ਸਿਮੀ ਚਾਹਲ ਦੀਆਂ ਇਹ ਖ਼ੂਬਸੂਰਤ ਤਸਵੀਰਾਂ ਲੁੱਟ ਰਹੀਆਂ ਨੇ ਪ੍ਰਸ਼ੰਸਕਾਂ ਦੇ ਦਿਲ, ਇੰਟਰਨੈੱਟ ’ਤੇ ਹੋਈਆਂ ਵਾਇਰਲ

Monday, Apr 12, 2021 - 06:24 PM (IST)

ਸਿਮੀ ਚਾਹਲ ਦੀਆਂ ਇਹ ਖ਼ੂਬਸੂਰਤ ਤਸਵੀਰਾਂ ਲੁੱਟ ਰਹੀਆਂ ਨੇ ਪ੍ਰਸ਼ੰਸਕਾਂ ਦੇ ਦਿਲ, ਇੰਟਰਨੈੱਟ ’ਤੇ ਹੋਈਆਂ ਵਾਇਰਲ

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਸਿਮੀ ਚਾਹਲ ਆਪਣੇ ਕਿਊਟ ਅੰਦਾਜ਼ ਲਈ ਪੰਜਾਬੀ ਫ਼ਿਲਮ ਇੰਡਸਟਰੀ ’ਚ ਜਾਣੀ ਜਾਂਦੀ ਹੈ। ਆਪਣੇ ਖ਼ੂਬਸੂਰਤ ਅੰਦਾਜ਼ ਕਾਰਨ ਉਹ ਸੋਸ਼ਲ ਮੀਡੀਆ ’ਤੇ ਵੀ ਚਰਚਾ ’ਚ ਰਹਿੰਦੀ ਹੈ।

PunjabKesari

ਸਿਮੀ ਚਾਹਲ ਨੇ ਹਾਲ ਹੀ ’ਚ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦਾ ਮਾਲਕ ਇੰਝ ਆਇਆ ਅਰਸ਼ਾਂ ਤੋਂ ਫਰਸ਼ਾਂ ’ਤੇ, ਪੰਜਾਬ ਦੇ ਅਮਿਤਾਭ ਬੱਚਨ ਦੇ ਨਾਂ ਨਾਲ ਮਸ਼ਹੂਰ ਸਨ ਸਤੀਸ਼ ਕੌਲ

PunjabKesari

ਸਿਮੀ ਚਾਹਲ ਇਸ ਫੋਟੋਸ਼ੂਟ ’ਚ ਗੁਲਾਬੀ ਰੰਗ ਦੀ ਕਮੀਜ਼ ਤੇ ਹਲਕੇ ਪੀਲੇ ਰੰਗ ਦੇ ਲਹਿੰਗੇ ’ਚ ਬੇਹੱਦ ਦਿਲਕਸ਼ ਲੱਗ ਰਹੀ ਹੈ। ਸਿਮੀ ਚਾਹਲ ਨੇ ਜਿਥੇ ਆਪਣੀ ਇਸ ਲੁੱਕ ’ਚ ਫੋਟੋਸ਼ੂਟ ਦੀਆਂ ਵੱਖ-ਵੱਖ ਤਸਵੀਰਾਂ ਸਾਂਝੀਆਂ ਕੀਤੀਆਂ, ਉਥੇ ਉਸ ਨੇ ਪਹਿਲੀ ਵਾਰ ਇੰਸਟਾਗ੍ਰਾਮ ਰੀਲ ਵੀ ਬਣਾਈ।

PunjabKesari

ਫੋਟੋਸ਼ੂਟ ’ਚ ਉਸ ਨੇ ਹਰੇ ਤੇ ਗੋਲਡਨ ਰੰਗ ਦੇ ਗਹਿਣੇ ਵੀ ਪਹਿਨੇ ਹਨ, ਜੋ ਉਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸੋਨੂੰ ਸੂਦ ਨੂੰ ਬਣਾਇਆ ਕੋਰੋਨਾ ਟੀਕਾਕਰਨ ਮੁਹਿੰਮ ਦਾ ਬ੍ਰਾਂਡ ਅੰਬੈਸਡਰ, ਕੈਪਟਨ ਨੇ ਦਿੱਤੀ ਵਧਾਈ

PunjabKesari

ਦੱਸਣਯੋਗ ਹੈ ਕਿ ਸਿਮੀ ਚਾਹਲ ਕਿਸਾਨੀ ਅੰਦੋਲਨ ਦਾ ਵੀ ਸਮਰਥਨ ਕਰ ਰਹੀ ਹੈ। ਸੋਸ਼ਲ ਮੀਡੀਆ ’ਤੇ ਉਹ ਆਏ ਦਿਨ ਕਿਸਾਨੀ ਮੁੱਦਿਆਂ ਨਾਲ ਸਬੰਧਤ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਸਿਮੀ ਚਾਹਲ ਹਾਲ ਹੀ ’ਚ ਆਪਣੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ 3’ ਦੀ ਸ਼ੂਟਿੰਗ ਵੀ ਕਰ ਰਹੀ ਸੀ। ਸਿਮੀ ‘ਚੱਲ ਮੇਰਾ ਪੁੱਤ’ ਤੇ ‘ਚੱਲ ਮੇਰਾ ਪੁੱਤ 2’ ਨਾਲ ਕਾਫੀ ਚਰਚਾ ’ਚ ਆਈ ਹੈ। ਜਿਥੇ ਉਸ ਨੇ ਇਨ੍ਹਾਂ ਫ਼ਿਲਮਾਂ ’ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ, ਉਥੇ ਆਪਣੀ ਕਾਮੇਡੀ ਨਾਲ ਦਰਸ਼ਕਾਂ ਦੇ ਦਿਲ ਵੀ ਜਿੱਤੇ।

ਨੋਟ– ਸਿਮੀ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News