ਮਾਇਆਨਗਰੀ ਦਾ ਇਕ ‘ਰਹੱਸਮਈ ਪੱਖ’ ਵੀ ਹੈ: ਸਮ੍ਰਿਤੀ ਕਸ਼ਯਪ
Saturday, Sep 24, 2022 - 01:06 PM (IST)
ਬਾਲੀਵੁੱਡ ਡੈਸਕ- ਛੋਟੇ ਪਰਦੇ ਤੋਂ ਆਪਣੇ ਕੀਰਅਰ ਦੀ ਸ਼ੁਰੂਆਤ ਕਰਨ ਵਾਲੀ ਸਮ੍ਰਿਤੀ ਕਸ਼ਯਪ ਇਨ੍ਹੀਂ ਦਿਨੀਂ ਕਾਫ਼ੀ ਉਤਸ਼ਾਹਿਤ ਹੈ ਕਿਉਂਕਿ ਉਹ ਆਉਣ ਵਾਲੀ ਫ਼ਿਲਮ ‘ਆ ਭੀ ਜਾ ਓ ਪੀਆ’ ਤੋਂ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ। ਸਾਊਥ ਦੀਆਂ ਕਈ ਫ਼ਿਲਮਾਂ ’ਚ ਕੰਮ ਕਰ ਚੁੱਕੀ ਸਮ੍ਰਿਤੀ ਬਾਲੀਵੁੱਡ ’ਚ ਨੈਪੋਟਿਜ਼ਮ ਬਾਰੇ ਕਹਿੰਦੀ ਹੈ ਕਿ ‘ਸੱਚ ਕਹਾਂ ਤਾਂ ਮੈਂ ਕਦੀ ਨੈਪੋਟਿਜ਼ਮ ਦਾ ਸ਼ਿਕਾਰ ਨਹੀਂ ਹੋਈ ਜਿਸ ਦੇ ਅੰਦਰ ਟੈਲੇਂਟ ਹੋਵੇਗਾ ਉਹ ਕੰਮ ਕਰੇਗਾ ਅਤੇ ਜਿਸ ਦੇ ਅੰਦਰ ਟੈਲੇਂਟ ਨਹੀਂ ਹੋਵੇਗਾ ਉਸ ਦੀ ਘਰ ਵਾਪਸੀ ਯਕੀਨੀ ਹੈ। ਚਾਹੇ ਉਹ ਫ਼ਿਲਮੀ ਬੈਕਗਰਾਊਂਡ ਤੋਂ ਹੋਵੇ ਜਾਂ ਬਾਹਰੋਂ, ਨਿਯਮ ਸਾਰਿਆਂ ’ਤੇ ਲਾਗੂ ਹਨ।’
ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਹਨੀਮੂਨ’ ਦਾ ਪੋਸਟਰ ਕੀਤਾ ਸਾਂਝਾ, ਇਸ ਤਾਰੀਖ਼ ਨੂੰ ਹੋਵੇਗੀ ਰਿਲੀਜ਼
ਬਾਲੀਵੁੱਡ ’ਚ ਕਾਸਟਿੰਗ ਕਾਊਚ ਅਰਥਾਤ ਕੰਮ ਦੇ ਬਦਲੇ ’ਚ ਸੈਕਸ ਸੋਸ਼ਣ ਹੋਣ ਦੇ ਦੋਸ਼ਾਂ ’ਤੇ ਸਮ੍ਰਿਤੀ ਕਸ਼ਯਪ ਕਹਿੰਦੀ ਹੈ ਕਿ ‘ਮੇਰੇ ਨਾਲ ਅਜਿਹਾ ਕਦੀ ਨਹੀਂ ਹੋਇਆ। ਮੈਨੂੰ ਮੇਰੀ ਪਹਿਲੀ ਹਿੰਦੀ ਫ਼ਿਲਮ ਅਤੇ ਸਾਊਥ ਦੀਆਂ ਕੁਝ ਫਿਲਮਾਂ ਆਪਣੇ ਟੈਲੇਂਟ ’ਤੇ ਮਿਲੀਆਂ ਹਨ। ਅਜਿਹਾ ਕੋਈ ਤਜਰਬਾ ਮੈਨੂੰ ਨਹੀਂ ਹੋਇਆ ਪਰ ਬਾਲੀਵੁੱਡ ’ਚ ਕਾਸਟਿੰਗ ਕਾਊਚ ਹੁੰਦਾ ਹੈ। ਮੇਰੀ ਸਹੇਲੀ ਇਸ ਦਾ ਸਾਹਮਣਾ ਕਰ ਚੁੱਕੀ ਹੈ ਅਤੇ ਇਹ ਬਾਲੀਵੁੱਡ ਦੀ ਚਮਕਦੀ ਦੁਨੀਆ ਦਾ ਇਹ ਇਕ ਕੌੜਾ ਸੱਚ ਹੈ।’
ਇਨ੍ਹਾਂ ਕਿਰਦਾਰਾਂ ’ਚ ਆਵੇਗੀ ਨਜ਼ਰ
ਬਾਲੀਵੁੱਡ ’ਚ ਆਪਣੀ ਡੈਬਿਊ ਫ਼ਿਲਮ ਨੂੰ ਲੈ ਕੇ ਉਹ ਕਹਿੰਦੀ ਹੈ ਕਿ ‘ਇਸ ’ਚ ਮੇਰਾ ਇਕ ਪੜ੍ਹੀ-ਲਿਖੀ ਲੜਕੀ ਕਲਪਨਾ ਦਾ ਕਿਰਦਾਰ ਹੈ ਜੋ ਆਤਮਨਿਰਭਰ ਹੋਣ ਦੇ ਨਾਲ ਹੀ ਬੇਹੱਦ ਸਿੰਪਲ ਢੰਗ ਨਾਲ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਜਦਕਿ ਰੀਅਲ ਲਾਈਫ਼ ’ਚ ਮੈਂ ਥੋੜ੍ਹੀ ਚੰਚਲ ਸੁਭਾਅ ਦੀ ਹਾਂ।’
ਛੋਟੇ ਤੋਂ ਵੱਡੇ ਪਰਦੇ ’ਤੇ ਆਉਣ ਦੇ ਤਜਰਬੇ ਦੇ ਬਾਰੇ ’ਚ ਸਮ੍ਰਿਤੀ ਕਹਿੰਦੀ ਹੈ ਕਿ ‘ਸੀਰੀਅਲਾਂ ’ਚ ਰੋਜ਼ ਪ੍ਰਸਾਰਨ ਹੋਣ ਕਾਰਨ ਬਹੁਤ ਹੀ ਬਿਜ਼ੀ ਸ਼ੈਡਿਊਲ ਰਹਿੰਦਾ ਹੈ। ਉੱਥੇ ਭੱਜ-ਦੌੜ ਬੜੀ ਵਧ ਹੋ ਜਾਂਦੀ ਹੈ ਪਰ ਇੱਥੇ ਅਜਿਹਾ ਨਹੀਂ ਹੈ, ਇੱਥੇ ਤੁਹਾਨੂੰ ਇਕ ਨਿਸ਼ਚਿਤ ਸਮੇਂ ਲਈ ਸ਼ੂਟਿੰਗ ’ਤੇ ਜਾਣਾ ਹੁੰਦਾ ਹੈ ਅਤੇ ਬਹੁਤ ਵੱਧ ਭੱਜ-ਦੌੜ ਨਹੀਂ ਕਰਨੀ ਪੈਂਦੀ। ਮੈਂ ਤਾਂ ਇਸ ਫ਼ਿਲਮ ਦੀ ਸ਼ੂਟਿੰਗ ’ਤੇ ਹਰ ਦਿਨ ਸ਼ਾਮ ਨੂੰ ਕ੍ਰਿਕਟ ਖੇਡਦੀ ਸੀ।’
