ਰੋਹਿਤ ਸ਼ੈੱਟੀ ਨੇ ਕੀਤਾ ‘ਸਿੰਘਮ ਅਗੇਨ’ ਦੇ ਕਲਾਈਮੈਕਸ ਦੇ ਰੋਮਾਂਚ ਦਾ ਖੁਲਾਸਾ

Monday, Oct 21, 2024 - 02:43 PM (IST)

ਮੁੰਬਈ (ਬਿਊਰੋ) - ਹੁਣੇ ਜਿਹੇ ਇਕ ਸਰਪ੍ਰਾਈਜ਼ ਫੈਨ ਮੀਟ ਅਤੇ ਗ੍ਰੀਟ ਈਵੈਂਟ ਦੌਰਾਨ, ਉੱਘੇ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੇ ਆਪਣੀ ਮਚ-ਅਵੇਟਿਡ ਫਿਲਮ ‘ਸਿੰਘਮ ਅਗੇਨ’ ਬਾਰੇ ਦਿਲਚਸਪ ਖੁਲਾਸੇ ਕੀਤੇ। ਰੋਹਿਤ ਸ਼ੈੱਟੀ ਨੇ ਕਿਹਾ, ‘‘ਲਗਭਗ 1000 ਲੋਕਾਂ ਦੀ ਟੀਮ ਸੀ, ਜੋ ਕਲਾਈਮੈਕਸ ਦੀ ਸ਼ੂਟਿੰਗ ਕਰ ਰਹੀ ਸੀ। 

ਇਹ ਖ਼ਬਰ ਵੀ ਪੜ੍ਹੋ - ਮਰਦਾਨਾ ਕਮਜ਼ੋਰੀ 'ਚ ਸੋਨੇ 'ਤੇ ਸੁਹਾਗਾ ਹੋ ਰਿਹੈ ਇਹ ਖ਼ਾਸ ਦੇਸੀ ਇਲਾਜ

ਜੇਕਰ ਤੁਸੀਂ ਕਲਾਈਮੈਕਸ ਨੂੰ ਦੇਖਦੇ ਹੋ ਤਾਂ ਦੱਖਣੀ ਅਫਰੀਕੀ ਟੀਮ ਕੁਝ ਸ਼ਾਟਸ ’ਚ ਮੌਜੂਦ ਸੀ, ਜੋ ਸਾਡੇ ਲਈ ਫੀਅਰ ਫੈਕਟਰ ਸ਼ੂਟ ਕਰਦੀ ਹੈ। ਉੱਥੇ ਬੈਂਕਾਕ ਅਤੇ ਮੇਰੀ ਆਪਣੀ ਟੀਮ ਵੀ ਸੀ, ਇਸ ਲਈ ਅਸੀਂ ਸਾਰੇ ਕਲਾਈਮੈਕਸ ਲਈ ਇਕੱਠੇ ਹੋਏ। ਮੈਨੂੰ ਲੱਗਦਾ ਹੈ ਕਿ ਜਦੋਂ ਬੱਚੇ ‘ਸਿੰਘਮ ਅਗੇਨ’ ਦਾ ਕਲਾਈਮੈਕਸ ਦੇਖਣਗੇ ਤਾਂ ਇਹ ਬਹੁਤ ਵਧੀਆ ਅਨੁਭਵ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਨੇ ਇੰਝ ਮਨਾਇਆ ਕਰਵਾਚੌਥ, ਵੇਖੋ ਖ਼ੂਬਸੂਰਤ ਤਸਵੀਰਾਂ

ਮੈਂ ਇਸ ’ਤੇ ਬਹੁਤ ਮਾਣ ਮਹਿਸੂਸ ਕਰਦਾ ਹਾਂ, ਇਹ ਬਹੁਤ ਵਧੀਆ ਸਾਬਤ ਹੋਇਆ ਹੈ। ‘ਸਿੰਘਮ ਅਗੇਨ’ ਨਾਲ ਰੋਹਿਤ ਸ਼ੈੱਟੀ ਇਕ ਵਾਰ ਫਿਰ ਸਿਨੇਮਾ ’ਚ ਇਕ ਸ਼ਾਨਦਾਰ ਅਤੇ ਰੋਮਾਂਚਕ ਅਨੁਭਵ ਪੇਸ਼ ਕਰਨਗੇ ਜੋ ਦਰਸ਼ਕਾਂ ਨੂੰ ਆਪਣੇ ਪੈਮਾਨੇ, ਐਕਸ਼ਨ ਅਤੇ ਕਹਾਣੀ ਨਾਲ ਮੋਹਿਤ ਕਰੇਗਾ। ਇਹ ਫਿਲਮ 1 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News