ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਗਾਇਕ ਮੀਕਾ ਸਿੰਘ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

Friday, Jul 19, 2024 - 10:46 AM (IST)

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਗਾਇਕ ਮੀਕਾ ਸਿੰਘ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਅੰਮ੍ਰਿਤਸਰ- ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਬਾਲੀਵੁੱਡ ਗਾਇਕ ਮੀਕਾ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਮੀਕਾ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੀਕਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਅੱਜ ਉਹ ਗੁਰੂ ਘਰ ਮੱਥਾ ਟੇਕਣ ਲਈ ਪਹੁੰਚੇ ਹਨ ਅਤੇ ਵਾਹਿਗੁਰੂ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਸ਼ੁਕਰਾਨਾ ਅਦਾ ਕੀਤਾ।ਅਦਾਕਾਰ ਨੇ ਕਿਹਾ ਰੱਬ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਉਨ੍ਹਾਂ ਕਿਹਾ ਕਿ ਜਦੋਂ ਵੀ ਅੰਮ੍ਰਿਤਸਰ ਆਉਂਦੇ ਹਾਂ ਤਾਂ ਗੁਰੂ ਘਰ 'ਚ ਮੱਥਾ ਜ਼ਰੂਰ ਟੇਕਦੇ ਹਾਂ।

ਇਹ ਖ਼ਬਰ ਵੀ ਪੜ੍ਹੋ - ਰਿਚਾ ਚੱਡਾ- ਅਲੀ ਫਜ਼ਲ ਦੇ ਘਰ ਗੂੰਝੀਆਂ ਕਿਲਕਾਰੀਆਂ, ਧੀ ਨੇ ਲਿਆ ਜਨਮ

ਉਨ੍ਹਾਂ ਕਿਹਾ ਕਿ ਇਹ ਉਹ ਦਰ ਹੈ ਜਿੱਥੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਅਜਿਹਾ ਹੋਰ ਕੋਈ ਦਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਮਨ ਨੂੰ ਬਹੁਤ ਚੰਗਾ ਲੱਗਦਾ ਹੈ ਇਸ ਜਗ੍ਹਾ ਤੋਂ ਕੋਈ ਵੀ ਕੁਝ ਮੰਗਦਾ ਹੈ ਤਾਂ ਇਹ ਗੁਰੂ ਦਾ ਦਰ ਸਭ ਦੀਆਂ ਝੋਲੀਆਂ ਭਰ ਦਿੰਦਾ ਹੈ।  ਅਦਾਕਾਰ ਨੇ ਕਿਹਾ ਕਿ ਜਦੋਂ ਤੱਕ ਵਾਹਿਗੁਰੂ ਦਾ ਹੁਕਮ ਨਹੀਂ ਹੁੰਦਾ ਉਦੋਂ ਤੱਕ ਬੰਦਾ ਇਥੇ ਚੱਲ ਕੇ ਨਹੀਂ ਆਉਂਦਾ ਹੈ, ਵਾਹਿਗੁਰੂ ਦੇ ਹੁਕਮ ਤੇ ਹੀ ਬੰਦਾ ਇਥੇ ਪਹੁੰਚਦਾ ਹੈ ।

ਇਹ ਖ਼ਬਰ ਵੀ ਪੜ੍ਹੋ - ਸ਼ਰਧਾ ਕਪੂਰ ਨੇ ਫ਼ਿਲਮ 'ਸਟ੍ਰੀ 2' ਦੇ ਲਾਂਚ ਈਵੈਂਟ ਦੌਰਾਨ ਜਿੱਤਿਆ ਫੈਨਜ਼ ਦਾ ਦਿਲ

ਦੱਸ ਦਈਏ ਕਿ ਗੀਤਕਾਰ ਮੀਕਾ ਸਿੰਘ ਦੀਆਂ ਨਵੀਆਂ ਐਲਬਮਾਂ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਗੁਰੂ ਘਰ 'ਚ ਹੀ ਮੱਥਾ ਟੇਕਣ ਆਏ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਮੰਗਣਾ ਹੈ ਵਾਹਿਗੁਰੂ ਜੀ ਕੋਲੋਂ ਆ ਕੇ ਮੰਗੋ, ਇਸ ਦੇ ਦਰ ਉੱਤੇ ਬਹੁਤ ਤਾਕਤ ਹੈ ਇਹ ਸਭ ਦੀਆਂ ਝੋਲੀਆਂ ਭਰਦੇ ਹਨ।


author

Priyanka

Content Editor

Related News