ਹੁਣ ਹੈਪੀ ਰਾਏਕੋਟੀ ਮਾਂ-ਪੁੱਤ ਦੇ ਰਿਸ਼ਤੇ ਨੂੰ ਕਰਨਗੇ ਬਿਆਨ, ਸਾਂਝੀ ਕੀਤੀ ਪਹਿਲੀ ਝਲਕ

Friday, Jun 25, 2021 - 10:40 AM (IST)

ਹੁਣ ਹੈਪੀ ਰਾਏਕੋਟੀ ਮਾਂ-ਪੁੱਤ ਦੇ ਰਿਸ਼ਤੇ ਨੂੰ ਕਰਨਗੇ ਬਿਆਨ, ਸਾਂਝੀ ਕੀਤੀ ਪਹਿਲੀ ਝਲਕ

ਚੰਡੀਗੜ੍ਹ (ਬਿਊਰੋ) - ਹਰ ਕਿਸੇ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਮੋਹ ਲੈਣ ਵਾਲੇ ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਬਹੁਤ ਜਲਦ ਇੱਕ ਬਹੁਤ ਹੀ ਖ਼ੂਬਸੂਰਤ ਗੀਤ ਲੈ ਆ ਰਹੇ ਹਨ। ਜੀ ਹਾਂ ਇਸ ਵਾਰ ਹੈਪੀ ਰਾਏਕੋਟੀ ਮਾਂ ਦੇ ਪਿਆਰ ਨੂੰ ਸਮਰਪਿਤ ਗੀਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੋ ਰਹੇ ਹਨ। ਹਾਲ ਹੀ 'ਚ ਹੈਪੀ ਰਾਏਕੋਟੀ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ 'ਮਾਂ ਦਾ ਦਿਲ' ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੈਪੀ ਰਾਏਕੋਟੀ ਨੇ ਲਿਖਿਆ, ''ਮਾਂ ਦਿਲ ਤਾਂ ਸਭ ਤੋਂ ਵੱਡਾ, ਮਾਂ ਦਿਲ ਤਾਂ ਰੱਬ ਤੋਂ ਵੱਡਾ..ਪੈੜ ਚੁੰਮ ਲਾ ਮੈਂ ਇੰਨਾ ਸੁੱਚੀਆਂ ਥਾਵਾਂ ਦੀ...ਕਰਿਆ ਕਰੋ ਕਦਰ ਸਭ ਆਪਣੀਆਂ ਮਾਵਾਂ ਦੀ...ਇੱਕ ਬਹੁਤ ਸੋਹਣਾ ਗੀਤ ਆਪਣੇ ਸਭ ਲਈ ਲੈ ਕੇ ਆ ਰਿਹਾ ਹਾਂ। ਕੁਝ ਇਮੋਸ਼ਨਲ ਜ਼ਰੂਰ ਹੋ ਜਾਵੋਗੇ, ਦਾਤਾ ਸੁੱਖ ਰੱਖੇ 30 ਤਾਰੀਖ ਨੂੰ ਆ ਰਿਹਾ ਹੈ। So Suneo Dekheo Te Apply Kareo Apne Te🙏🏻।'' ਹੈਪੀ ਰਾਏਕੋਟੀ ਦੇ ਇਸ ਦੇ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਗਾਇਕ ਨਿੰਜਾ ਤੇ ਰਘਬੀਰ ਬੋਲੀ ਨੇ ਵੀ ਕੁਮੈਂਟ ਕਰਕੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

PunjabKesari

ਜੇ ਗੱਲ ਕਰੀਏ ਇਸ ਗੀਤ ਦੀ ਤਾਂ ਬੋਲਾਂ ਤੋਂ ਲੈ ਕੇ ਗਾਇਕ ਖੁਦ ਹੈਪੀ ਰਾਏਕੋਟੀ ਨੇ ਕੀਤੀ ਹੈ। ਇਸ ਗੀਤ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ, ਜਿਸ ਦਾ ਵੀਡੀਓ ਸਿੱਧੂ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਗਾਇਕ ਹੈਪੀ ਰਾਏਕੋਟੀ ਕਈ ਕਮਾਲ ਦੇ ਗੀਤ ਦਰਸ਼ਕਾਂ ਦੀ ਨਜ਼ਰ ਕਰ ਚੁੱਕੇ ਹਨ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਐਮੀ ਵਿਰਕ ਅਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਹਨ। ਉਹ ਕਈ ਪੰਜਾਬੀ ਫ਼ਿਲਮਾਂ 'ਚ ਵੀ ਆਪਣੇ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 'ਜ਼ਿੰਦਾ', 'ਪਿਆਰ ਨਹੀਂ ਕਰਨਾ', 'ਜਾਨ', 'ਬਾਈ ਹੁੱਡ', 'ਮੁਟਿਆਰ', 'ਕੁੜੀ ਮਰਦੀ ਆ ਤੇਰੇ' ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।

PunjabKesari

ਦੱਸਣਯੋਗ ਹੈ ਕਿ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪੁੱਤਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਹਨ। ਹੈਪੀ ਰਾਏਕੋਟੀ ਪਿਛਲੇ ਸਾਲ ਇੱਕ ਪੁੱਤਰ ਦੇ ਪਿਤਾ ਬਣੇ ਹਨ। ਉਨ੍ਹਾਂ ਨੇ ਆਪਣੇ ਲਾਡਲੇ ਦਾ ਨਾਂ ਆਰਵ (Aarav) ਰੱਖਿਆ ਹੈ।

 

 
 
 
 
 
 
 
 
 
 
 
 
 
 
 
 

A post shared by Happy Raikoti (ਲਿਖਾਰੀ) (@urshappyraikoti)


author

sunita

Content Editor

Related News