ਗਾਇਕ ਰਣਜੀਤ ਬਾਵਾ ਦੇ 'ਪੰਜਾਬ ਬੋਲਦਾ ਕੈਨੇਡਾ ਟੂਰ' ਨੇ ਪੂਰੇ ਕੈਨੇਡਾ 'ਚ ਮਚਾਈ ਧਮਾਲ
Tuesday, Apr 12, 2022 - 02:34 PM (IST)
ਬਿਊਰੋ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਇਕ ਵੱਖਰੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਵਲੋਂ ਗਾਇਆ ਹਰੇਕ ਗੀਤ ਦਰਸ਼ਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ। ਰਣਜੀਤ ਬਾਵਾ ਦੀ ਗਾਇਕੀ ਨੂੰ ਪੰਜਾਬ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਵਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ।
ਹਾਲ ਹੀ 'ਚ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਅਪ੍ਰੈਲ ਮਹੀਨੇ 'ਚ ਸ਼ੁਰੂ ਹੋਏ 'ਪੰਜਾਬ ਬੋਲਦਾ ਕੈਨੇਡਾ ਟੂਰ' ਨੇ ਪੂਰੇ ਕੈਨੇਡਾ 'ਚ ਧਮਾਲ ਮਚਾਈ ਹੋਈ ਹੈ।
ਗੁਰਜੀਤ ਬਾਲ ਪ੍ਰੋਡਕਸ਼ਨ ਵੱਲੋਂ ਆਯੋਜਿਤ ਇਸ ਸੰਗੀਤ ਸਮਾਰੋਹ ਨੇ ਹੁਣ ਤੱਕ ਟੋਰੰਟੋ, ਵੈਨਕੂਵਰ , ਮੌਂਟਰੀਅਲ ਵਰਗੇ ਵੱਡੇ ਸ਼ਹਿਰਾ 'ਚ ਦਰਸ਼ਕਾਂ ਨੂੰ ਆਪਣੀ ਗਾਇਕੀ ਦਾ ਦੀਵਾਨਾ ਬਣਾ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ 'ਚ 15,16,17 ਅਤੇ 18 ਅਪ੍ਰੈਲ ਨੂੰ ਰੇਗੀਨਾ, ਐਡਮਿੰਟਨ,ਕੈਲਗਿਰੀ 'ਚ ਹੋਣ ਵਾਲੇ ਸ਼ੋਅ ਵੀ ਸੋਲਡ ਆਊਟ ਹੋ ਚੁਕੇ ਹੱਨ।
ਤੁਹਾਨੂੰ ਦੱਸ ਦੇਈਏ ਕਿ ਇਸ ਕੰਸਰਟ ਦੇ ਸਾਰੇ ਸ਼ੋਅਜ਼ ਨੂੰ ਸਤਿੰਦਰ ਸੱਤੀ ਵੱਲੋ ਹੋਸਟ ਕੀਤਾ ਜਾ ਰਿਹਾ ਹੈ ਅਤੇ ਇਹ ਟੂਰ ਹੁਣ ਤੱਕ ਪੂਰੀ ਤਰ੍ਹਾਂ ਸਫ਼ਲ ਸਾਬਿਤ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਗਾਇਕ ਰਣਜੀਤ ਬਾਵਾ ਨੇ 'ਮਿੱਟੀ ਦਾ ਬਾਵਾ','ਯਾਰੀ ਚੰਡੀਗੜ੍ਹ ਵਾਲੀਏ', 'ਜਿੰਦੇ ਮੇਰੀਏ', 'ਤਨਖਾਹ' ਵਰਗੇ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਹਨ।