''ਮੇਰਾ ਫਰਿਸ਼ਤਾ ਬੇਟਾ ਫਜ਼ਾ'' ਨਵਜੰਮੇ ਬੱਚੇ ਨੂੰ ਖੋਹਣ ''ਤੇ ਬੀ ਪਰਾਕ ਦਾ ਦਿਲ ਤੋੜਣ ਵਾਲਾ ਨੋਟ

07/15/2022 1:16:40 PM

ਮੁੰਬਈ- ਗਾਇਕ ਬੀ ਪਰਾਕ ਅਤੇ ਉਨ੍ਹਾਂ ਦੀ ਪਤਨੀ ਮੀਰਾ ਬੱਚਨ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ 'ਚੋਂ ਲੰਘ ਰਹੀ ਹੈ। ਜੋੜੇ ਨੇ ਜੂਨ 2022 ਨੂੰ ਆਪਣੇ ਨਵਜੰਮੇ ਬੱਚੇ ਨੂੰ ਖੋਹ ਦਿੱਤਾ ਜੋ ਤੁਰੰਤ ਪੈਦਾ ਹੋਇਆ ਸੀ। ਇਸ ਦਿਲ ਤੋੜ ਦੇਣ ਵਾਲੀ ਖ਼ਬਰ ਨੂੰ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝਾ ਕੀਤਾ ਅਤੇ ਸਭ ਨੂੰ ਉਨ੍ਹਾਂ ਨੂੰ ਕੁਝ ਸਮੇਂ ਲਈ ਇਕੱਲਾ ਰਹਿਣ ਦੇਣ ਦੀ ਬੇਨਤੀ ਕੀਤੀ। ਕੁਝ ਦਿਨਾਂ ਬਾਅਦ ਉਨ੍ਹਾਂ ਦੀ ਪਤਨੀ ਮੀਰਾ ਨੇ ਵੀ ਆਪਣੇ ਬੱਚੇ ਨੂੰ ਖੋਹ ਦੇਣ ਦਾ ਦਰਦ ਬਿਆਨ ਕੀਤਾ ਸੀ।

PunjabKesari
ਉਧਰ ਹੁਣ ਬੀ ਪਰਾਕ ਨੇ ਇਕ ਵਾਰ ਫਿਰ ਆਪਣੇ ਬੱਚੇ ਦੇ ਨਾਂ ਭਾਵੁਕ ਪੋਸਟ ਸਾਂਝੀ ਕੀਤੀ। ਇਸ ਨੋਟ ਦੇ ਰਾਹੀਂ ਆਪਣੇ ਬੱਚੇ ਦੇ ਨਾਂ ਦਾ ਖੁਲਾਸਾ ਕੀਤਾ। ਗਾਇਕ ਨੇ ਇੰਸਟਾ ਅਕਾਊਂਟ 'ਤੇ ਇਕ ਏਂਜਲ ਦੀ ਤਸਵੀਰ ਸਾਂਝੀ ਕੀਤੀ ਹੈ।

PunjabKesari
ਇਸ ਦੇ ਨਾਲ ਉਨ੍ਹਾਂ ਨੇ ਲਿਖਿਆ-'ਮੈਂ ਕਦੇ ਤੁਹਾਡਾ ਰੌਣਾ ਨਹੀਂ ਸੁਣਿਆ, ਮੈਂ ਕਦੇ ਤੁਹਾਡੀਆਂ ਖੂਬਸੂਰਤ ਅੱਖਾਂ ਨੂੰ ਨਹੀਂ ਦੇਖਿਆ। ਮੈਂ ਕਦੇ ਤੁਹਾਡੀ ਕੋਮਲ ਸਕਿਨ ਨੂੰ ਨਹੀਂ ਛੂਹਿਆ। ਮੈਂ ਤੁਹਾਡੀ ਮਾਸੂਮ ਮੁਸਕਾਨ ਨੂੰ ਕਦੇ ਨਹੀਂ ਦੇਖਿਆ, ਮੈਂ ਕਦੇ ਤੁਹਾਡੇ ਪੈਰਾਂ ਨੂੰ ਚੱਲਦੇ ਹੋਏ ਨਹੀਂ ਦੇਖਿਆ, ਪਰ ਤੁਸੀਂ ਮੇਰੇ ਫਰਿਸ਼ਤੇ ਬੇਟੇ ਹੋ ਅਤੇ ਤੁਸੀਂ ਉਦੋਂ ਤੱਕ ਹਮੇਸ਼ਾ ਯਾਦ ਕੀਤੇ ਜਾਓਗੇ, ਜਦੋਂ ਤੱਕ ਅਸੀਂ ਫਿਰ ਤੋਂ ਤੁਹਾਨੂੰ ਮਿਲ ਨਾ ਲਈਏ। ਮੇਰਾ ਬੇਟਾ ਫਜ਼ਾ'। 

