ਸਿੰਗਰ ਹਰਸ਼ਦੀਪ ਕੌਰ ਦੀ ਹੋਈ ਗੋਦ ਭਰਾਈ, ਤਸਵੀਰਾਂ ਆਈਆਂ ਸਾਹਮਣੇ

3/1/2021 12:51:50 PM

ਮੁੰਬਈ : ਬੀ-ਟਾਊਨ ਦੇ ਗਲਿਆਰਿਆਂ ਵਿਚ ਇਨ੍ਹੀਂ ਦਿਨੀਂ ਖ਼ੁਸ਼ੀਆਂ ਦਸਤਕ ਦੇ ਰਹੀਆਂ ਹਨ। ਅਨੁਸ਼ਕਾ ਸ਼ਰਮਾ, ਕਰੀਨਾ ਕਪੂਰ ਦੇ ਘਰ ਕਿਲਕਾਰੀ ਗੂੰਜਣ ਦੇ ਬਾਅਦ ਹੁਣ ਬਾਲੀਵੁੱਡ ਦੀ ਪ੍ਰਸਿੱਧ ਪਲੇਅਬੈਕ ਸਿੰਗਰ ਹਰਸ਼ਦੀਪ ਕੌਰ ਜਲਦ ਮਾਂ ਬਣਨ ਵਾਲੀ ਹੈ। ਕੁੱਝ ਦਿਨ ਪਹਿਲਾਂ ਹੀ ਹਰਸ਼ਦੀਪ ਕੌਰ ਨੇ ਆਪਣੀ ਪ੍ਰੈਗਨੈਂਸੀ ਦੇ ਬਾਰੇ ਵਿਚ ਦੱਸਿਆ ਸੀ। ਇਸ ਦੌਰਾਨ ਹੁਣ ਹਰਸ਼ਦੀਪ ਦੀ ਬੇਬੀ ਸ਼ਾਵਰ ਪਾਰਟੀ (ਗੋਦ ਭਰਾਈ) ਹੋਈ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਇਸ ਪਾਰਟੀ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਸ਼ਾਮਲ ਹੋਏ। ਇਸ ਪਾਰਟੀ ਵਿਚ ਹਰਸ਼ਦੀਪ ਦੀ ਬੈਸਟ ਫਰੈਂਡ ਅਤੇ ਗਰਭਵਤੀ ਸਿੰਗਰ ਨੀਤੀ ਮੋਹਨ ਵੀ ਸ਼ਾਮਲ ਹੋਈ। 

ਇਹ ਵੀ ਪੜ੍ਹੋ: ਅਮਿਤਾਭ ਬੱਚਨ ਨੇ ਕਰਵਾਇਆ ਮੋਤੀਆਬਿੰਦ ਦਾ ਆਪ੍ਰੇਸ਼ਨ, ਅੱਜ ਹਸਪਤਾਲ ਤੋਂ ਹੋਣਗੇ ਡਿਸਚਾਰਜ

ਲੁੱਕ ਦੀ ਗੱਲ ਕਰੀਏ ਤਾਂ ਹਰਸ਼ਦੀਪ ਪ੍ਰਿੰਟੇਡ ਫਲਾਵਰ ਵਾਲੀ ਡਰੈਸ ਵਿਚ ਨਜ਼ਰ ਆਈ। ਉਥੇ ਹੀ ਨੀਤੀ ਨੂੰ ਯੇਲੋ ਸਟ੍ਰੈਪਡ ਆਊਟਫਿਟ ਵਿਚ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਦੋਵਾਂ ਦੇ ਚਿਹਰਿਆਂ ’ਤੇ ਪ੍ਰੈਗਨੈਂਸੀ ਗਲੋਅ ਸਾਫ਼ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ ਲਈ ਲਗਾਤਾਰ ਪਹੁੰਚ ਰਹੇ ਹਨ ਕਲਾਕਾਰ, ਸੰਨੀ ਦਿਓਲ ਸਣੇ ਇਹ ਸਿਤਾਰੇ ਨਿਸ਼ਾਨੇ ’ਤੇ

ਹਰਸ਼ਦੀਪ ਦੀ ਬੇਬੀ ਸ਼ਾਵਰ ਪਾਰਟੀ ਦਾ ਕੇਕ ਵੀ ਬੇਹੱਦ ਖ਼ੂਬਸੂਰਤ ਸੀ। ਇਹ ਕੇਕ ਗੁਲਾਬੀ ਅਤੇ ਨੀਲੇ ਰੰਗ ਦਾ ਸੀ। ਗੁਲਾਬੀ ਵਾਲੇ ਹਿੱਸੇ ’ਤੇ ਕੁੜੀ ਬਣੀ ਹੈ, ਜਿਸ ਦੇ ਹੇਠਾਂ ਕੌਰ ਲਿਖਿਆ ਸੀ। ਉਥੇ ਹੀ ਨੀਲੇ ਵਾਲੇ ਹਿੱਸੇ ’ਤੇ ਮੁੰਡਾ ਬਣਿਆ ਹੋਇਆ ਹੈ, ਜਿਸ ਦੇ ਹੇਠਾਂ ਸਿੰਘ ਲਿਖਿਆ ਸੀ। ਇਨ੍ਹਾਂ ਤਸਵੀਰਾਂ ਦੇ ਨਾਲ ਹਰਸ਼ਦੀਪ ਨੇ ਕੈਪਸ਼ਨ ਵਿਚ ਲਿਖਿਆ, ‘ਫੂਲ ਸਾ ਹੈ ਖਿਲਾ ਆਜ ਕਾ ਦਿਨ।’

ਇਹ ਵੀ ਪੜ੍ਹੋ: ਆਮ ਲੋਕਾਂ ਨੂੰ ਅੱਜ ਤੋਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਕਿਵੇਂ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


cherry

Content Editor cherry