ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਗੁਰਦਾਸ ਮਾਨ ਦੀ ਨੂੰਹ ਦੀਆਂ ਇਹ ਤਸਵੀਰਾਂ
Friday, Jul 10, 2020 - 09:47 AM (IST)

ਜਲੰਧਰ (ਬਿਊਰੋ) — ਪੰਜਾਬੀ ਅਭਿਨੇਤਰੀ, ਮਾਡਲ ਅਤੇ ਸਾਬਕਾ ਫੇਮਿਨਾ ਮਿਸ ਇੰਡੀਆ ਸਿਮਰਨ ਕੌਰ ਮੁੰਡੀ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਬਣੀ ਰਹਿੰਦੀ ਹੈ।
ਦੱਸ ਦਈਏ ਕਿ ਸਿਮਰਨ ਕੌਰ ਮੁੰਡੀ ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦੀ ਨੂੰਹ ਵੀ ਹੈ। 31 ਜਨਵਰੀ ਨੂੰ ਸਿਮਰਨ ਗੁਰਦਾਸ ਮਾਨ ਦੇ ਪੁੱਤਰ ਗੁਰਿੱਕ ਮਾਨ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ।
ਗੁਰਦਾਸ ਮਾਨ ਦੀ ਨੂੰਹ ਅਸਲ 'ਚ ਕਾਫੀ ਖੂਬਸੂਰਤ ਹੈ, ਜਿਸ ਦਾ ਗਵਾਹ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਹੈ। ਹਾਲ ਹੀ 'ਚ ਸਿਮਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਬੇਹੱਦ ਦਿਲਕਸ਼ ਹਨ।
ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਤੇ ਤੁਸੀਂ ਵੀ ਕਹੋਗੇ ਕਿ ਗੁਰਿਕ ਮਾਨ ਦੀ ਪਸੰਦ ਦਾ ਕੋਈ ਜਵਾਬ ਨਹੀਂ। ਸੋਸ਼ਲ ਮੀਡੀਆ 'ਤੇ ਸਿਮਰਨ ਦੀਆਂ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਦੱਸਣਯੋਗ ਹੈ ਕਿ ਗੁਰਿੱਕ-ਸਿਮਰਨ ਦੇ ਵਿਆਹ 'ਚ ਫਿਲਮ ਉਦਯੋਗ ਦੇ ਕਈ ਕਲਾਕਾਰ ਨਜ਼ਰ ਆਏ ਸਨ। ਇਸ ਦੌਰਾਨ ਗੁਰਦਾਸ ਮਾਨ ਨੇ ਬੇਸਹਾਰਾ ਅਨਾਥ ਆਸ਼ਰਮ ਤੇ ਪਿੰਗਲਵਾੜਾ ਦੇ ਬੱਚਿਆਂ ਨੂੰ ਸੱਦਾ ਦੇ ਕੇ ਵੱਡੀ ਮਿਸਾਲ ਕਾਇਮ ਕੀਤੀ ਸੀ। ਇਸ ਮੌਕੇ ਪਿੰਗਲਵਾੜੇ ਦੇ ਬੱਚਿਆਂ ਨੇ ਪਰਫਾਰਮੈਂਸ ਦੇ ਕੇ ਖੂਬ ਸਮਾਂ ਬੰਨ੍ਹਿਆ ਸੀ।