ਗਾਇਕ ਅੰਕੁਸ਼ ਅੰਬਰਸਰੀਆ ਦਾ ਗੀਤ ''ਮੂਵਡ ਆਨ'' ਹੋਇਆ ਰਿਲੀਜ਼ (ਵੀਡੀਓ)

Friday, Jun 16, 2023 - 02:11 PM (IST)

ਗਾਇਕ ਅੰਕੁਸ਼ ਅੰਬਰਸਰੀਆ ਦਾ ਗੀਤ ''ਮੂਵਡ ਆਨ'' ਹੋਇਆ ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ) - ਮਾਂ ਰਿਕਾਰਡਸ ਦੇ ਬੈਨਰ ਹੇਠ ਗਾਇਕ ਅੰਕੁਸ਼ ਅੰਬਰਸਰੀਆ ਦੀ ਆਵਾਜ਼ 'ਚ ਇੱਕ ਬਹੁਤ ਹੀ ਖੂਬਸੂਰਤ ਗੀਤ 'ਮੂਵਡ ਆਨ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਇਸ ਗੀਤ ਨੂੰ ਅੰਕੁਸ਼ ਅੰਬਰਸਰੀਆ ਨੇ ਆਪਣੀ ਮਿੱਠੜੀ ਆਵਾਜ਼ 'ਚ ਗਾਇਆ ਹੀ ਨਹੀਂ ਸਗੋਂ ਕੰਪੋਜ਼ ਵੀ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਸਾਥੀ ਅੱਕੀ ਡਿਊਕ ਨਾਲ ਮਿਲ ਕੇ ਇਹ ਗੀਤ ਵੀ ਲਿਖਿਆ ਹੈ। 
ਤੁਸੀਂ ਵੀ ਵੇਖੋ ਅੰਕੁਸ਼ ਅੰਬਰਸਰੀਆ ਦੇ ਗੀਤ 'ਮੂਵਡ ਆਨ' ਦੀ ਵੀਡੀਓ -


ਦੱਸ ਦਈਏ ਕਿ ਅੰਕੁਸ਼ ਅੰਬਰਸਰੀਆ ਦੇ ਗੀਤ 'ਮੂਵਡ ਆਨ' ਨੂੰ ਮਿਊਜ਼ਿਕ ਰਿਦਮ ਵਲੋਂ ਦਿੱਤਾ ਗਿਆ ਹੈ, ਜਿਸ ਫੀਮੇਲ ਲੀਡ ਵੇਰੋਨਿਕਾ ਨੇ ਨਿਭਾਈ ਹੈ। ਗੀਤ ਦੀ ਵੀਡੀਓ ਨੂੰ Pramstrytlr ਵਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਨੂੰ ਮਾਂ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News