ਇਹ ਵੀ ਪੜ੍ਹੋ : ਕੇਰਲ ’ਚ ਕੁੱਤੇ ਜ਼ਿੰਦਾ ਸਾੜਨ ’ਤੇ ਦੁਖੀ ਹੋਈ ਵਾਮਿਕਾ, ਕਿਹਾ- ‘ਮਨੁੱਖੀ ਆਬਾਦੀ ਵੀ ਵਧ ਰਹੀ ਹੈ, ਇਨਸਾਨਾਂ ਨੂੰ ਜ਼ਿੰਦਾ ਸਾੜੋਗੇ’
ਸੀਰੀਅਲਾਂ ਤੋਂ ਨਿਕਲ ਕੇ ਫ਼ਿਲਮਾਂ ’ਚ ਕੰਮ ਪਾਉਣਾ ਕਿੰਨਾ ਸੌਖਾ ਰਿਹਾ ਪਰ ਉਸ ਨੇ ਦੱਸਿਆ ਕਿ ‘ਸ਼ੁਰੂ ’ਚ ਮੈਨੂੰ ਲੱਗਾ ਕਿ ਇਹ ਥੋੜ੍ਹਾ ਸੌਖਾ ਰਹੇਗਾ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਇਲਾਵਾ ਇਸ ਕਿਰਦਾਰ ਲਈ ਬਹੁਤ ਸਾਰੀਆਂ ਕੁੜੀਆਂ ਨੇ ਆਡੀਸ਼ਨ ਦਿੱਤਾ ਹੈ ਤਾਂ ਮੈਨੂੰ ਡਰ ਸਤਾਉਣ ਲੱਗਾ । ਫ਼ਿਰ ਇਕ ਦਿਨ ਮੈਨੂੰ ਫੋਨ ਆਇਆ ਅਤੇ ਪਤਾ ਲੱਗਾ ਕਿ ਇਸ ਫ਼ਿਲਮ ਲਈ ਮੇਰੀ ਚੋਣ ਹੋ ਗਈ ਹੈ ਉਦੋਂ ਮੇਰੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।’
ਸਮ੍ਰਿਤੀ ਨੇ ਅੱਗੇ ਕਿਹਾ ਕਿ ‘ਇੰਡਸਟਰੀ ’ਚ ਆਉਣ ਤੋਂ ਪਹਿਲਾਂ ਮੈਨੂੰ ਮੇਰੇ ਬਹੁਤ ਸਾਰੇ ਜਾਣੂ ਲੋਕਾਂ ਨੇ ਇੱਥੋਂ ਦੇ ਮਾਹੌਲ ਦੇ ਬਾਰੇ ’ਚ ਕੁਝ ਗਲਤ ਗੱਲਾਂ ਦੱਸੀਆਂ ਸੀ ਕਿ ਇਹ ਇੰਡਸਟਰੀ ਮੇਰੇ ਵਰਗੇ ਲੋਕਾਂ ਲਈ ਨਹੀਂ ਹੈ ਪਰ ਥੈਂਕ ਗੌਡ, ਮੈਂ ਇੱਥੇ ਆਈ ਅਤੇ ਆਪਣਾ ਮੁਕਾਮ ਹਾਸਲ ਕੀਤਾ ਅਤੇ ਅੱਜ ਬੜਾ ਹੀ ਸੁਖਦ ਮਹਿਸੂਸ ਕਰ ਰਹੀ ਹਾਂ। ਸੱਚ ਕਹਾਂ ਤਾਂ ਮੈਂ ਇੱਥੇ ਕਦੀ ਵੀ ਨੈਗੇਟਿਵ ਚੀਜ਼ਾਂ ਦਾ ਅਨੁਭਵ ਨਹੀਂ ਕੀਤਾ।’