ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ 8 ਜੂਨ ਨੂੰ, ਪੋਸਟ ਦੇਖ ਭਾਵੁਕ ਹੋਏ ਪ੍ਰਸ਼ੰਸਕ

Tuesday, Jun 07, 2022 - 06:21 PM (IST)

ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ 8 ਜੂਨ ਨੂੰ, ਪੋਸਟ ਦੇਖ ਭਾਵੁਕ ਹੋਏ ਪ੍ਰਸ਼ੰਸਕ

ਮਾਨਸਾ: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਦੇ ਨਾਲ ਆਖ਼ਰੀ ਵਿਦਾਈ ਦਿੱਤੀ ਹੈ। ਅੱਜ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹਨ। ਉਨ੍ਹਾਂ ਦੇ ਗੀਤ ਅਤੇ ਯਾਦਾਂ ਲਗਾਤਾਰ ਪ੍ਰਸ਼ੰਸ਼ਕਾਂ ਅਤੇ ਫ਼ਿਲਮੀ ਸਿਤਾਰਿਆਂ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’

ਜਾਣਕਾਰੀ ਲਈ ਦੱਸ ਦੇਈਏ ਕਿ ਮਰਹੂਮ ਕਲਾਕਾਰ ਦਾ ਭੋਗ ਅਤੇ ਅੰਤਿਮ ਅਰਦਾਸ ਦੀ ਸੂਚਨਾ ਉਨ੍ਹਾਂ ਦੇ ਸ਼ੋਸ਼ਲ ਮੀਡੀਆਂ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਹੈ।

PunjabKesari

ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰ ਲਿਖਿਆ ਗਿਆ ਕਿ ਤੁਹਾਨੂੰ ਸਾਰਿਆਂ ਨੂੰ ਬੜੇ ਭਰੇ ਮਨ ਨਾਲ ਦੱਸ ਰਹੇ ਹਾਂ ਕਿ ਆਪਣੇ ਸਾਰਿਆਂ ਦੇ ਪਿਆਰੇ ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ) ਦੀ ਅੰਤਿਮ ਅਰਦਾਸ ਤੇ ਭੋਗ 8 ਜੂਨ ਨੂੰ ਹੋਵੇਗੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਣਿਆ ਸਪੈਸ਼ਲ ਚੱਕਰਵਿਊ, ਟਾਰਗੈੱਟ ’ਤੇ ਵੱਡੇ-ਵੱਡੇ ਗੈਂਗਸਟਰ

PunjabKesari

ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸ਼ਕ ਕਾਫੀ ਭਾਵੁਕ ਹੋ ਰਹੇ ਹਨ। ਉਨ੍ਹਾਂ ਵੱਲੋਂ ਪੋਸਟ ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇਕ ਹੋਰ ਪ੍ਰਸ਼ੰਸਕ ਨੇ ਲਿਖਿਆ ਕਿ ‘ਮਿਸ ਯੂ ਸਿੱਧੂ ਬਾਈ ਤੇਰੀ ਜਗ੍ਹਾਂ ਨੀ ਕੋਈ ਲੈ ਸਕਦਾ ਉੱਝ ਲੋਕ ਏਥੇ ਫ਼ਿਰਦੇ ਲੱਖਾ ਨੇ।’ ਇਸ ਤੋਂ ਇਲਾਵਾ ਕਈ ਪ੍ਰਸ਼ੰਸ਼ਕਾਂ ਨੇ ਰੋਣ ਵਾਲੀਆਂ ਅਤੇ ਦਿਲ ਟੁੱਟੇ ਇਮੋਜ਼ੀ ਸਾਂਝੇ ਕੀਤੇ ਹਨ।


 


author

Anuradha

Content Editor

Related News