ਗਾਇਕ ਪਰਮੀਸ਼ ਵਰਮਾ ਨੇ ਜਿਮ ਤੋਂ ਤਸਵੀਰਾਂ ਕੀਤੀਆਂ ਸਾਂਝੀਆਂ, ਲਿਖਿਆ- ‘ਅਸੀਂ ਅਸਫ਼ਲ ਹੁੰਦੇ ਹਾਂ ਕਿਉਂਕਿ...’

Friday, Oct 21, 2022 - 04:37 PM (IST)

ਗਾਇਕ ਪਰਮੀਸ਼ ਵਰਮਾ ਨੇ ਜਿਮ ਤੋਂ ਤਸਵੀਰਾਂ ਕੀਤੀਆਂ ਸਾਂਝੀਆਂ, ਲਿਖਿਆ- ‘ਅਸੀਂ ਅਸਫ਼ਲ ਹੁੰਦੇ ਹਾਂ ਕਿਉਂਕਿ...’

ਬਾਲੀਵੁੱਡ  ਡੈਸਕ- ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਅਦਾਕਾਰ ਪ੍ਰਸ਼ੰਸਕਾਂ ਨਾਲ ਜੂੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ 'ਚ ਪਰਮੀਸ਼ ਨੇ ਆਪਣੇ ਇੰਸਟਾ ਹੈਂਡਲ ’ਤੇ ਪੋਸਟ ਸਾਂਝੀ ਕੀਤੀ ਹੈ। ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ : ਬਲੈਕ ਸਾੜ੍ਹੀ ’ਚ ਸ਼ਹਿਨਾਜ਼ ਦਾ ਗਲੈਮਰਸ ਅੰਦਾਜ਼, ਤਸਵੀਰਾਂ ’ਚ ਦਿੱਤੇ ਖੂਬਸੂਰਤ ਪੋਜ਼

PunjabKesari

ਇਹ ਪੋਸਟ ਰਾਹੀਂ ਪਰਮੀਸ਼ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਦੇਖ ਸਕਦੇ ਹੋ ਗਾਇਕ ਜਿਮ ’ਚ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਪਰਮੀਸ਼ ਨੇ ਸ਼ਾਨਦਾਰ ਕੈਪਸ਼ਨ ਵੀ ਦਿੱਤੀ ਹੈ। ਗਾਇਕ ਨੇ ਲਿਖਿਆ ਹੈ ਕਿ ‘ਅਸੀਂ ਅਸਫ਼ਲ ਹੁੰਦੇ ਹਾਂ ਕਿਉਂਕਿ ਮਹਾਨਤਾ ਦੀਆਂ ਮੰਗਾਂ ਬਹੁਤ ਵੱਡੀਆਂ ਹਨ ਅਤੇ ਅਸਫ਼ਲਤਾ ਦੀਆਂ, ਕੋਈ ਨਹੀਂ।’

PunjabKesari

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਨੇ ਕੁਝ ਹਫ਼ਤੇ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜਿਨ੍ਹਾਂ 'ਚ ਉਨ੍ਹਾਂ ਦੇ ਚਿਹਰੇ ਤੋਂ ਸਟਾਈਲਿਸ਼ ਦਾੜ੍ਹੀ ਅਤੇ ਮੁੱਛਾਂ ਗਾਇਬ ਨਜ਼ਰ ਆਈਆਂ ਸਨ। ਦਾੜ੍ਹੀ ਅਤੇ ਮੁੱਛਾਂ ਬਾਰੇ ਵੀ ਅਦਾਕਾਰ ਨੇ ਖੁਲਾਸਾ ਕੀਤਾ ਹੈ।  

ਇਹ ਵੀ ਪੜ੍ਹੋ : ਸਾਊਥ ਦੀਆਂ ਫ਼ਿਲਮਾਂ ’ਚ ਵੱਧ ਨਜ਼ਰ ਆਉਣਗੇ ਸੰਜੇ ਦੱਤ, ਕਿਹਾ- ‘ਸਾਊਥ ’ਚ ਬਹੁਤ ਪਿਆਰ ਅਤੇ ਊਰਜਾ...’

PunjabKesari

ਆਪਣੇ ਕਲੀਨਸ਼ੇਵ ਲੁੱਕ ਬਾਰੇ ਵਿਸਥਾਰ ’ਚ ਦੱਸਿਆ ਪਰਮੀਸ਼ ਵਰਮਾ ਨੇ ਕਿਹਾ ਸੀ ਕਿ ਉਹ ਕਲੀਨਸ਼ੇਵ ਆਪਣੇ ਆਉਣ ਵਾਲੇ ਪ੍ਰਾਜੈਕਟ ਕਰਨ ਹੋਇਆ ਸੀ ਪਰ ਮੈਨੂੰ ਇਸ ਲੁੱਕ 'ਚ ਵੇਖ ਕੇ ਮੇਰੇ ਪ੍ਰਸ਼ੰਸਕ ਕਾਫ਼ੀ ਗੁੱਸੇ 'ਚ ਸਨ। ਉਹ ਕੁਮੈਂਟਾਂ 'ਚ ਮੈਨੂੰ ਇਸ ਲੁੱਕ ਬਾਰੇ ਹੀ ਪੁੱਛ ਰਹੇ ਸਨ। ਸੋ ਮੈਂ ਹੁਣ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਦਾੜ੍ਹੀ-ਮੁੱਛਾਂ ਆਪਣੇ ਆਉਣ ਵਾਲੇ ਪ੍ਰਾਜੈਕਟ ਕਾਰਨ ਕਟਵਾਈਆਂ ਸਨ। ਇਸ ਬਾਰੇ ਹੋਰ ਅਪਡੇਟ ਤੁਹਾਨੂੰ ਬਹੁਤ ਜਲਦ ਮਿਲੇਗੀ। 


author

Shivani Bassan

Content Editor

Related News