ਭਾਰੀ ਮੀਂਹ ਨੇ ਝੰਬੀਆਂ ਫ਼ਸਲਾਂ, ਰੇਸ਼ਮ ਸਿੰਘ ਅਨਮੋਲ ਨੇ ਗੀਤ ਰਾਹੀਂ ਪ੍ਰਗਟਾਇਆ ਕਿਸਾਨਾਂ ਦਾ ਦੁੱਖ

09/26/2022 4:54:18 PM

ਬਾਲੀਵੁੱਡ ਡੈਸਕ- ਪੰਜਾਬ ’ਚ ਪਏ ਬੇਮੌਸਮੀ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਝੋਨੇ ਦੀ ਖੜ੍ਹੀ ਫ਼ਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪਹਿਲਾਂ ਹੀ ਆਰਥਿਕਤਾ ਨਾਲ ਜੂਝ ਰਹੀ ਕਿਸਾਨੀ ਲਈ ਇਹ ਦੋਹਰੀ ਮਾਰ ਹੈ। ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਗੀਤ ਰਾਹੀਂ ਕਿਸਾਨਾਂ ਦੇ ਇਸ ਦੁੱਖ ਨੂੰ ਬਿਆਨ ਕੀਤਾ ਹੈ। 

ਇਹ ਵੀ ਪੜ੍ਹੋ : ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਣ 'ਤੇ ਭੜਕਿਆ ਲਾਡੀ ਚਾਹਲ, ਸ਼ੈਰੀ ਮਾਨ ਦੀ ਲਾ ਦਿੱਤੀ ਕਲਾਸ

PunjabKesari

ਵੀਡੀਓ ’ਚ ਦੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਕਿਸਾਨਾਂ ਲਈ ਗੀਤ ਗਾ ਰਹੇ ਹਨ। ਉਨ੍ਹਾਂ ਦਾ ਕਹਿੰਣਾ ਹੈ ਕਿ ਕਿਸਾਨਾਂ ਨੂੰ ਹੀ ਕਿਉਂ ਹਰ ਕੁਦਰਤੀ ਆਫ਼ਤ ਦਾ ਹਰਜ਼ਾਨਾ ਭਰਨਾ ਪੈਂਦਾ ਹੈ। ਇਸ ਦੇ ਨਾਲ ਗਾਇਕ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਪੁੱਤਾਂ ਵਾਂਗ ਫ਼ਸਲਾ ਨੂੰ ਪਾਲਕੇ ਪਲਾਂ ’ਚ ਸਭ ਕੁੱਝ ਡੋਬਤਾ।’ ਇਸ ਦੇ ਨਾਲ ਗਾਇਕ ਨੇ ਹੱਥ ਜੋੜਣ ਵਾਲਾ ਈਮੋਜ਼ੀ ਵੀ ਲਗਾਇਆ ਹੈ।

 

 
 
 
 
 
 
 
 
 
 
 
 
 
 
 
 

A post shared by Resham Singh Anmol (@reshamsinghanmol)

ਇਹ ਵੀ ਪੜ੍ਹੋ : ਰਾਜੂ ਦੀ ਸੋਗ ਸਭਾ ’ਚ ਇੰਡਸਟਰੀ ਦੇ ਕਈ ਸਿਤਾਰੇ ਹੋਏ ਸ਼ਾਮਲ, ਕਪਿਲ ਅਤੇ ਭਾਰਤੀ ਦੇ ਮੂੰਹ ’ਤੇ ਨਜ਼ਰ ਆਈ ਉਦਾਸੀ

ਦੱਸ ਦੇਈਏ ਬੇਮੌਸਮੀ ਬਰਸਾਤ ਨੇ ਝੋਨੇ, ਆਲੂ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਦਾ ਵੱਡਾ ਨੁਕਸਾਨ ਕੀਤਾ ਹੈ। ਭਾਰੀ ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਝੋਨੇ ਦੀ ਪੱਕ ਕੇ ਤਿਆਰ ਖੜ੍ਹੀ ਫ਼ਸਲ ਮੀਂਹ ਦੇ ਪਾਣੀ ’ਚ ਡੇਗ ਦਿੱਤੀ ਹੈ, ਜਿਸ ਕਾਰਨ ਇਨ੍ਹਾਂ ਫ਼ਸਲਾਂ ਦਾ 100 ਫ਼ੀਸਦੀ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਕਈ ਇਲਾਕਿਆਂ ’ਚ ਕਿਸਾਨਾਂ ਵੱਲੋਂ ਬੀਜੀ ਗਈ ਆਲੂ ਦੀ ਫ਼ਸਲ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ’ਤੇ ਮੀਂਹ ਦਾ ਪਾਣੀ ਲੰਘ ਜਾਣ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹਨ। 


Shivani Bassan

Content Editor

Related News