ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ਼ ਦੀ ਉਮੀਦ ’ਚ ਭੈਣ, ਕਿਹਾ– ‘ਹਰ ਕੋਈ ਜਾਣਨਾ ਚਾਹੁੰਦੈ ਕਿ ਭਰਾ ਨਾਲ ਕੀ ਹੋਇਆ’

Monday, Feb 05, 2024 - 11:17 AM (IST)

ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ਼ ਦੀ ਉਮੀਦ ’ਚ ਭੈਣ, ਕਿਹਾ– ‘ਹਰ ਕੋਈ ਜਾਣਨਾ ਚਾਹੁੰਦੈ ਕਿ ਭਰਾ ਨਾਲ ਕੀ ਹੋਇਆ’

ਮੁੰਬਈ (ਬਿਊਰੋ)– ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 3 ਸਾਲ ਤੋਂ ਵੱਧ ਹੋ ਗਏ ਹਨ ਪਰ ਪ੍ਰਸ਼ੰਸਕ ਉਸ ਨੂੰ ਭੁੱਲੇ ਨਹੀਂ ਹਨ। ਸੋਸ਼ਲ ਮੀਡੀਆ ’ਤੇ ਉਸ ਨੂੰ ਲੈ ਕੇ ਜਿੰਨੇ ਟਰੈਂਡ ਹੋਏ ਹਨ, ਓਨੇ ਕਿਸੇ ਹੋਰ ਸੈਲੇਬ੍ਰਿਟੀ ਲਈ ਨਹੀਂ ਦੇਖਣ ਨੂੰ ਮਿਲੇ ਹਨ। ਇੰਨੇ ਸਾਲਾਂ ਬਾਅਦ ਵੀ ਅਦਾਕਾਰ ਦੀ ਮੌਤ ਦਾ ਸੱਚ ਸਾਹਮਣੇ ਨਹੀਂ ਆਇਆ ਹੈ। ਸੀ. ਬੀ. ਆਈ. ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਸ਼ਾਂਤ ਦਾ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਅਦਾਕਾਰ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਆਪਣੀ ਕਿਤਾਬ ਦੇ ਲਾਂਚ ਮੌਕੇ ਕਿਹਾ ਕਿ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਉਸ ਦਿਨ ਕੀ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਮਾਤਾ ਗਿਆਨ ਕੌਰ ਦਾ ਦਿਹਾਂਤ

ਭੈਣ ਨੇ ਇਨਸਾਫ਼ ਦੀ ਮੰਗ ਕੀਤੀ
ਸ਼ਵੇਤਾ ਨੇ ਇੰਸਟੈਂਟ ਬਾਲੀਵੁੱਡ ਨਾਲ ਗੱਲਬਾਤ ’ਚ ਕਿਹਾ, ‘‘ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਾਡੇ ਪਿਆਰੇ ਸੁਸ਼ਾਂਤ ਨਾਲ ਕੀ ਹੋਇਆ। ਸਾਰਿਆਂ ਨੂੰ ਜਾਣਨ ਦੀ ਜ਼ਰੂਰਤ ਹੈ ਤੇ ਸਾਡੇ ’ਚੋਂ ਕੋਈ ਵੀ ਉਦੋਂ ਤੱਕ ਚੁੱਪ ਨਹੀਂ ਹੋਵੇਗਾ, ਜਦੋਂ ਤੱਕ ਸਾਨੂੰ ਸੱਚਾਈ ਦਾ ਪਤਾ ਨਹੀਂ ਲੱਗ ਜਾਂਦਾ। ਸਾਨੂੰ ਇਨਸਾਫ਼ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਸੀ. ਬੀ. ਆਈ. ਨੂੰ ਜਾਂਚ ਕਰਨ ਲਈ ਆਖਦੇ ਰਹਿਣਾ ਚਾਹੀਦਾ ਹੈ ਤਾਂ ਜੋ ਜਲਦੀ ਇਨਸਾਫ਼ ਮਿਲ ਸਕੇ।

PunjabKesari

ਸੀ. ਬੀ. ਆਈ. ਮਾਮਲੇ ਦੀ ਜਾਂਚ ਕਰ ਰਹੀ ਹੈ
ਸੁਸ਼ਾਂਤ ਦੀ ਮੌਤ 14 ਜੂਨ, 2020 ਨੂੰ ਉਸ ਦੇ ਬਾਂਦਰਾ ਸਥਿਤ ਘਰ ’ਚ ਹੋਈ ਸੀ। ਪਰਿਵਾਰਕ ਮੈਂਬਰਾਂ ਤੇ ਪ੍ਰਸ਼ੰਸਕਾਂ ਲਈ ਇਸ ’ਤੇ ਵਿਸ਼ਵਾਸ ਕਰਨਾ ਮੁਸ਼ਕਿਲ ਸੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਰੀਆ ਚੱਕਰਵਰਤੀ ’ਤੇ ਆਪਣੇ ਪੁੱਤਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ। ਸੁਸ਼ਾਂਤ ਤੇ ਰੀਆ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਮਾਮਲੇ ’ਚ ਅਦਾਕਾਰਾ ਨੂੰ ਜੇਲ ’ਚ ਰਹਿਣਾ ਪਿਆ ਤੇ ਕਾਫੀ ਟ੍ਰੋਲ ਵੀ ਹੋਈ। ਇਸ ਤੋਂ ਪਹਿਲਾਂ ਮੁੰਬਈ ਪੁਲਸ ਸੁਸ਼ਾਂਤ ਮਾਮਲੇ ਦੀ ਜਾਂਚ ਕਰ ਰਹੀ ਸੀ। ਫਿਰ ਕੇਸ ਸੀ. ਬੀ. ਆਈ. ਨੂੰ ਟਰਾਂਸਫਰ ਕਰ ਦਿੱਤਾ ਗਿਆ। ਜਾਂਚ ਏਜੰਸੀ ਦੀ ਅੰਤਿਮ ਰਿਪੋਰਟ ਨਹੀਂ ਆਈ ਹੈ।

PunjabKesari

ਸੁਸ਼ਾਂਤ ਨੇ ‘ਕਾਈ ਪੋ ਚੇ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਉਨ੍ਹਾਂ ਦੀਆਂ ਮੁੱਖ ਫ਼ਿਲਮਾਂ ‘ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ’, ‘ਪੀਕੇ’, ‘ਕੇਦਾਰਨਾਥ’, ‘ਸੋਨਚਿੜੀਆ’ ਤੇ ‘ਛਿਛੋਰੇ’ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News