ਸਿੱਧੂ ਮੂਸੇਵਾਲਾ ਦੇ ਫੇਵਰੇਟ ਰੈਪਰ ਨੂੰ 30 ਸਾਲ ਬਾਅਦ ਮਿਲੇਗਾ ''ਇਨਸਾਫ਼''! ਕਾਤਲ ਨੂੰ 13 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
Tuesday, Sep 01, 2026 - 10:32 AM (IST)
ਲਾਸ ਏਂਜਲਸ (ਏਜੰਸੀ)- ਲਾਸ ਵੇਗਾਸ ਸਟ੍ਰਿਪ 'ਤੇ ਗੋਲੀਬਾਰੀ ਵਿੱਚ ਰੈਪ ਆਈਕਨ ਟੂਪੈਕ ਸ਼ਕੂਰ ਦੇ ਕਤਲ ਤੋਂ ਲਗਭਗ 30 ਸਾਲ ਬਾਅਦ, ਨੇਵਾਡਾ ਦੀ ਇੱਕ ਜਿਊਰੀ ਨੇ ਕੈਂਪਟਨ ਗੈਂਗ ਇੱਕ ਸਾਬਕਾ ਲੀਡਰ ਨੂੰ ਪਹਿਲੀ-ਡਿਗਰੀ ਕਤਲ ਦਾ ਦੋਸ਼ੀ ਪਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਖਰੀ ਸੁਣਵਾਈ ਤੋਂ ਬਾਅਦ ਡੁਏਨ "ਕੇਫੇ ਡੀ" ਡੇਵਿਸ ਨੂੰ ਇੱਕ ਅਪਰਾਧਿਕ ਗਿਰੋਹ ਨੂੰ ਉਤਸ਼ਾਹਿਤ ਕਰਨ ਜਾਂ ਉਸਦੀ ਮਦਦ ਕਰਨ ਦੇ ਇਰਾਦੇ ਨਾਲ ਜਾਨਲੇਵਾ ਹਥਿਆਰ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

ਲਾਸ ਵੇਗਾਸ ਵਿੱਚ ਇੱਕ ਹਫ਼ਤੇ ਚੱਲੇ ਮੁਕੱਦਮੇ ਤੋਂ ਬਾਅਦ ਜਿਊਰੀ ਨੇ ਲਗਭਗ 3 ਘੰਟੇ ਵਿਚਾਰ-ਵਟਾਂਦਰਾ ਕਰਨ ਮਗਰੋਂ ਇਹ ਫੈਸਲਾ ਸੁਣਾਇਆ। ਸਰਕਾਰੀ ਵਕੀਲਾਂ ਅਤੇ ਪੁਲਸ ਨੇ ਦਾਅਵਾ ਕੀਤਾ ਕਿ ਡੇਵਿਸ ਨੇ 7 ਸਤੰਬਰ 1996 ਨੂੰ ਲਾਸ ਵੇਗਾਸ ਵਿੱਚ ਹੋਈ ਇਸ ਗੋਲੀਬਾਰੀ ਵਿੱਚ ਸ਼ਕੂਰ ਦੇ ਕਤਲ ਦੀ ਯੋਜਨਾ ਬਣਾਈ ਸੀ ਅਤੇ ਸ਼ੂਟਰ ਨੂੰ ਕਤਲ ਲਈ ਹਥਿਆਰ ਸੌਂਪਿਆ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਅਸਲ ਗੋਲੀਬਾਰੀ ਕਰਨ ਵਾਲਾ ਜਾਂ ਤਾਂ ਡੇਵਿਸ ਦਾ ਭਤੀਜਾ ਓਰਲੈਂਡੋ "ਬੇਬੀ ਲੇਨ" ਐਂਡਰਸਨ ਸੀ ਜਾਂ ਕੋਈ ਹੋਰ ਆਦਮੀ ਜੋ ਕਾਰ ਦੀ ਪਿਛਲੀ ਸੀਟ 'ਤੇ ਬੈਠਾ ਸੀ।
ਇਹ ਵੀ ਪੜ੍ਹੋ: 40 ਸਾਲ ਦੀ ਉਮਰ 'ਚ ਮਾਂ ਬਣੇਗੀ ਮਸ਼ਹੂਰ ਅਦਾਕਾਰਾ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ

ਆਪਣੀਆਂ ਅੰਤਿਮ ਦਲੀਲਾਂ ਦੌਰਾਨ, ਸਰਕਾਰੀ ਵਕੀਲ ਬੀਨੂ ਪਲਾਲ ਨੇ ਕਿਹਾ ਕਿ ਇਹ ਕੇਸ ਹਾਲਾਤ ਸੰਬੰਧੀ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਨਾਲ ਭਰਿਆ ਹੋਇਆ ਹੈ। ਇਸ ਤੋਂ ਇਲਾਵਾ ਡੇਵਿਸ ਦੇ ਖੁਦ ਵੀ ਪਿਛਲੇ ਸਾਲਾਂ ਦੌਰਾਨ ਮੀਡੀਆ ਅਤੇ ਆਪਣੀ ਕਿਤਾਬ ਵਿੱਚ ਅਜਿਹੇ ਬਿਆਨ ਦਿੱਤੇ ਹਨ, ਜਿਨ੍ਹਾਂ ਨਾਲ ਸਾਬਿਤ ਹੁੰਦਾ ਹੈ ਕਿ ਉਹ ਕਤਲ ਵਿੱਚ ਸਹਾਇਤਾ ਕਰਨ ਦਾ ਦੋਸ਼ੀ ਸੀ। ਪਾਲਲ ਨੇ ਕਿਹਾ, "ਲਗਭਗ 18 ਸਾਲਾਂ ਤੋਂ, ਡੁਏਨ ਡੇਵਿਸ ਨੇ ਪੁਲਸ, ਟੈਲੀਵਿਜ਼ਨ, ਕਿਤਾਬਾਂ, ਯੂਟਿਊਬ ਇੰਟਰਵਿਊਆਂ ਵਿੱਚ ਇਹ ਵਾਰ-ਵਾਰ ਕਿਹਾ ਹੈ ਕਿ ਉਹ ਟੂਪੈਕ ਸ਼ਕੂਰ ਦੇ ਕਤਲ ਲਈ ਜ਼ਿੰਮੇਵਾਰ ਹੈ।"

ਦੂਜੇ ਪਾਸੇ, ਡੇਵਿਸ ਦੇ ਵਕੀਲ ਮਾਈਕਲ ਸੈਨਫਟ ਨੇ ਦਲੀਲ ਦਿੱਤੀ ਕਿ ਸ਼ਕੂਰ ਦੇ ਕਤਲ ਲਈ ਡੇਵਿਸ ਦੇ ਆਪਣੇ ਬਿਆਨਾਂ ਨੂੰ ਅਸਲ ਸਬੂਤ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਸਵਾਲ ਚੁੱਕਿਆ ਕਿ, "ਜੇਕਰ ਡੁਏਨ ਡੇਵਿਸ ਨੇ ਅਸਲ ਵਿੱਚ ਕਬੂਲ ਕੀਤਾ ਸੀ - ਸੱਚਮੁੱਚ ਕਬੂਲ ਕੀਤਾ ਸੀ ਤਾਂ ਅਸੀਂ 30 ਸਾਲ ਬਾਅਦ ਇੱਥੇ ਕਿਉਂ ਹਾਂ?" ਡੇਵਿਸ ਨੂੰ 13 ਅਕਤੂਬਰ ਨੂੰ ਸਜ਼ਾ ਸੁਣਾਈ ਜਾਣੀ ਹੈ ਅਤੇ ਉਹ ਜ਼ਮਾਨਤ ਤੋਂ ਬਿਨਾਂ ਹਿਰਾਸਤ ਵਿੱਚ ਰਹੇਗਾ। ਡੇਵਿਸ ਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਸ ਫੈਸਲੇ ਵਿਰੁੱਧ ਅਪੀਲ ਕਰਨ ਦੀ ਯੋਜਨਾ ਬਣਾਈ ਹੈ।
ਘਟਨਾ ਦਾ ਵੇਰਵਾ
ਦੱਸ ਦੇਈਏ ਕਿ 7 ਸਤੰਬਰ 1996 ਦੀ ਰਾਤ ਨੂੰ ਪੈਰਾਡਾਈਜ਼, ਨੇਵਾਡਾ ਵਿੱਚ ਲਾਲ ਬੱਤੀ 'ਤੇ ਰੁਕੀ ਹੋਈ ਕਾਰ ਵਿੱਚ ਬੈਠੇ ਸ਼ਕੂਰ ਨੂੰ ਗਲੋਕ .22 ਪਿਸਤੌਲ ਨਾਲ 4 ਗੋਲੀਆਂ ਮਾਰੀਆਂ ਗਈਆਂ ਸਨ। ਗੋਲੀਆਂ ਇੱਕ ਚਿੱਟੇ ਰੰਗ ਦੀ ਕੈਡੀਲੈਕ ਕਾਰ 'ਚੋਂ ਚਲਾਈਆਂ ਗਈਆਂ ਸਨ, ਜੋ ਸ਼ਕੂਰ ਦੀ ਕਾਰ ਦੇ ਨਾਲ ਆ ਕੇ ਰੁਕੀ ਸੀ। ਸ਼ਕੂਰ ਦੀ ਇਸ ਗੋਲੀਬਾਰੀ ਤੋਂ 6 ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
