ਗੁਆਂਢੀ ਦੇਸ਼ ਦੀ ਹਾਨੀਆ ਆਮਿਰ ਨੂੰ ਦਿਲ ਹਾਰੇ ਗਾਇਕ ਪ੍ਰਭ ਬੈਂਸ ਤੇ ਬੰਟੀ ਬੈਂਸ, ਵਾਇਰਲ ਹੋਏ ਕੁਮੈਂਟ

Saturday, Mar 02, 2024 - 11:44 AM (IST)

ਗੁਆਂਢੀ ਦੇਸ਼ ਦੀ ਹਾਨੀਆ ਆਮਿਰ ਨੂੰ ਦਿਲ ਹਾਰੇ ਗਾਇਕ ਪ੍ਰਭ ਬੈਂਸ ਤੇ ਬੰਟੀ ਬੈਂਸ, ਵਾਇਰਲ ਹੋਏ ਕੁਮੈਂਟ

ਮੁੰਬਈ (ਬਿਊਰੋ) - ਹਾਨੀਆ ਆਮਿਰ ਭਾਰਤ ’ਚ ਜ਼ਿਆਦਾ ਮਸ਼ਹੂਰ ਨਹੀਂ ਹੈ ਪਰ ਗੁਆਂਢੀ ਦੇਸ਼ ਪਾਕਿਸਤਾਨ ’ਚ ਉਸ ਦੀ ਕਾਫੀ ਫੈਨ ਫਾਲੋਇੰਗ ਹੈ। ਉਹ ਪਾਕਿਸਤਾਨ ਫ਼ਿਲਮ ਇੰਡਸਟਰੀ ’ਚ ਸਭ ਤੋਂ ਵਧ ਪਸੰਦ ਕੀਤੀਆਂ ਜਾਣ ਵਾਲੀਆਂ ਅਦਾਕਾਰਾਂ ’ਚੋਂ ਇਕ ਹੈ। ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਹਾਨੀਆ ਆਮਿਰ ਨੂੰ ਇੰਸਟਾਗ੍ਰਾਮ ਉੱਪਰ ਫਾਲੋ ਵੀ ਕਰਦੇ ਹਨ, ਜਿਸ 'ਚ ਪੰਜਾਬੀ ਗਾਇਕ ਐਮੀ ਵਿਰਕ, ਹਿਮਾਸ਼ੀ ਖੁਰਾਣਾ, ਤਾਨੀਆ, ਸਵੀਤਾਜ ਬਰਾੜ, ਅਰਮਾਨ ਬੇਦਿਲ ਅਤੇ ਪੰਜਾਬੀ ਸੰਗੀਤਕਾਰ ਜਾਨੀ ਵੀ ਉਸ ਨੂੰ ਫਾਲੋ ਕਰਦੇ ਹਨ।

PunjabKesari

ਹਾਲ ਹੀ 'ਚ ਹਾਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਪੰਜਾਬੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਉਹ ਇਨ੍ਹਾਂ ਤਸਵੀਰਾਂ 'ਚ ਪੰਜਾਬੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ, ਜੋ ਫੈਨਜ਼ ਲਈ ਖਿੱਚ ਦਾ ਕੇਂਦਰ ਬਣਿਆ ਹੈ। ਉਸ ਦੇ ਇਸ ਲੁੱਕ ਦੀ ਫੈਨਜ਼ ਵੀ ਰੱਜ ਕੇ ਤਾਰੀਫ਼ ਕਰ ਰਹੇ ਹਨ।

PunjabKesari

ਦੱਸ ਦਈਏ ਕਿ ਗੁਆਂਢੀ ਦੇਸ਼ ਦੀ ਹਾਨੀਆ ਦੀ ਖ਼ੂਬਸੂਰਤੀ ਨੂੰ ਵੇਖ ਕੇ ਪ੍ਰਸਿੱਧ ਗੀਤਕਾਰ ਬੰਟੀ ਬੈਂਸ ਵੀ ਕੁਮੈਂਟ ਕਰਨੋ ਖ਼ੁਦ ਨੂੰ ਰੋਕ ਨਾ ਸਕੇ। ਉਨ੍ਹਾਂ ਨੇ ਹਾਨੀਆ ਦੀਆਂ ਤਸਵੀਰਾਂ ਹੇਠਾਂ ਕੁਮੈਂਟ ਕਰਕੇ ਹੋਏ 'ਹਾਰਟ' ਵਾਲਾ ਇਮੋਜ਼ੀ ਬਣਾਇਆ ਹੈ। ਇਸ ਤੋਂ ਇਲਾਵਾ ਪੰਜਾਬੀ ਗਾਇਕ ਪ੍ਰਭ ਬੈਂਸ ਨੇ ਵੀ ਕੁਮੈਂਟ ਕੀਤਾ ਹੈ। ਉਨ੍ਹਾਂ ਨੇ ਕੁਮੈਂਟ ਕਰਦਿਆਂ ਲਿਖਿਆ- 'Can’t believe 🥹 Thnku favourite 🫠'।

