'ਚ ਹਿਮਾਂਸ਼ੀ ਮਿਸ ਨਾਰਥ ਜੋਨ ਦੀ ਜੇਤੂ ਰਹੀ। ਇਸ ਤੋਂ ਬਾਅਦ ਕਰੀਅਰ ਬਣਾਉਣ ਲਈ ਹਿਮਾਂਸੀ ਦਿੱਲੀ ਆ ਗਈ ਤੇ ਅੱਜ ਹਿਮਾਂਸ਼ੀ ਖੁਰਾਣਾ ਦਾ ਪੰਜਾਬੀ ਇੰਡਸਟਰੀ 'ਚ ਚੰਗਾ ਨਾਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News