PunjabKesari
ਕੁਝ ਸਮੇਂ ਪਹਿਲਾਂ ਬੀ ਪਰਾਕ ਦੀ ਪਤਨੀ ਮੀਰਾ ਨੇ ਵੀ ਇਕ ਤਸਵੀਰ ਸਾਂਝੀ ਕਰ ਦੱਸਿਆ ਸੀ ਕਿ ਉਹ ਆਪਣੇ ਬੱਚੇ ਨੂੰ ਕਿੰਨਾ ਮਿਸ ਕਰ ਰਹੀ ਹੈ। ਉਨ੍ਹਾਂ ਨੇ ਇਕ ਮਾਂ ਅਤੇ ਪੁੱਤਰ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕਰ ਲਿਖਿਆ ਸੀ-'ਮੇਰੇ ਲਈ ਸਭ ਤੋਂ ਕਠਿਨ ਚੀਜਾਂ 'ਚੋਂ ਇਕ ਉਹ ਦਿਨ ਸੀ, ਜਦੋਂ ਇਕ ਏਂਜਲ ਤੁਹਾਨੂੰ ਸਵਰਗ 'ਚ ਲੈ ਗਈ ਸੀ। ਤੁਸੀਂ ਹਮੇਸ਼ਾ ਮੇਰੇ ਦਿਲ ਅਤੇ ਆਤਮਾ, ਮੇਰੇ ਛੋਟੇ ਦਿਲ ਦੀ ਧੜਕਣ, ਮੇਰੇ ਖੂਨ ਅਤੇ ਮਾਸ, ਮੇਰੇ ਬੱਚੇ ਰਹੋਗੇ। ਤੁਸੀਂ ਮੇਰੇ ਹੋਣ ਅਤੇ ਜਿਉਣ ਦਾ ਕਾਰਨ ਹੋ। ਤੁਸੀਂ ਮੈਨੂੰ ਦੂਜਾ ਜੀਵਨ ਦਿੱਤਾ ਅਤੇ ਇੰਨਾ ਪਿੱਛੇ ਛੱਡ ਦਿੱਤਾ। ਪਵਿੱਤਰਤਾ ਦਾ ਸੰਕੇਤ, ਤੁਹਾਡਾ ਸਾਡੇ ਆਲੇ-ਦੁਆਲੇ ਹੋਣ ਦਾ ਸੰਕੇਤ, ਤੁਹਾਡਾ ਸੰਕੇਤ ਹਰ ਦਿਨ ਮੈਨੂੰ ਦੱਸ ਰਿਹਾ ਹੈ ਕਿ , ਮਾਂ ਤੁਸੀਂ ਸਭ ਮਜ਼ਬੂਤ ਹੋ ਅਤੇ ਮੈਂ ਤੁਹਾਡੇ 'ਚ ਹਮੇਸ਼ਾ ਦੇ ਲਈ ਹਾਂ। 

PunjabKesari
ਦੱਸ ਦੇਈਏ ਕਿ ਬੀ ਪਰਾਕ ਅਤੇ ਮੀਰਾ ਨੇ 4 ਅਪ੍ਰੈਲ 2019 ਨੂੰ ਵਿਆਹ ਕੀਤਾ ਸੀ। ਜੋੜੇ ਨੇ ਸਾਲ 2020 'ਚ ਪੁੱਤਰ ਅਦਬ ਦਾ ਸਵਾਗਤ ਕੀਤਾ। ਗਾਇਕ ਨੇ ਇਸ ਸਾਲ ਅਪ੍ਰੈਲ 'ਚ ਮੀਰਾ ਦੇ ਦੂਜੀ ਵਾਰ ਪ੍ਰੈਗਨੈਂਟ ਹੋਣ ਦੀ ਖੁਸ਼ਖਬਰੀ ਪ੍ਰਸ਼ੰਸਕਾਂ ਨੂੰ ਦਿੱਤੀ ਸੀ।


Aarti dhillon

Content Editor

Related News