ਗਾਇਕ ਗੁਰਵਿੰਦਰ ਬਰਾੜ ਨੇ ਗੁਰਦਾਸ ਮਾਨ ਨੂੰ ਲੈ ਕੇ ਖੋਲ੍ਹੇ ਦਿਲ ਦੇ ਭੇਦ
Tuesday, Nov 18, 2025 - 12:05 PM (IST)
ਵੈੱਬ ਡੈਸਕ– ਪੰਜਾਬੀ ਗਾਇਕੀ ਜਗਤ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਣ ਵਾਲੇ ਗਾਇਕ ਗੁਰਵਿੰਦਰ ਬਰਾੜ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਮਹਾਨ ਗਾਇਕ ਗੁਰਦਾਸ ਮਾਨ ਦੇ ਕਿੰਨੇ ਕੱਟੜ ਫੈਨ ਹਨ। ਉਨ੍ਹਾਂ ਨੇ ਦੱਸਿਆ ਕਿ ਗੁਰਦਾਸ ਮਾਨ ਦਾ ਉਨ੍ਹਾਂ 'ਤੇ ਬਹੁਤ ਵੱਡਾ ਪ੍ਰਭਾਵ ਰਿਹਾ। ਬਰਾੜ ਨੇ ਮੰਨਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਕਰਕੇ ਹੀ ਗਾਉਣ ਲੱਗੇ।
ਇਹ ਵੀ ਪੜ੍ਹੋ: ਨਵੇਂ ਵਿਵਾਦ 'ਚ ਘਿਰੇ ਪੰਜਾਬੀ ਗਾਇਕ ਬੱਬੂ ਮਾਨ ! ਚੱਲਦੇ ਪ੍ਰੋਗਰਾਮ ਵਿਚ ਪੈ ਗਿਆ ਪੰਗਾ
ਗੁਰਦਾਸ ਮਾਨ ਦਾ ਪ੍ਰਭਾਵ ਅਤੇ ਪਹਿਲੀ ਮੁਲਾਕਾਤ
ਬਰਾੜ ਨੇ ਦੱਸਿਆ ਉਹ ਅਤੇ ਉਨ੍ਹਾਂ ਦੇ ਦੋਸਤ (ਸ਼ਹਿਨਾਜ਼ ਅਤੇ ਸੁਖਮੰਦਰ) ਗੁਰਦਾਸ ਮਾਨ ਦੇ ਇੰਨੇ ਕੱਟੜ ਫੈਨ ਸਨ ਕਿ ਉਹ ਜਿੱਥੇ ਵੀ ਉਨ੍ਹਾਂ ਦਾ ਸ਼ੋਅ ਹੁੰਦਾ ਸੀ, ਉੱਥੇ ਪਹੁੰਚ ਜਾਂਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਗਿੱਦੜਬਾਹਾ ਵਿਖੇ ਪੰਥੇ ਬਾਈ ਰਾਹੀਂ ਹੋਈ। ਗੁਰਵਿੰਦਰ ਬਰਾੜ ਨੇ ਦੱਸਿਆ ਕਿ ਪਹਿਲੀ ਵਾਰ ਗੁਰਦਾਸ ਮਾਨ ਨੂੰ ਮਿਲਣ ਦੌਰਾਨ ਉਹ ਬਹੁਤ ਨਰਵਸ ਹੋ ਗਏ ਸਨ। ਉਨ੍ਹਾਂ ਦੇ ਦੋਸਤ ਪੰਥੇ ਬਾਈ ਨੇ ਮਿਲਾਇਆ ਅਤੇ ਕਿਹਾ ਕਿ "ਮੁੰਡਾ ਫੈਨ ਨਹੀਂ ਤੁਹਾਡਾ ਦੀਵਾਨਾ ਹੀ ਆ"। ਇਸ ਦੌਰਾਨ, ਬਰਾੜ ਨੇ ਗੁਰਦਾਸ ਮਾਨ ਨੂੰ ਦੱਸਿਆ ਕਿ ਉਹ ਵੀ ਗਾਉਂਦੇ ਹਨ, ਲਿਖਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਗਾਣੇ ਵੀ ਵਿਖਾਏ।
ਇਹ ਵੀ ਪੜ੍ਹੋ: ਕਾਨੂੰਨੀ ਪਚੜੇ 'ਚ ਫਸੇ ਫ਼ਿਲਮ ਨਿਰਦੇਸ਼ਕ ਵਿਕਰਮ ਭੱਟ, FIR ਹੋਈ ਦਰਜ ! ਜਾਣੋ ਕੀ ਹੈ ਪੂਰਾ ਮਾਮਲਾ
ਕਲਾ ਵਿੱਚ ਮੌਲਿਕਤਾ ਦੀ ਲੋੜ
ਬਰਾੜ ਨੇ ਕਿਹਾ ਕਿ ਸਮੇਂ ਦੇ ਨਾਲ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਟਾਰਟਿੰਗ ਵਿੱਚ ਤਾਂ ਪ੍ਰਭਾਵ ਹੁੰਦਾ ਹੈ, ਪਰ ਫਿਰ ਇੱਕ ਸਟੇਜ 'ਤੇ ਜਾ ਕੇ ਲੱਗਿਆ ਕਿ ਜਿਹੜੀ ਮੌਲਿਕਤਾ ਤੁਹਾਡੇ ਅੰਦਰ ਹੈ ਉਹੀ ਹੋਣੀ ਚਾਹੀਦੀ ਹੈ ਅਤੇ ਆਪਣੀ ਪਹਿਚਾਣ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਗਲੇ ਦੀ ਟੋਨ ਥੋੜੀ ਡਿਫਰੈਂਟ ਹੋਣੀ ਬੜੀ ਜ਼ਰੂਰੀ ਹੈ। ਰੱਬ ਦੀ ਮਿਹਰ ਨਾਲ ਹੌਲੀ-ਹੌਲੀ ਜਿਹੜੀ ਓਰਿਜਨਲ ਚੀਜ਼ ਨਿਕਲੀ, ਉਸ ਨਾਲ ਉਨ੍ਹਾਂ ਨੂੰ ਮਕਬੂਲੀਅਤ ਮਿਲੀ। ਗੁਰਦਾਸ ਮਾਨ ਨਾਲ ਸਟੇਜ ਸਾਂਝੀ ਕਰਨ ਬਾਰੇ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ 2-4 ਸਟੇਜਾਂ 'ਤੇ ਇਕੱਠਿਆਂ ਗਾਇਆ ਸੀ।
ਇਹ ਵੀ ਪੜ੍ਹੋ: ਵੱਡੀ ਖਬਰ; ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, 36 ਸਾਲ ਦੀ ਉਮਰ 'ਚ ਇਸ Singer ਨੇ ਛੱਡੀ ਦੁਨੀਆ
ਗੁਰਵਿੰਦਰ ਬਰਾੜ ਦੇ ਗੀਤ 'ਦਰਦ' ਦੀ ਚਰਚਾ
ਇਸ ਇੰਟਰਵਿਊ ਦੌਰਾਨ, ਬਰਾੜ ਦੇ ਗੀਤ 'ਦਰਦ' ਦੀ ਖਾਸ ਚਰਚਾ ਹੋਈ, ਜਿਸ ਨੂੰ ਮੇਜ਼ਬਾਨ ਨੇ ਸੈਂਕੜੇ ਵਾਰ ਸੁਣਿਆ ਹੋਣ ਦੀ ਗੱਲ ਕਹੀ। ਇਸ 'ਤੇ ਬਰਾੜ ਨੇ ਇਸ ਗੀਤ ਦਾ ਇੱਕ ਸਟੈਂਜਾ ਸੁਣਾਇਆ, ਜੋ ਗਰੀਬੀ ਅਤੇ ਦੁੱਖ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ: ਅਦਾਕਾਰਾ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ 'ਚ ਕਾਰੋਬਾਰੀ ਗ੍ਰਿਫ਼ਤਾਰ; ਵਿਆਹ ਦਾ ਬਣਾ ਰਿਹਾ ਸੀ ਦਬਾਅ
