ਗਾਇਕ ਕਮਲਹੀਰ ਨੂੰ ਸਤਾ ਰਹੀ ਆਪਣੇ ਪਿੰਡ ਦੇ ਅੰਬਾਂ ਦੀ ਯਾਦ, ਵੀਡੀਓ ਕੀਤੀ ਸਾਂਝਾ
Tuesday, Jun 22, 2021 - 10:43 AM (IST)
ਚੰਡੀਗੜ੍ਹ (ਬਿਊਰੋ)- ਮਸ਼ਹੂਰ ਪੰਜਾਬੀ ਗਾਇਕ ਕਮਲਹੀਰ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਹੁਣ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਆਪਣੇ ਪੰਜਾਬ ਸਥਿਤ ਘਰ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਕੁਝ ਅੰਬ ਵਿਖਾਉਂਦੇ ਹੋਏ ਕਹਿ ਰਹੇ ਨੇ ਕਿ ਇਨ੍ਹਾਂ ਅੰਬਾਂ ਨੂੰ ਵੇਖ ਕੇ ਉਨ੍ਹਾਂ ਨੂੰ ਆਪਣੇ ਘਰ ਦੀ ਯਾਦ ਆਉਣ ਲੱਗ ਪਈ ਹੈ।
ਕਿਉਂਕਿ ਉਨ੍ਹਾਂ ਦਾ ਸ਼ਹਿਰ ਹੁਸ਼ਿਆਰਪੁਰ ਹੈ ਜਿੱਥੇ ਕਿ ਅੰਬਾਂ ਦੀ ਪੈਦਾਵਾਰ ਬਹੁਤ ਹੀ ਵੱਡੇ ਪੱਧਰ ‘ਤੇ ਕੀਤੀ ਜਾਂਦੀ ਹੈ। ਇਸ ਦੇ ਨਾਲ ਕਮਲਹੀਰ ਦੱਸ ਰਹੇ ਹਨ ਕਿ ਉਨ੍ਹਾਂ ਦੇ ਸ਼ਹਿਰ ‘ਤੇ ਗਾਣੇ ਵੀ ਬਹੁਤ ਹਨ। ਕਮਲਹੀਰ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫ਼ੀ ਪਸੰਦ ਆ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪਣਾ ਪ੍ਰਤੀਕਿਰਿਆ ਦੇ ਰਿਹਾ ਹੈ।
ਦੱਸ ਦਈਏ ਕਿ ਵਾਰਿਸ ਭਰਾ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ। ਤਿੰਨੋਂ ਭਰਾ ਵਿਦੇਸ਼ ‘ਚ ਰਹਿੰਦੇ ਹਨ ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰਹਿੰਦੇ ਹਨ ਅਤੇ ਤਿੰਨੇ ਭਰਾ ਕਿਸਾਨਾਂ ਦੇ ਅੰਦੋਲਨ ‘ਚ ਵੀ ਲਗਾਤਾਰ ਵਿਦੇਸ਼ ‘ਚ ਬੈਠੇ ਹੋਏ ਵੀ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ।