ਪੁੱਤ ਨੂੰ ਕਾਲਜ ਵਲੋਂ ਮਿਲੇ ਸਨਮਾਨ ਮਗਰੋਂ ਭਾਵੁਕ ਹੋਈ ਚਰਨ ਕੌਰ, ਕਿਹਾ- ਲੋਕ ਸਿੱਧੂ ਨੂੰ ਬਦਨਾਮ ਕਰ ਸਕਦੇ ਨੇ ਪਰ ਨਾਕਾਮ ਨਹੀਂ

Friday, Mar 17, 2023 - 02:21 PM (IST)

ਪੁੱਤ ਨੂੰ ਕਾਲਜ ਵਲੋਂ ਮਿਲੇ ਸਨਮਾਨ ਮਗਰੋਂ ਭਾਵੁਕ ਹੋਈ ਚਰਨ ਕੌਰ, ਕਿਹਾ- ਲੋਕ ਸਿੱਧੂ ਨੂੰ ਬਦਨਾਮ ਕਰ ਸਕਦੇ ਨੇ ਪਰ ਨਾਕਾਮ ਨਹੀਂ

ਜਲੰਧਰ (ਬਿਊਰੋ) : ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸਮਰਪਿਤ 2 ਦਿਨਾ ਸੱਭਿਆਚਾਰਕ ਮੇਲਾ ‘ਆਨੰਦ ਉਤਸਵ 2023’ ਬੀਤੇ ਦਿਨੀਂ ਸ਼ੁਰੂ ਹੋਇਆ ਹੈ। ਪ੍ਰੋਗਰਾਮ ’ਚ ਸੱਭਿਆਚਾਰਕ ਅਤੇ ਤਕਨੀਕ ਦੋਵਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਬਲਕੌਰ ਸਿੰਘ ਅਤੇ ਚਰਨ ਕੌਰ ਆਪਣੇ ਪੁੱਤ ਦੀਆਂ ਕਾਲਜ ਦੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਭਾਵੁਕ ਹੋ ਗਏ। ਉਨ੍ਹਾਂ ਨਾਲ ਸਮਾਗਮ ’ਚ ਹਾਜ਼ਰ ਕਈ ਵਿਦਿਆਰਥੀ ਵੀ ਭਾਵੁਕ ਨਜ਼ਰ ਆਏ।

PunjabKesari

ਦੱਸ ਦਈਏ ਕਿ ਪੁੱਤਰ ਮੂਸੇਵਾਲਾ ਨੂੰ ਇਹ ਸਨਮਾਨ ਿਮਲਣ ਮਗਰੋਂ ਮਾਂ ਚਰਨ ਕੌਰ ਨੇ ਇਕ ਪੋਸਟ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਪੋਸਟ 'ਚ ਚਰਨ ਕੌਰ ਨੇ ਮੂਸੇਵਾਲਾ ਨੂੰ ਮਿਲੇ ਸਨਮਾਨ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਨਾਲ ਹੀ ਲਿਖਿਆ, ''ਲੋਕ ਸਿੱਧੂ ਨੂੰ ਬਦਨਾਮ ਕਰ ਸਕਦੇ  ਨੇ ਪਰ ਨਾਕਾਮ ਨਹੀਂ, ਭਾਵੇਂ ਕਿੰਨੀਆਂ ਵੀ ਗੰਦੀਆਂ ਚਾਲਾਂ ਕਿਉਂ ਨਾ ਚੱਲ ਲੈਣ।''

PunjabKesari

ਦੱਸਣਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਪੰਜਾਬ ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਚਰਨ ਸਿੰਘ ਗਰੇਵਾਲ ਸਕੱਤਰ ਐੱਸ. ਜੀ. ਪੀ. ਸੀ. ਅਤੇ ਟਰੱਸਟੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਅਤੇ ਇੰਦਰਪਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਸਿੱਧੂ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕੀਤਾ। ਸਿੱਧੂ ਵਲੋਂ ਬੀ. ਟੈੱਕ. ਦੌਰਾਨ ਤਿਆਰ ਕੀਤਾ ਗਿਆ ਇਕ ਪ੍ਰਾਜੈਕਟ ਵੀ ਯਾਦਗਾਰ ਵਜੋਂ ਉਨ੍ਹਾਂ ਨੂੰ ਭੇਟ ਕੀਤਾ। 

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News