ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਤੋਂ ਪਹਿਲੇ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਕੀਤਾ ਇਹ ਖ਼ਾਸ ਐਲਾਨ

Thursday, May 27, 2021 - 01:03 PM (IST)

ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਤੋਂ ਪਹਿਲੇ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਕੀਤਾ ਇਹ ਖ਼ਾਸ ਐਲਾਨ

ਮੁੰਬਈ-ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਵ. ਹੋਏ 14 ਜੂਨ ਨੂੰ ਇਕ ਸਾਲ ਪੂਰਾ ਹੋਵੇਗਾ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਖ਼ਾਸ ਰਿਸ਼ਤੇਦਾਰਾਂ ਦੇ ਜ਼ਖਮ ਇਕ ਵਾਰ ਫਿਰ ਤਾਜ਼ੇ ਹੋਣਗੇ। ਅਜਿਹੇ ਹਾਲਾਤ ਵਿਚ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਇਕ ਵਿਸ਼ੇਸ਼ ਫ਼ੈਸਲਾ ਲਿਆ ਹੈ। ਅਗਲੇ ਮਹੀਨੇ ਸ਼ਵੇਤਾ ਦੁਨੀਆ ਤੋਂ ਦੂਰ ਰਹਿ ਕੇ ਆਪਣੇ ਭਰਾ ਦੀਆਂ ਯਾਦਾਂ ਤਾਜ਼ੀਆਂ ਕਰੇਗੀ।

PunjabKesari
ਸ਼ਵੇਤਾ ਨੇ ਬੁੱਧਵਾਰ ਨੂੰ ਬੁੱਧ ਪੂਰਨਿਮਾ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ - ਮੈਂ ਜੂਨ ਦੇ ਮਹੀਨੇ ਦੌਰਾਨ ਸ਼ਾਂਤੀ ਲਈ ਪਹਾੜਾਂ 'ਤੇ ਰਹਾਂਗੀ। ਇੰਟਰਨੈਟ ਅਤੇ ਸੈੱਲ ਦੀ ਸੁਵਿਧਾ ਨਹੀਂ ਹੋਵੇਗੀ। ਮੈਂ ਭਰਾ ਦੇ ਜਾਣ ਦਾ ਇਕ ਸਾਲ ਉਸ ਦੀਆਂ ਮਿੱਠੀਆਂ ਯਾਦਾਂ ਨਾਲ ਸ਼ਾਂਤੀ ਵਿਚ ਪਹਾੜਾਂ 'ਚ ਬਤੀਤ ਕਰਾਂਗੀ। ਹਾਲਾਂਕਿ ਉਸ ਦਾ ਸਰੀਰ ਸਾਨੂੰ ਇਕ ਸਾਲ ਪਹਿਲਾਂ ਛੱਡ ਗਿਆ ਸੀ ਪਰ ਜਿਹੜੀਆਂ ਕਦਰਾਂ ਕੀਮਤਾਂ ਲਈ ਉਹ ਖੜ੍ਹਾ ਰਿਹਾ ਉਹ ਅੱਜ ਵੀ ਹਨ... ਬੁੱਧ ਪੂਰਨਿਮਾ 'ਤੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ'।
ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮ੍ਰਿਤਕ ਦੇਹ 14 ਜੂਨ 2020 ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਰਿਹਾਇਸ਼ 'ਚ ਮਿਲੀ ਸੀ। ਸੁਸ਼ਾਂਤ ਦੀ ਮੌਤ ਨਾਲ ਪੂਰੀ ਇੰਡਸਟਰੀ ਸਦਮੇ 'ਚ ਡੁੱਬ ਗਈ ਸੀ। ਮੁੰਬਈ ਪੁਲਸ ਨੇ ਪਹਿਲਾਂ ਜਾਂਚ ਨੂੰ ਖੁਦਕੁਸ਼ੀ ਵਜੋਂ ਸ਼ੁਰੂ ਕੀਤਾ ਸੀ ਪਰ ਸੁਸ਼ਾਂਤ ਦੇ ਪਿਤਾ ਦੀ ਰਿਪੋਰਟ ਲਿਖਣ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ 'ਤੇ ਸੀ.ਬੀ.ਆਈ ਜਾਂਚ ਸ਼ੁਰੂ ਕੀਤੀ ਗਈ ਸੀ।

PunjabKesari
ਸੁਸ਼ਾਂਤ ਕੇਸ ਵਿਚ ਉਸ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਮੁੱਖ ਮੁਲਜ਼ਮ ਹੈ। ਰਿਆ ਨੂੰ ਐੱਨ.ਸੀ.ਬੀ ਨੇ ਸੁਸ਼ਾਂਤ ਕੇਸ ਨਾਲ ਜੁੜੇ ਕੇਸ ਵਿਚ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਉਸ ਨੂੰ ਜ਼ਮਾਨਤ ਮਿਲ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਸ਼ਾਂਤ ਮਾਮਲੇ ਵਿਚ ਪੈਸਿਆਂ ਦੇ ਲੈਣ-ਦੇਣ ਦੀ ਵੀ ਜਾਂਚ ਕੀਤੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿਚ ਨੈਪੋਟਿਜ਼ਮ ਦਾ ਮੁੱਦਾ ਜ਼ੋਰਾਂ ਨਾਲ ਗਰਮਾਇਆ ਸੀ ਅਤੇ ਕਈ ਸਟਾਰ ਕਿਡਜ਼ ਨੂੰ ਸੁਸ਼ਾਂਤ ਦੇ ਪ੍ਰਸ਼ੰਸਕਾਂ ਨੇ ਨਿਸ਼ਾਨਾ ਬਣਾਇਆ ਸੀ।

PunjabKesari
ਸੁਸ਼ਾਂਤ ਦੇ ਪ੍ਰਸ਼ੰਸਕ ਇਕ ਸਾਲ ਤੋਂ ਉਸਨੂੰ ਨਿਆਂ ਦਿਵਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਇਸ ਦੇ ਨਾਲ ਹੀ ਸੁਸ਼ਾਂਤ ਦੇ ਨਾਮ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੈਰਿਟੀ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਹੁਣ ਸੁਸ਼ਾਂਤ ਦਾ ਪਰਿਵਾਰ ਅਤੇ ਉਸ ਦੇ ਖ਼ਾਸ ਰਿਸ਼ਤੇਦਾਰ ਸੀ.ਬੀ.ਆਈ ਰਿਪੋਰਟ ਦੀ ਉਡੀਕ ਕਰ ਰਹੇ ਹਨ।


author

Aarti dhillon

Content Editor

Related News