ਗਾਇਕ ਗਿੱਪੀ ਗਰੇਵਾਲ ਦੇ ਪਾਕਿਸਤਾਨ ਜਾਣ 'ਤੇ ਲਗਾਈ ਪਾਬੰਦੀ, ਵਾਹਗਾ ਬਾਰਡਰ 'ਤੇ ਨੋ ਐਂਟਰੀ
Sunday, Jan 30, 2022 - 02:48 PM (IST)
ਮੁੰਬਈ- ਮਸ਼ਹੂਰ ਗਾਇਕ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦਾ ਇਕ ਮਸ਼ਹੂਰ ਨਾਂ ਹੈ, ਜਿਸ ਦੀ ਗਾਇਕੀ ਦੇ ਲੱਖਾਂ ਲੋਕ ਦੀਵਾਨੇ ਹਨ। ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਆਪਣੇ ਛੋਟੇ ਪੁੱਤਰ ਦੀ ਲੋਹੜੀ ਨੂੰ ਲੈ ਕੇ ਖੂਬ ਚਰਚਾ 'ਚ ਆਏ ਸਨ। ਉਧਰ ਇਕ ਵਾਰ ਫਿਰ ਉਹ ਚਰਚਾ 'ਚ ਆ ਗਏ ਹਨ। ਖ਼ਬਰ ਹੈ ਕਿ ਗਿੱਪੀ ਗਰੇਵਾਲ ਨੂੰ ਵਾਹਗਾ ਬਾਰਡਰ ਤੋਂ ਪਾਕਿਸਤਾਨ 'ਚ ਦਾਖ਼ਲ ਹੋਣ ਤੋਂ ਮਨਾ ਕਰ ਦਿੱਤਾ ਗਿਆ, ਜਦੋਂਕਿ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਟਾਰੀ ਚੈੱਕ ਪੋਸਟ 'ਤੇ ਰੋਕ ਦਿੱਤਾ ਸੀ।
ਦਰਅਸਲ ਪਾਕਿਸਤਾਨੀ ਦੇ ਡਾਨ ਨਿਊਜ਼ ਦੇ ਹਵਾਲੇ ਤੋਂ ਆਈ ਖ਼ਬਰ 'ਚ ਇਹ ਦੱਸਿਆ ਗਿਆ ਕਿ ਇਵੈਕਿਊਈ ਪ੍ਰੋਪਰਾਇਟੀ ਟਰੱਸਟ ਬੋਰਡ ਦੇ ਸੂਤਰਾਂ ਮੁਤਾਬਕ ਸਰਹੱਦ 'ਤੇ ਗਾਇਕ ਦੇ ਸਵਾਗਤ ਦੀ ਵੀ ਵਿਵਸਥਾ ਕੀਤੀ ਗਈ ਸੀ ਕਿਉਂਕਿ ਉਹ ਕਰਤਾਰਪੁਰ ਜਾਣ ਵਾਲੇ ਸਨ। ਉਨ੍ਹਾਂ ਨੂੰ ਸਵੇਰੇ 9.30 ਵਜੇ ਕਰਤਾਰਪੁਰ (ਨਰੋਵਾਰ) ਜਾਣਾ ਸੀ ਅਤੇ ਦੁਪਿਹਰ 3.30 ਵਜੇ ਲਾਹੌਰ ਵਾਪਸ ਆਉਣਾ ਸੀ। ਬਾਅਦ 'ਚ ਗਿੱਪੀ ਨੂੰ ਗਰਵਨਰ ਹਾਊਸ 'ਚ ਇਕ ਸਵਾਗਤ ਸਮਾਰੋਹ 'ਚ ਸ਼ਾਮਲ ਹੋਣਾ ਸੀ। 29 ਜਨਵਰੀ ਨੂੰ ਭਾਰਤ ਵਾਪਸ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਨਨਕਾਣਾ ਸਾਹਿਬ ਵੀ ਜਾਣਾ ਸੀ।
ਰਿਪੋਰਟ ਅਨੁਸਾਰ ਗਿੱਪੀ ਗਰੇਵਾਲ ਨੂੰ ਵਾਗਹਾ ਬਾਰਡਰ ਦੇ ਰਾਹੀਂ ਦੋ ਦਿਨੀਂ ਯਾਤਰਾ 'ਤੇ 6-7 ਦੂਜੇ ਲੋਕਾਂ ਦੇ ਨਾਲ ਪਾਕਿਸਤਾਨ 'ਚ ਪ੍ਰਵੇਸ਼ ਕਰਨਾ ਸੀ ਪਰ ਉਨ੍ਹਾਂ ਨੂੰ ਅਟਾਰੀ ਚੈੱਕ ਪੋਸਟ 'ਤੇ ਹੀ ਰੋਕ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਹੌਰ 'ਚ ਗੁਰਦੁਆਰਾ ਦਰਬਾਰ ਸਾਹਿਬ ਦਾ ਦੌਰਾ ਕਰਨਾ ਸੀ ਅਤੇ ਫਿਰ ਉਨ੍ਹਾਂ ਨੇ ਗਵਰਨਰ ਹਾਊਸ ਮੀਟਿੰਗਾਂ ਕਰਨੀਆਂ ਸਨ, ਅਗਲੇ ਦਿਨ ਉਨ੍ਹਾਂ ਨੇ ਸਿੱਖ ਧਾਰਮਿਕ ਸਥਾਨ 'ਤੇ ਸਨਮਾਨ ਦੇਣ ਲਈ ਨਨਕਾਣਾ ਸਾਹਿਬ ਦੇ ਲਈ ਰਵਾਨਾ ਹੋਣਾ ਸੀ।
ਪਾਕਿਸਤਾਨ 'ਚ ਫਿਲਮ ਟੀ.ਵੀ. ਅਤੇ ਥਿਏਟਰ ਨਾਲ ਜੁੜੇ ਲੋਕਾਂ ਨੇ ਗਿੱਪੀ ਗਰੇਵਾਲ ਨੂੰ ਰੋਕਣ ਲਈ ਭਾਰਤੀ ਅਧਿਕਾਰੀਆਂ ਦੀ ਨਿੰਦਾ ਕੀਤੀ ਹੈ। ਕਾਮੇਡੀਅਨ ਇਫਤਿਖਾਰ ਠਾਕੁਰ ਨੇ ਕਿਹਾ ਕਿ ਕਲਾਕਾਰ ਹਮੇਸ਼ਾ ਰਾਸ਼ਟਰਾਂ ਦੇ ਵਿਚਕਾਰ ਪੁਲ ਬਣਾਉਂਦੇ ਹਨ। ਇਹ ਬਹੁਤ ਦੁਖ਼ਦ ਹੈ ਕਿ ਗਰੇਵਾਲ ਨੂੰ ਇਸ ਤਰ੍ਹਾਂ ਪਾਕਿਸਤਾਨ 'ਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ।