ਗਾਇਕ ਕੰਠ ਕਲੇਰ ਦੀ ਆਡੀਓ ਧਾਰਮਿਕ ਐਲਬਮ ‘ਸਭ ਦੇਵੋ ਵਧਾਈਆਂ ਜੀ...’ ਰਿਲੀਜ਼

Saturday, Jan 20, 2024 - 05:07 PM (IST)

ਗਾਇਕ ਕੰਠ ਕਲੇਰ ਦੀ ਆਡੀਓ ਧਾਰਮਿਕ ਐਲਬਮ ‘ਸਭ ਦੇਵੋ ਵਧਾਈਆਂ ਜੀ...’ ਰਿਲੀਜ਼

ਜਲੰਧਰ (ਸੋਮ) - ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗਾਇਕ ਕੰਠ ਕਲੇਰ ਦੀ ਨਵੀਂ ਆਡੀਓ ਧਾਰਮਿਕ ਐਲਬਮ ‘ਸਭ ਦੇਵੋ ਵਧਾਈਆਂ ਜੀ...’ ਕਮਲ ਕਲੇਰ ਦੀ ਪੇਸ਼ਕਾਰੀ‌ ਤੇ ਕੰਪਨੀ ਕੇ. ਕੇ. ਰਿਕਾਰਡਜ਼ ਵੱਲੋਂ ਰਿਲੀਜ਼ ਕੀਤੀ ਗਈ। 

ਜਾਣਕਾਰੀ ਦਿੰਦਿਆਂ ਕਮਲ ਕਲੇਰ ਨੇ ਇਸ ਧਾਰਮਿਕ ਐਲਬਮ ਵਿਚ ਕੁਲ 7 ਟਰੈਕ ਹਨ। ਜਿਨ੍ਹਾਂ ਨੂੰ ਨਾਮਵਰ ਗੀਤਕਾਰ ਗੋਲਡੀ ਦਰਦੀ, ਮਦਨ ਜਲੰਧਰੀ, ਚੰਨ ਗੁਰਾਇਆਂ ਵਾਲਾ, ਬਿੰਦਰ ਬਾਕਾਪੁਰੀ, ਮਹਿੰਦਰ ਮਹੇੜੂ, ਪ੍ਰੀਤ ਬਲਿਹਾਰ, ਮੋਨੂੰ ਮਹਿਤਾਬ ਵੱਲੋਂ ਕਲਮਬੰਦ ਕੀਤੇ ਗਏ ਹਨ। ਇਸ ਐਲਬਮ ਦੇ ਗੀਤਾਂ ਨੂੰ ਮਿਊਜ਼ਿਕ ਦੀਆਂ ਧੁੰਨਾਂ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਜੱਸੀ ਬ੍ਰਦਰਸ ਨੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News