ਮੀਕਾ ਸਿੰਘ ਨੇ ਪਰਿਣੀਤੀ ਚੋਪੜਾ ਤੇ ਰਾਘਵ ਚੱਡਾ ਦੀ ''ਕੁੜਮਾਈ'' ਨੂੰ ਬਣਾਇਆ ਖ਼ਾਸ, ਗੀਤਾਂ ''ਤੇ ਨਚਾਇਆ ਜੋੜਾ

Monday, May 15, 2023 - 11:02 AM (IST)

ਮੀਕਾ ਸਿੰਘ ਨੇ ਪਰਿਣੀਤੀ ਚੋਪੜਾ ਤੇ ਰਾਘਵ ਚੱਡਾ ਦੀ ''ਕੁੜਮਾਈ'' ਨੂੰ ਬਣਾਇਆ ਖ਼ਾਸ, ਗੀਤਾਂ ''ਤੇ ਨਚਾਇਆ ਜੋੜਾ

ਮੁੰਬਈ (ਬਿਊਰੋ) : ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਬੀਤੇ ਸ਼ਨੀਵਾਰ ਯਾਨੀਕਿ 13 ਮਈ ਨੂੰ ਕੁੜਮਾਈ ਕਰਵਾ ਲਈ ਹੈ। ਕੁੜਮਾਈ ਕਰਵਾ ਕੇ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ।

ਹੁਣ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਕੁੜਮਾਈ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਈਰਲ ਹੋ ਰਹੀਆਂ ਹਨ। ਇਸੇ ਦੌਰਾਨ ਇਕ ਵੀਡੀਓ ਮੀਕਾ ਸਿੰਘ ਨੇ ਸਾਂਝੀ ਕੀਤੀ ਹੈ, ਜਿਸ 'ਚ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। 

PunjabKesari

ਜੀ ਹਾਂ, ਕੁਝ ਘੰਟੇ ਪਹਿਲਾ ਹੀ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।

PunjabKesari

ਇਸ ਤੋਂ ਇਲਾਵਾ ਇਕ ਵੀਡੀਓ ਤੇ ਨਾਲ ਹੀ ਕੁਝ ਤਸਵੀਰਾਂ ਵਾਇਰਲ ਭਿਯਾਨੀ ਵੱਲੋਂ ਵੀ ਸੋਸ਼ਲ ਮੀਡੀਆ 'ਚੇ ਸ਼ੇਅਰ ਕੀਤੀਆਂ ਗਈਆਂ ਹਨ, ਜੋ ਕਿ ਪਾਰਟੀ ਦੇ ਅੰਦਰ ਦੀਆਂ ਤਸਵੀਰਾਂ ਹਨ।

PunjabKesari

ਇਨ੍ਹਾਂ 'ਚ ਗਾਇਕ ਮੀਕਾ ਸਿੰਘ ਦੇ ਗੀਤਾਂ ਉੱਪਰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਝੂਮਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਕੁੜਮਾਈ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ‘ਰਾਗਨੀਤੀ’
ਕੁੜਮਾਈ ਤੋਂ ਤੁਰੰਤ ਬਾਅਦ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਪਹਿਲੀ ਝਲਕ ਦੇਣ ਲਈ ਸਾਹਮਣੇ ਆਏ ਸਨ। ਨਵੇਂ ਜੋੜੇ ਨੇ ਹੱਥ ਫੜ ਕੇ ਤਸਵੀਰਾਂ ਲਈ ਪੋਜ਼ ਦਿੱਤੇ।

PunjabKesari

ਆਪਣੀ ਕੁੜਮਾਈ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ’ਤੇ ਦਿਖਾਈ ਦੇਣ ਵਾਲੇ ਜੋੜੇ ਦੀਆਂ ਵੀਡੀਓਜ਼ ਤੇ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

sunita

Content Editor

Related News