ਸ਼ੈਫਾਲੀ ਦੀ ਮੌਤ ਤੋਂ ਬਾਅਦ 'ਪੁੱਤ ਸ਼ਿੰਬਾ' ਨੂੰ ਲੈ ਕੇ ਉੱਡੀਆਂ ਅਫਵਾਹਾਂ 'ਤੇ ਭੜਕੇ ਪਰਾਗ, ਵੀਡੀਓ ਸਾਂਝੀ ਕਰ ਦਿੱਤਾ ਜਵਾ
Monday, Jul 07, 2025 - 05:57 PM (IST)

ਐਂਟਰਟੇਨਮੈਂਟ ਡੈਸਕ- ਮਰਹੂਮ ਅਦਾਕਾਰਾ ਸ਼ੈਫਾਲੀ ਜਰੀਵਾਲਾ ਦੀ ਮੌਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਡੂੰਘਾ ਸਦਮਾ ਦਿੱਤਾ ਹੈ। ਇਸ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੇ ਪਤੀ ਨੂੰ ਦੁੱਖ 'ਚ ਡੁੱਬਾ ਦੇਖ ਕੇ ਨਿਰਾਸ਼ ਹਨ। ਅਦਾਕਾਰਾ ਦੀ ਮੌਤ ਤੋਂ ਬਾਅਦ ਅਜਿਹੀਆਂ ਅਫਵਾਹਾਂ ਵੀ ਫੈਲ ਗਈਆਂ ਕਿ ਉਨ੍ਹਾਂ ਦਾ ਪਾਲਤੂ ਕੁੱਤਾ ਸਿੰਬਾ ਵੀ ਠੀਕ ਨਹੀਂ ਹੈ। ਹੁਣ ਪਰਾਗ ਤਿਆਗੀ ਨੇ ਇਨ੍ਹਾਂ ਅਫਵਾਹਾਂ 'ਤੇ ਆਪਣੀ ਚੁੱਪੀ ਤੋੜੀ ਹੈ। ਅਦਾਕਾਰ ਨੇ ਵੀਡੀਓ ਸਾਂਝਾ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਸਿੰਬਾ ਬਿਲਕੁਲ ਠੀਕ ਹੈ।
ਸਿੰਬਾ ਆਪਣੀ ਮਾਂ ਦੀ ਮੌਤ ਤੋਂ ਬਾਅਦ ਪੁੱਤਰ ਵਾਂਗ ਰਸਮਾਂ ਨਿਭਾ ਰਿਹਾ ਹੈ
ਪਰਾਗ ਤਿਆਗੀ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਵਿੱਚ ਅਦਾਕਾਰ ਨੂੰ ਆਪਣੇ ਪਾਲਤੂ ਕੁੱਤੇ ਨਾਲ ਮੁੰਬਈ ਵਿੱਚ ਲੋੜਵੰਦਾਂ ਨੂੰ ਭੋਜਨ ਵੰਡਦੇ ਦੇਖਿਆ ਗਿਆ। ਪਰਾਗ ਤਿਆਗੀ ਅਤੇ ਸਿੰਬਾ ਬਜ਼ੁਰਗਾਂ ਨੂੰ ਭੋਜਨ ਦੇ ਪੈਕੇਟ ਵੰਡਦੇ ਦਿਖਾਈ ਦਿੱਤੇ। ਇਸ ਤੋਂ ਬਾਅਦ ਇੱਕ ਬਜ਼ੁਰਗ ਔਰਤ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ।
ਵੀਡੀਓ ਸਾਂਝਾ ਕਰਦੇ ਹੋਏ ਪਰਾਗ ਤਿਆਗੀ ਨੇ ਕੈਪਸ਼ਨ ਵਿੱਚ ਲਿਖਿਆ ਕਿ ਸਿੰਬਾ ਬਿਲਕੁਲ ਸਿਹਤਮੰਦ ਹੈ ਅਤੇ ਪੁੱਤਰ ਵਾਂਗ ਅੰਤਿਮ ਰਸਮਾਂ ਨਿਭਾ ਰਿਹਾ ਹੈ। ਉਨ੍ਹਾਂ ਅਫਵਾਹ ਫੈਲਾਉਣ ਵਾਲਿਆਂ ਬਾਰੇ ਕਿਹਾ ਕਿ, 'ਅਜਿਹੇ ਬੇਰਹਿਮ ਲੋਕ ਸਿੰਬਾ ਦੀ ਸਿਹਤ ਬਾਰੇ ਝੂਠੀਆਂ ਖ਼ਬਰਾਂ ਫੈਲਾ ਕੇ ਸਿਰਫ਼ ਲਾਈਕਸ ਅਤੇ ਵਿਊ ਇਕੱਠੇ ਕਰ ਰਹੇ ਹਨ।' ਪਰਾਗ ਨੇ ਅੱਗੇ ਕਿਹਾ ਇਹ ਵੀਡੀਓ ਉਨ੍ਹਾਂ ਸਾਰੇ ਲੋਕਾਂ ਲਈ ਹੈ ਜੋ ਸਿੰਬਾ ਬਾਰੇ ਚਿੰਤਤ ਸਨ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।