ਅੰਮ੍ਰਿਤਸਰ ''ਚ ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਨੇ ਮਚਾਈ ਤਬਾਹੀ ; ਕਈ ਥਾਈਂ ਬਾਰਿਸ਼ ਸ਼ੁਰੂ

Thursday, Jun 11, 2026 - 06:54 PM (IST)

ਅੰਮ੍ਰਿਤਸਰ ''ਚ ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਨੇ ਮਚਾਈ ਤਬਾਹੀ ; ਕਈ ਥਾਈਂ ਬਾਰਿਸ਼ ਸ਼ੁਰੂ

ਅੰਮ੍ਰਿਤਸਰ,  (ਰਮਨ): ਅੰਮ੍ਰਿਤਸਰ ਵਿੱਚ ਵੀਰਵਾਰ ਸ਼ਾਮ ਨੂੰ ਅਚਾਨਕ ਆਏ ਭਿਆਨਕ ਤੂਫ਼ਾਨ ਅਤੇ ਉਸ ਤੋਂ ਬਾਅਦ ਸ਼ੁਰੂ ਹੋਏ ਤੇਜ਼ ਮੀਂਹ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ।  ਤੇਜ਼ ਹਵਾਵਾਂ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਦਰੱਖਤ ਜੜ੍ਹਾਂ ਸਮੇਤ ਉਖੜ ਗਏ ਅਤੇ ਸੜਕਾਂ 'ਤੇ ਡਿੱਗ ਪਏ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਤੂਫ਼ਾਨ ਦੀ ਤੀਬਰਤਾ ਕਾਰਨ ਕਈ ਥਾਵਾਂ 'ਤੇ ਬਿਜਲੀ ਦੀਆਂ ਤਾਰਾਂ ਤੇ ਖੰਭਿਆਂ ਨੂੰ ਵੀ ਨੁਕਸਾਨ ਪੁੱਜਣ ਦੀਆਂ ਸੂਚਨਾਵਾਂ ਮਿਲੀਆਂ, ਜਿਸ ਨਾਲ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਅਚਾਨਕ ਬਦਲੇ ਮੌਸਮ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਦਾ ਰੁਖ ਕਰਨਾ ਪਿਆ। ਤੂਫ਼ਾਨ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣਿਆ ਰਿਹਾ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ ਅਤੇ ਦਰੱਖਤਾਂ ਜਾਂ ਬਿਜਲੀ ਦੀਆਂ ਤਾਰਾਂ ਦੇ ਨੇੜੇ ਖੜ੍ਹੇ ਹੋਣ ਤੋਂ ਗੁਰੇਜ਼ ਕਰਨ। 


author

Shubam Kumar

Content Editor

Related News