ਲਤਾ ਮੰਗੇਸ਼ਕਰ ਦੇ ਦਿਹਾਂਤ ਨਾਲ ਸਦਮੇ ''ਚ ਭੈਣ ਆਸ਼ਾ ਭੋਸ਼ਲੇ, ਦੇਖੋ ਤਸਵੀਰਾਂ

Sunday, Feb 06, 2022 - 04:30 PM (IST)

ਲਤਾ ਮੰਗੇਸ਼ਕਰ ਦੇ ਦਿਹਾਂਤ ਨਾਲ ਸਦਮੇ ''ਚ ਭੈਣ ਆਸ਼ਾ ਭੋਸ਼ਲੇ, ਦੇਖੋ ਤਸਵੀਰਾਂ

ਮੁੰਬਈ- 6 ਫਰਵਰੀ ਦੀ ਸਵੇਰ ਪੂਰੇ ਦੇਸ਼ ਦੇ ਲਈ ਬੁਰੀ ਖ਼ਬਰ ਲੈ ਕੇ ਆਈ। ਅੱਜ ਭਾਰਤ ਨੇ ਆਪਣਾ ਬੇਹੱਦ ਕੀਮਤੀ ਰਤਨ ਖੋਹ ਦਿੱਤਾ ਹੈ। ਭਾਰਤ ਦੀ ਸਵਰ ਕੋਕਿਲਾ ਲਤਾ ਮੰਗੇਸ਼ਕਰ ਹੁਣ ਸਾਡੇ ਵਿਚਕਾਰ ਨਹੀਂ ਰਹੀ ਹੈ। ਪਿਛਲੇ ਇਕ ਮਹੀਨੇ ਤੋਂ ਲਤਾ ਤਾਈ ਹਸਪਤਾਲ 'ਚ ਦਾਖ਼ਲ ਸੀ।

PunjabKesari
ਅੱਜ ਐਤਵਾਰ ਕਰੀਬ 8 ਵੱਜ ਕੇ 12 ਮਿੰਟ 'ਤੇ ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਿਰੀ ਸਾਹ ਲਿਆ। 

PunjabKesari
ਤੁਹਾਨੂੰ ਦੱਸ ਦੇਈਏ ਕਿ ਲਤਾ ਦੇ ਦਿਹਾਂਤ ਤੋਂ ਬਾਅਦ ਭੈਣ ਆਸ਼ਾ ਭੋਸਲੇ ਬੁਰੀ ਤਰ੍ਹਾਂ ਨਾਲ ਟੁੱਟ ਗਈ ਹੈ। ਉਨ੍ਹਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।

PunjabKesari
ਆਸ਼ਾ ਭੋਸਲੇ ਸ਼ਨੀਵਾਰ ਰਾਤ ਹੀ ਤਾਈ ਨੂੰ ਮਿਲਣ ਪਹੁੰਚੀ ਸੀ। ਉਨ੍ਹਾਂ ਨੇ ਲਤਾ ਤਾਈ ਦਾ ਹੈਲਥ ਅਪਡੇਟ ਦਿੰਦੇ ਹੋਏ ਕਿਹਾ ਸੀ ਕਿ ਦੀਦੀ ਦੀ ਤਬੀਅਤ ਹੁਣ ਸਥਿਰ ਹੈ। ਆਸ਼ਾ ਭੋਸਲੇ ਕਰੀਬ ਦੋ ਘੰਟੇ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਮੁਲਾਕਾਤ ਤੋਂ ਬਾਅਦ ਉਹ ਕਦੇ ਆਪਣੀ ਲਤਾ ਤਾਈ ਨੂੰ ਨਹੀਂ ਦੇਖ ਪਾਵੇਗੀ।

PunjabKesari
ਲਤਾ ਮੰਗੇਸ਼ਕਰ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ 'ਪ੍ਰਭੂ-ਕੁੰਜ' ਲਿਆਂਦਾ ਗਿਆ ਹੈ। ਜਾਵੇਦ ਅਖਤਰ, ਆਸ਼ੁਤੋਸ਼ ਗੋਵਾਰੀਕਰ ਅਤੇ ਲਲੀਤ ਸੇਨ, ਅਮਿਤਾਭ ਬੱਚਨ ਸਣੇ ਕਈ ਸਿਤਾਰੇ ਲਤਾ ਮੰਗੇਸ਼ਕਰ ਦੇ ਅੰਤਿਮ ਦਰਸ਼ਨ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ। 

PunjabKesari
ਸ਼ਰਧਾ ਕਪੂਰ ਇਕ ਆਖਿਰੀ ਵਾਰ ਆਪਣੀ ਅੱਜੀ ਨੂੰ ਅਲਵਿਦਾ ਕਹਿਣ ਉਨ੍ਹਾਂ ਦੇ ਘਰ ਪਹੁੰਚੀ। ਸ਼ਰਧਾ ਕਪੂਰ ਅਤੇ ਲਤਾ ਮੰਗੇਸ਼ਕਰ ਦਾ ਕਾਫੀ ਡੂੰਘਾ ਸੀ। ਸਵਰ ਕੋਕਿਲਾ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨੂੰ ਮੁੰਬਈ ਪਹੁੰਚਣਗੇ। ਮੁੰਬਈ ਦੇ ਸ਼ਿਵਾਜੀ ਪਾਰਕ 'ਚ ਪੀ.ਐੱਮ ਮੋਦੀ ਲਤਾ ਮੰਗੇਸ਼ਕਰ ਦੇ ਅੰਤਿਮ ਦਰਸ਼ਨ ਕਰਨਗੇ।


author

Aarti dhillon

Content Editor

Related News