PunjabKesari

ਕੌਣ ਹੈ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ?
ਹਾਨੀਆ ਦਾ ਜਨਮ 1997 ’ਚ ਰਾਵਲਪਿੰਡੀ, ਪਾਕਿਸਤਾਨ ’ਚ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਜਦੋਂ ਉਹ ਕਾਲਜ ’ਚ ਸੀ, ਉਸ ਨੇ ਰੋਮਾਂਟਿਕ ਕਾਮੇਡੀ ਫ਼ਿਲਮ ‘ਜਾਨਮ’ ਲਈ ਆਡੀਸ਼ਨ ਦਿੱਤਾ। ਫਿਰ ਉਸ ਨੇ 19 ਸਾਲ ਦੀ ਉਮਰ ’ਚ ਇਸ ਫ਼ਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਹਾਲਾਂਕਿ ਉਸ ਨੂੰ ਸੀਰੀਜ਼ ‘ਤਿਤਲੀ’ ਤੋਂ ਵੱਡੀ ਪਛਾਣ ਮਿਲੀ, ਜਿਸ ’ਚ ਉਸ ਨੇ ਇਕ ਬੇਵਫ਼ਾ ਔਰਤ ਦੀ ਭੂਮਿਕਾ ਨਿਭਾਈ। ਇਸ ਤੋਂ ਬਾਅਦ ਉਹ ‘ਫਿਰ ਵਹੀ ਮੁਹੱਬਤ’ ਤੇ ‘ਵਿਸਾਲ’ ਵਰਗੇ ਸ਼ੋਅਜ਼ ’ਚ ਵੀ ਨਜ਼ਰ ਆਈ। ਉਨ੍ਹਾਂ ਨੇ ‘ਜਬਕੀ ਨਾ ਮਾਲੂਮ’, ‘ਅਫਰਾਦ 2’ ਤੇ ‘ਪਰਵਾਜ਼’ ਵਰਗੀਆਂ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ।

PunjabKesari

ਹਾਲਾਂਕਿ ਉਸ ਦੇ ਕਰੀਅਰ ’ਚ ਇਕ ਮੋੜ ਟੀ. ਵੀ. ਸ਼ੋਅ ‘ਮੇਰੇ ਹਮਸਫ਼ਰ’ ਤੋਂ ਆਇਆ, ਜਿਸ ਨੇ ਉਸ ਨੂੰ ਬਹੁਤ ਪ੍ਰਸਿੱਧੀ ਦਿੱਤੀ। ਪਾਕਿਸਤਾਨ ’ਚ ਟੀ. ਆਰ. ਪੀ. ਦੇ ਲਿਹਾਜ਼ ਨਾਲ ਇਹ ਸ਼ੋਅ ਟਾਪ ’ਤੇ ਸੀ। ਇਸ ਸ਼ੋਅ ’ਚ ਉਨ੍ਹਾਂ ਨਾਲ ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਫਰਹਾਨ ਸਈਦ ਵੀ ਨਜ਼ਰ ਆਏ। ਪਾਕਿਸਤਾਨ ਦੇ ਨਾਲ-ਨਾਲ ਭਾਰਤ, ਬੰਗਲਾਦੇਸ਼ ਤੇ ਨੇਪਾਲ ’ਚ ਵੀ ਇਸ ਨੂੰ ਵੱਡੇ ਪੱਧਰ ’ਤੇ ਦੇਖਿਆ ਗਿਆ ਹੈ। ਹਾਨੀਆ ਇਨ੍ਹੀਂ ਦਿਨੀਂ ਸ਼ੋਅ ‘ਮੁਝੇ ਪਿਆਰ ਹੁਆ ਥਾ’ ’ਚ ਨਜ਼ਰ ਆ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News