ਗਾਇਕ ਨੁਸਰਤ ਫਤਿਹ ਅਲੀ ਖਾਨ ਦੇ ਜਨਮਦਿਨ ''ਤੇ ਗੂਗਲ ਨੇ ਦਿੱਤਾ ਇਹ ਤੋਹਫਾ (ਵੀਡੀਓ)

Tuesday, Oct 13, 2015 - 02:56 PM (IST)

 ਗਾਇਕ ਨੁਸਰਤ ਫਤਿਹ ਅਲੀ ਖਾਨ ਦੇ ਜਨਮਦਿਨ ''ਤੇ ਗੂਗਲ ਨੇ ਦਿੱਤਾ ਇਹ ਤੋਹਫਾ (ਵੀਡੀਓ)

ਮੁੰਬਈ- ਅੱਜ ਯਾਨੀ ਮੰਗਲਵਾਰ ਨੂੰ ਪਾਕਿਸਤਾਨੀ ਕੱਵਾਲੀ ਗਾਇਕ ਨੁਸਰਤ ਫਤਿਹ ਅਲੀ ਖਾਨ ਦਾ 67ਵਾਂ ਜਨਮਦਿਨ ਹੈ ਪਰ ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਉਹ ਸਾਡੇ ਵਿਚਕਾਰ ਨਹੀਂ ਹਨ। 16 ਅਗਸਤ 1997 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ ਸੀ। ਇਸ ਖਾਸ ਮੌਕੇ ''ਤੇ ਗੂਗਲ ਨੇ ਗਾਇਕ ਨੁਸਰਤ ਫਤਿਹ ਅਲੀ ਖਾਨ ਨੂੰ ਮਨਮਾਨ ਦਿੰਦੇ ਹੋਏ ਨਵਾਂ ਡੂਡਲ ਲਗਾਇਆ ਹੈ। ਇਸ ਤਸਵੀਰ ''ਚ ਨੁਸਰਤ ਸਾਹਿਬ ਦਾ ਕਾਰਟੂਨ ਹੈ ਅਤੇ ਉਹ Àਆਪਣੇ ਗਰੁੱਪ ਦੇ ਨਾਲ ਕੱਵਾਲੀ ਗਾ ਰਹੇ ਹਨ। ਡੂਡਲ ਦੀ ਖਾਸੀਅਤ ਇਹ ਹੁੰਦੀ ਹੈ ਇਸ ''ਤੇ ਕਲਿੱਕ ਕਰਦੇ ਹੀ ਤੁਸੀਂ ਉਸ ਸਰਚ ਪੇਜ ''ਤੇ ਪਹੁੰਚ ਜਾਓਗੇ, ਜਿਸ ਟਾਪਿਕ ਦੇ ਲਈ ਉਹ ਡੂਡਲ ਬਣਿਆ ਹੈ। ਨੁਸਰਤ ਸਾਹਿਬ ਦੀ ਖਾਸੀਅਤ ਉਨ੍ਹਾਂ ਦੀ ਕੱਵਾਲੀ ਸੀ ਜੋ ਕਿ ਸੂਫੀ ਮੁਸਲਿਮ ਲੋਕਾਂ ਲਈ ਇਕ ਤਰ੍ਹਾਂ ਦਾ ਭਗਤੀ ਸੰਗੀਤ ਹੁੰਦਾ ਹੈ। ਆਪਣੇ ਜੀਵਨਕਾਲ ''ਚ ਨੁਸਰਤ ਨੂੰ ਕਈ ਐਵਾਰਡ ਅਤੇ ਉੁਪਲੱਬਧੀਆਂ ਹਾਸਿਲ ਹੋਈਆਂ, ਜਿਸ ''ਚ ''ਯੂਨੇਸਕੋ ਮਿਊਜ਼ਿਕ ਪ੍ਰਾਈਜ਼'' ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਵਲੋਂ ਦਿੱਤਾ ਗਿਆ ''ਪ੍ਰਾਈਜ਼ ਆਫ ਪਰਫਾਰਮੈਂਸ ਐਵਾਰਡ'' ਸ਼ਾਮਲ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News