ਅੱਖਾਂ ’ਚ ਹੰਝੂ ਲੈ ਕੇ ਅਟਕਦੇ ਕਦਮਾਂ ਨਾਲ ਭੈਣ ਅਫ਼ਸਾਨਾ ਪਤੀ ਨਾਲ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ

Tuesday, May 31, 2022 - 01:39 PM (IST)

ਅੱਖਾਂ ’ਚ ਹੰਝੂ ਲੈ ਕੇ ਅਟਕਦੇ ਕਦਮਾਂ ਨਾਲ ਭੈਣ ਅਫ਼ਸਾਨਾ ਪਤੀ ਨਾਲ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ

ਮੁੰਬਈ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਸਾਰੇ ਸੁਣ ਪੈ ਗਏ ਹਨ।28 ਸਾਲਾਂ ਗਾਇਕ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਹੁਣ ਬਸ ਲੋਕਾਂ ਦਿਲ ਦੇ ਉਨ੍ਹਾਂ ਦੀ ਯਾਦ ਰਹਿ ਗਈ ਹੈ। ਇਕਲੋਤੇ ਪੁੱਤਰ ਦੇ ਤੁਰ ਜਾਣ ’ਤੇ ਮਾਂ-ਪਿਓ ਦਾ ਬੁਰਾ ਹਾਲ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮੌਤ ’ਤੇ ਅਫ਼ਸਾਨਾ ਖ਼ਾਨ ਨੇ ਕਿਹਾ- ‘ਰੱਬਾ ਸਾਡਾ ਵੀਰ ਵਾਪਸ ਦੇ ਦਿਓ’

PunjabKesari

ਇਸ ਦੇ ਨਾਲ ਉਸ ਦੀ ਮੂੰਹ ਬੋਲੀ ਭੈਣ ਗਾਇਕ ਅਫ਼ਸਾਨਾ ਖ਼ਾਨ ਵੀ ਬੁਰੀ ਤਰ੍ਹਾਂ ਟੁੱਟ ਗਈ ਹੈ। ਭਰਾ ਦੀ ਮੌਤ ਦੀ ਖ਼ਬਰ ਸੁਣਦੇ ਹੀ ਉਹ ਆਪਣਾ ਆਪ ਸੰਭਾਲ ਨਹੀਂ  ਪਾ ਰਹੀ ਹੈ। ਅਫ਼ਸਾਨਾ ਨੇ ਪੋਸਟ ਦੇ ਜ਼ਰੀਏ ਵੀ ਆਪਣਾ ਦੁਖ ਸਾਂਝਾ ਕੀਤਾ ਹੈ।

PunjabKesari

ਉਹ ਹਰ ਸਮੇਂ ਪਰਮਾਤਮਾ ਤੋਂ ਆਪਣਾ ਭਰਾ ਵਾਪਸ ਮੰਗ ਰਹੀ ਹੈ। ਜਿਸ ਦੇ ਨਾਲ ਅਫ਼ਸਾਨਾ ਖ਼ਾਨ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਅਫ਼ਸਾਨਾ ਦੇ ਚਿਹਰੇ ’ਤੇ ਭਰਾ ਨੂੰ ਹਮੇਸ਼ਾ ਲਈ ਗੁਆ ਲੈਣ ਦੀ ਉਦਾਸੀ ਹੈ। ਅਫ਼ਸਾਨਾ ਦੀ ਇਹ ਤਸਵੀਰ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਦੀ ਦੱਸੀ ਜਾ ਰਹੀ ਹੈ। ਅੱਖਾਂ ’ਚ ਹੰਝੂ ਲੈ ਕੇ ਅਟਕਦੇ ਕਦਮਾਂ ਨਾਲ ਅਫ਼ਸਾਨਾ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਆਈ ਸੀ।

PunjabKesari

ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੰਤਿਮ ਯਾਤਰਾ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾਗੜ੍ਹ ਵਿਖੇ ਜੱਦੀ ਘਰ ਤੋਂ ਕੁਝ ਸਮੇਂ ਬਾਅਦ ਰਵਾਨਾ ਹੋਵੇਗੀ। ਉਹ ਆਪਣੇ ਖੇਤ ’ਚ ਹੀ ਉਸ ਦਾ ਸੰਸਕਾਰ ਕਰਨਗੇ।

ਇਹ ਵੀ ਪੜ੍ਹੋ: ਆਖਰੀ ਵਾਰ ਮਾਂ ਨੇ ਵਾਹੇ ਸਿੱਧੂ ਦੇ ਵਾਲ ਤੇ ਪਿਓ ਨੇ ਬੰਨ੍ਹੀ ਪੱਗ (ਵੀਡੀਓ)

ਫ਼ਿਲਹਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ’ਚ ਰੱਖਿਆ ਗਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਹੈ।ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਪਸੰਦੀਦਾ 5911 ਟਰੈਕਟਰ ’ਤੇ ਕੱਢੀ ਜਾਵੇਗੀ। ਮੂਸੇਵਾਲਾ ਨੇ ਆਪਣੇ ਕਈ ਪੰਜਾਬੀ ਗੀਤਾਂ ’ਚ ਇਸ ਟਰੈਕਟਰ ਦਾ ਜ਼ਿਕਰ ਕੀਤਾ ਹੈ।

PunjabKesari


author

Anuradha

Content Editor

Related News