ਅਦਾਕਾਰਾ ਯਾਮੀ ਗੌਤਮ ਨਾਲੋਂ ਘੱਟ ਖ਼ੂਬਸੂਰਤ ਨਹੀਂ ਹੈ ਭੈਣ ਸੁਰੀਲੀ ਗੌਤਮ (ਦੇਖੋ ਤਸਵੀਰਾਂ)

Tuesday, Jun 08, 2021 - 06:47 PM (IST)

ਅਦਾਕਾਰਾ ਯਾਮੀ ਗੌਤਮ ਨਾਲੋਂ ਘੱਟ ਖ਼ੂਬਸੂਰਤ ਨਹੀਂ ਹੈ ਭੈਣ ਸੁਰੀਲੀ ਗੌਤਮ (ਦੇਖੋ ਤਸਵੀਰਾਂ)

ਮੁੰਬਈ-ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਯਾਮੀ ਗੌਤਮ ਨੇ ਪਿਛਲੇ ਹਫ਼ਤੇ ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਕੀਤਾ ਸੀ। ਹੁਣ ਉਹ ਆਪਣੇ ਪਹਾੜੀ ਵਿਆਹ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ। ਯਾਮੀ ਨੇ ਜਿੱਥੇ ਨਵੀਂ ਦੁਲਹਨ ਵਾਂਗ ਸਾਰਿਆਂ ਦਾ ਦਿਲ ਚੋਰੀ ਕੀਤਾ, ਉਥੇ ਉਸ ਦੀ ਭੈਣ ਸੁਰੀਲੀ ਗੌਤਮ ਵੀ ਉਸ ਦੇ ਕਲਾਸਿਕ ਲੁੱਕ ਅਤੇ ਅੰਦਾਜ਼ ਵਿਚ ਨਜ਼ਰ ਆਈ।

PunjabKesari

ਤਸਵੀਰ 'ਚ ਸੁਰੀਲੀ ਨੇ ਆਪਣੀ ਭੈਣ ਦੇ ਵਿਆਹ ਵਿਚ ਗੁਲਾਬੀ ਸਬਿਆਸਾਚੀ ਲਹਿੰਗੇ ਵਿਚ ਸਭ ਨੂੰ ਹੈਰਾਨ ਕਰ ਦਿੱਤਾ। ਉਸਨੇ ਸੋਨੇ ਦੇ ਗਹਿਣਿਆਂ ਅਤੇ ਨੱਕ ਦੀ ਇੱਕ ਵੱਡੀ ਰਿੰਗ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਸੀ। 

PunjabKesari
ਯਾਮੀ ਦੀ ਭੈਣ ਸੁਰੀਲੀ ਦਾ ਇਹ ਪਹਿਰਾਵਾ ਪਹਾੜੀ ਸੰਸਕ੍ਰਿਤੀ ਦੀ ਝਲਕ ਦਿੰਦਾ ਹੈ। ਹਲਦੀ ਦੀ ਰਸਮ ਲਈ ਸੁਰੀਲੀ ਨੇ ਨੀਲੇ ਪਹਿਰਾਵੇ ਨਾਲ਼ ਕੰਨਾਂ ਵਿੱਚ ਵਾਲੀਆਂ ਪਹਿਨੀਆਂ ਹੋਈਆ ਸਨ। ਸੁਰੀਲੀ ਮਹਿੰਦੀ ਫੰਕਸ਼ਨ ਵਿਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ ਜਿਥੇ ਉਸਨੇ ਸੁਨਹਿਰੀ ਰੰਗ ਦੇ ਨਾਲ ਲਾਲ ਸਲਵਾਰ ਸੂਟ ਪਾਇਆ ਸੀ। ਉਸਨੇ ਘੱਟ ਗਹਿਣੇ ਪਾਏ ਹੋਏ ਸਨ ਅਤੇ ਆਪਣੇ ਵਾਲ਼ ਖੁੱਲ੍ਹੇ ਰੱਖੇ ਹੋਏ ਸਨ।

PunjabKesari

ਸੁਰੀਲੀ ਗੌਤਮ 17 ਸਾਲ ਦੀ ਉਮਰ ਵਿਚ ਭੈਣ ਯਾਮੀ ਗੌਤਮ ਨਾਲ ਮੁੰਬਈ ਆਈ ਸੀ। ਉਹ ਟੀ.ਵੀ. ਸ਼ੋਅ 'ਮਿਲਾ ਦੇ ਰੱਬਾ' ਦਾ ਹਿੱਸਾ ਰਹੀ ਹੈ। ਇਸ ਤੋਂ ਬਾਅਦ ਯਾਮੀ ਨੇ ਸਾਊਥ ਫਿਲਮਾਂ ਸਾਈਨ ਕਰਨਾ ਸ਼ੁਰੂ ਕਰ ਦਿੱਤੀ ਅਤੇ ਸੁਰੀਲੀ ਕਾਲਜ ਵਿਚ ਦਾਖ਼ਲ ਹੋਣ ਲਈ ਵਾਪਸ ਚੰਡੀਗੜ੍ਹ ਆ ਗਈ। ਸੁਰੀਲੀ ਨੇ ਹੁਣ ਤੱਕ ਸਿਰਫ਼ ਇੱਕ ਹੀ ਟੈਲੀਵਿਜ਼ਨ ਲੜੀ ਕੀਤੀ ਹੈ।

PunjabKesari
ਜਦੋਂ ਕਿ ਯਾਮੀ ਨੇ 'ਵਿੱਕੀ ਡੋਨਰ, 'ਕਾਬਲ', 'ਉੜੀ: ਸਰਜੀਕਲ ਸਟਰਾਈਕ' ਅਤੇ 'ਬਾਲਾ' ਵਿੱਚ ਅਭਿਨੈ ਕਰਕੇ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ ਹੈ। ਉੱਧਰ ਯਾਮੀ ਗੌਤਮ ਦੀ ਭੈਣ ਸੁਰੀਲੀ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਚੁਣਿਆ ਹੈ। ਉਹ 2012 ਵਿੱਚ ਬਣੀ ਫ਼ਿਲਮ 'ਪਾਵਰ ਕੱਟ' ਵਿੱਚ ਨਜ਼ਰ ਆ ਚੁੱਕੀ ਹੈ। ਜਲਦੀ ਹੀ ਉਸ ਦੀ ਦੂਜੀ ਫ਼ਿਲਮ 'ਪੋਸਤੀ' ਰਿਲੀਜ਼ ਹੋਣ ਜਾ ਰਹੀ ਹੈ।

PunjabKesari

 


author

Aarti dhillon

Content Editor

Related News