ਘਰ ਦੀਆਂ ਪੌੜੀਆਂ ਤੋਂ ਫਿਸਲੇ ਗਾਇਕ ਜੁਬਿਨ, ਲੱਗੀਆਂ ਗੰਭੀਰ ਸੱਟਾਂ

Friday, Dec 02, 2022 - 04:17 PM (IST)

ਘਰ ਦੀਆਂ ਪੌੜੀਆਂ ਤੋਂ ਫਿਸਲੇ ਗਾਇਕ ਜੁਬਿਨ, ਲੱਗੀਆਂ ਗੰਭੀਰ ਸੱਟਾਂ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੈਟੀਆਲ ਨੂੰ ਲੈ ਕੇ ਬੁਰੀ ਖ਼ਬਰ ਸਾਹਮਣੇ ਆਈ ਹੈ। ਜੁਬਿਨ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਵੀਰਵਾਰ ਦੀ ਸਵੇਰ ਉਹ ਘਰ ਦੀਆਂ ਪੌੜੀਆਂ ਤੋਂ ਡਿੱਗ ਗਏ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਗਾਇਕ ਦੀ ਸਲਾਮਤੀ ਦੀ ਅਰਦਾਸ ਕਰ ਰਹੇ ਹਨ 

PunjabKesari
ਤੁਹਾਨੂੰ ਦੱਸ ਦੇਈਏ ਕਿ ਘਰ ਦੀਆਂ ਪੌੜੀਆਂ ਤੋਂ ਡਿੱਗਣ ਨਾਲ ਜੁਬਿਨ ਨੈਟੀਆਲ ਦੀ ਕੋਹਣੀ ਟੁੱਟ ਗਈ ਹੈ ਅਤੇ ਪਸਲੀਆਂ 'ਚ ਸੱਟ ਲੱਗੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸਿਰ ਅਤੇ ਮੱਥੇ 'ਤੇ ਵੀ ਸੱਟ ਲੱਗੀ ਹੈ।

PunjabKesari
ਮੀਡੀਆ ਰਿਪੋਰਟ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਜੁਬਿਨ ਦੇ ਸੱਜੇ ਹੱਥ ਦਾ ਅਪਰੇਸ਼ਨ ਹੋਵੇਗਾ। ਡਾਕਟਰ ਨੇ ਉਨ੍ਹਾਂ ਨੂੰ ਆਪਣੇ ਸੱਜੇ ਹੱਥ ਦਾ ਇਸਤੇਮਾਲ ਨਹੀਂ ਕਰਨ ਦੀ ਸਲਾਹ ਦਿੱਤੀ ਗਈ। ਉਨ੍ਹਾਂ ਦੀਆਂ ਸੱਟਾਂ ਕਾਫ਼ੀ ਗੰਭੀਰ ਹਨ। ਕੁਝ ਦਿਨ ਪਹਿਲੇ ਹੀ ਜੁਬਿਨ ਦਾ ਗਾਣਾ 'ਤੂੰ ਸਾਹਮਣੇ ਆਏ' ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਹੁਣ ਉਨ੍ਹਾਂ ਦੇ ਹਾਦਸੇ ਦੀ ਖ਼ਬਰ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਅਰਦਾਸਾਂ ਕਰ ਰਹੇ ਹਨ। 


author

Aarti dhillon

Content Editor

Related News