''Twist Nahi Twins...'', ਪੰਜਾਬੀ ਗਾਇਕ ਮਿਲਿੰਦ ਗਾਬਾ ਬਣੇ ਪਿਤਾ, ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ
Saturday, May 31, 2025 - 09:41 AM (IST)

ਮੁੰਬਈ: ਮਸ਼ਹੂਰ ਗਾਇਕ ਮਿਲਿੰਦ ਗਾਬਾ ਅਤੇ ਉਨ੍ਹਾਂ ਦੀ ਇੰਨਫਲਾਂਸਲ ਪਤਨੀ ਪਰੀਆ ਬੇਨੀਵਾਲ ਆਪਣੀ ਜ਼ਿੰਦਗੀ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਚੁੱਕੇ ਹਨ। ਇਸ ਜੋੜੇ ਦੇ ਘਰ ਵਿੱਚ ਜੁੜਵਾ ਬੱਚਿਆਂ ਦੀ ਕਿਲਕਾਰੀਆਂ ਗੂੰਜੀਆਂ ਹਨ। ਜੀ ਹਾਂ, ਇਹ ਜੋੜਾ ਜੁੜਵਾ ਬੱਚਿਆਂ -ਪੁੱਤਰ ਅਤੇ ਧੀ ਦੇ- ਮਾਪੇ ਬਣ ਗਏ ਹਨ।
ਇਹ ਵੀ ਪੜ੍ਹੋ: ਰਾਤੋ-ਰਾਤ ਲਾਪਤਾ ਹੋਏ ਮਸ਼ਹੂਰ ਮਿਊਜ਼ਿਕ ਬੈਂਡ ਦੇ 5 Musicians, ਹੁਣ ਮਿਲੀਆਂ ਲਾਸ਼ਾਂ
ਮਿਲਿੰਦ ਨੇ ਇਹ ਖੁਸ਼ੀ ਆਪਣੇ ਫੈਨਸ ਨਾਲ ਇੰਸਟਾਗ੍ਰਾਮ ਰਾਹੀਂ ਇੱਕ ਖਾਸ ਅਤੇ ਪਿਆਰੇ ਅੰਦਾਜ਼ 'ਚ ਸਾਂਝੀ ਕੀਤੀ। ਉਨ੍ਹਾਂ ਨੇ ਇਕ ਪੋਸਟਰ ਸ਼ੇਅਰ ਕੀਤਾ ਜਿਸ ਵਿੱਚ 2 ਬੱਚੇ ਦਿਖਾਏ ਗਏ ਹਨ—ਇੱਕ ਨੀਲੇ ਅਤੇ ਦੂਜਾ ਗੁਲਾਬੀ ਕੱਪੜਿਆਂ ਵਿੱਚ। ਪੋਸਟਰ 'ਤੇ ਲਿਖਿਆ ਹੈ: "ਗਾਬਾ ਦੀ ਸਟੋਰੀ 'ਚ ਟਵਿਸਟ ਨਹੀਂ, ਟਵਿੰਸ ਹਨ।"
ਇਹ ਵੀ ਪੜ੍ਹੋ: IPL ਸਟਾਰ ਵੈਭਵ ਸੂਰਿਆਵੰਸ਼ੀ ਨੂੰ ਮਿਲੇ PM ਮੋਦੀ, ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਪੋਸਟਰ ਦੇ ਨਾਲ ਮਿਲਿੰਦ ਨੇ ਲਿਖਿਆ: "ਅਪਣੇ ਲਈ ਕਦੇ ਕੁਝ ਨਹੀਂ ਮੰਗਿਆ ਤੂਹਾਡੇ ਕੋਲੋਂ, ਹੁਣ ਆਪਣੇ ਲਈ ਹੋਰ ਕੀ ਮੰਗ ਲਵਾਂਗਾ। ਸਾਨੂੰ ਦੋ ਚਮਤਕਾਰ ਮਿਲੇ ਹਨ। ਟਵਿੰਸ ਹਨ। ਜੈ ਮਾਤਾ ਦੀ।" ਮਿਲਿੰਦ ਦੀ ਇਸ ਪੋਸਟ 'ਤੇ ਫੈਨਜ਼ ਅਤੇ ਸੈਲੀਬ੍ਰਿਟੀਜ਼ ਵੱਲੋਂ ਨਵੇਂ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਮਿਲਿੰਦ ਅਤੇ ਪ੍ਰੀਆ ਨੇ 16 ਅਪ੍ਰੈਲ 2022 ਨੂੰ ਲਵ ਮੈਰਿਜ ਕੀਤੀ ਸੀ। ਫਰਵਰੀ 2025 ਵਿੱਚ ਉਨ੍ਹਾਂ ਨੇ ਇਕ ਦਿਲ ਛੂਹ ਲੈਣ ਵਾਲੀ ਵੀਡੀਓ ਰਾਹੀਂ ਆਪਣੇ ਮਾਪੇ ਬਣਨ ਦੀ ਖੁਸ਼ਖਬਰੀ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ: 'ਮੁੰਨਾਭਾਈ' ਦੇ 'ਸਰਕਿਟ' 'ਤੇ ਡਿੱਗੀ ਗਾਜ ! ਲੱਗ ਗਿਆ 1 ਸਾਲ ਦਾ ਬੈਨ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8