ਕਈ ਵਾਰ ਘਿਨਾਉਣੀਆਂ ਹਰਕਤਾਂ ਦਾ ਸ਼ਿਕਾਰ ਹੋਈ ਮਸ਼ਹੂਰ ਗਾਇਕਾ, ਦੱਸੀ ਹੈਰਾਨੀਜਨਕ ਸੱਚਾਈ

11/23/2020 2:37:01 PM

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਭਸੀਨ ਨੇ ਆਪਣੀ ਜ਼ਿੰਦਗੀ ਨਾਲ ਜੁੜੀ ਅਜਿਹੀ ਗੱਲ ਦਾ ਖ਼ੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਜੇਕਰ ਨੇਹਾ ਭਸੀਨ ਦੀ ਮੰਨੀਏ ਤਾਂ ਉਹ ਕਈ ਵਾਰ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ। ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਨੇਹਾ ਭਸੀਨ ਨੇ ਕਿਹਾ ਕਿ ਜਦੋਂ ਉਹ 10 ਸਾਲਾਂ ਦੀ ਸੀ ਤਾਂ ਹਰਿਦੁਆਰ ਵਿਚ ਇਕ ਵਿਅਕਤੀ ਨੇ ਉਸ ਨੂੰ ਪਿੱਛੇ ਤੋਂ ਗਲਤ ਤਰੀਕੇ ਨਾਲ ਛੂਹਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੀ ਮਾਂ ਤੋਂ ਕੁਝ ਦੂਰੀ 'ਤੇ ਖੜ੍ਹੀ ਸੀ। ਨੇਹਾ ਭਸੀਨ ਨੇ ਕਿਹਾ ਕਿ ਜਦੋਂ ਉਸ ਨਾਲ ਅਜਿਹਾ ਹੋਇਆ ਤਾਂ ਉਹ ਹੈਰਾਨ ਰਹਿ ਗਈ ਅਤੇ ਘਬਰਾਹਟ ਵਿਚ ਭੱਜਦੀ ਹੋਈ ਆਪਣੀ ਮਾਂ ਕੋਲ ਗਈ। 

ਨੇਹਾ ਨੇ ਅੱਗੇ ਦੱਸਿਆ ਕਿ ਕੁਝ ਸਾਲਾਂ ਬਾਅਦ ਉਹ ਹਾਲ ਹੀ ਵਿਚ ਇਕ ਵਾਰ ਮੁੜ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਇਕ ਆਦਮੀ ਨੇ ਉਨ੍ਹਾਂ ਦੀ ਛਾਤੀ 'ਤੇ ਗਲਤ ਤਰੀਕੇ ਨਾਲ ਹੱਥ ਲਾਇਆ ਅਤੇ ਇਹ ਘਟਨਾ ਉਸ ਨੂੰ ਚੰਗੀ ਤਰ੍ਹਾਂ ਯਾਦ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਕੇ-ਪੌਪ ਬੈਂਡ ਪ੍ਰਸ਼ੰਸਕਾਂ ਨੇ ਉਸ ਨਾਲ ਬਲਾਤਕਾਰ ਕਰਨ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਨੇਹਾ ਨੇ ਕਿਹਾ ਕਿ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਉਸ ਨੇ ਕਿਸੇ ਹੋਰ ਗਾਇਕ ਦੇ ਵਿਚਾਰਾਂ ਦਾ ਸਮਰਥਨ ਕੀਤਾ ਸੀ। ਨੇਹਾ ਭਸੀਨ ਦਾ ਕਹਿਣਾ ਹੈ ਕਿ ਹੁਣ ਉਹ ਇਨ੍ਹਾਂ ਮਾਮਲਿਆਂ ਵਿਚ ਚੁੱਪ ਨਹੀਂ ਰਹਿੰਦੀ ਅਤੇ ਪੁਲਸ ਨੂੰ ਸ਼ਿਕਾਇਤ ਕਰਦੀ ਹੈ।

ਦੱਸ ਦੇਈਏ ਕਿ ਨੇਟਿਜੈਂਸ ਨੇਹਾ ਭਸੀਨ ਨੂੰ ਉਨ੍ਹਾਂ ਦੀ ਬੋਲਡਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਕਰਦੇ ਰਹਿੰਦੇ ਹਨ। ਇਸ ਤੋਂ ਤੰਗ ਆ ਕੇ ਨੇਹਾ ਭਸੀਨ ਨੇ ਹਾਲ ਹੀ ਵਿਚ ਇਕ ਗੀਤ ਤਿਆਰ ਕੀਤਾ ਹੈ, ਜਿਸ ਦਾ ਨਾਮ 'ਕਹਿੰਦੇ ਰਹਿੰਦੇ' ਹੈ। ਇਸ ਗੀਤ ਦੇ ਜ਼ਰੀਏ ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਸ਼ਰਮਸਾਰ ਕਰਨ, ਯੌਨਵਾਦ ਅਤੇ ਸਾਈਬਰ ਧੱਕੇਸ਼ਾਹੀ ਪ੍ਰਤੀ ਬੇਨਕਾਬ ਕਰਨਾ ਹੈ। 


sunita

Content Editor

Related News