ਸਿੱਧੂ ਮੂਸੇ ਵਾਲਾ ਵਲੋਂ 7 ਦੇਸ਼ਾਂ ਦੇ ਟੂਰ ਦਾ ਐਲਾਨ, ਪਾਕਿਸਤਾਨ 'ਚ ਵੀ ਹੋਵੇਗਾ ਲਾਈਵ ਸ਼ੋਅ

2021-07-05T11:37:26.587

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਇਸ ਸਮੇਂ ਪੰਜਾਬੀ ਇੰਡਸਟਰੀ ਵਿਚ ਡੰਕਾ ਵੱਜਦਾ ਹੈ। ਸਿੱਧੂ ਮੂਸੇ ਵਾਲਾ ਨੇ ਹਾਲ ਹੀ ਵਿਚ ਆਪਣੀ ਐਲਬਮ 'ਮੂਸਟੇਪ' ਰਿਲੀਜ਼ ਕੀਤੀ ਹੈ। 'ਮੂਸਟੇਪ' ਨੂੰ ਸਿੱਧੂ ਮੂਸੇ ਵਾਲਾ ਦੇ ਕਰੀਅਰ ਦਾ ਸਭ ਤੋਂ ਵੱਡਾ ਪ੍ਰਾਜੈਕਟ ਕਿਹਾ ਗਿਆ, ਜਿਸ ਨੂੰ ਸਿੱਧੂ ਮੂਸੇ ਵਾਲਾ ਨੇ ਸਹੀ ਵੀ ਸਾਬਤ ਕੀਤਾ ਹੈ। 'ਮੂਸਟੇਪ' ਦੀ ਸਫ਼ਲਤਾ 'ਤੇ ਸਿੱਧੂ ਮੂਸੇ ਵਾਲਾ ਨੇ ਲਾਈਵ ਆ ਕੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਹੋਰ ਸਰਪ੍ਰਾਈਜ਼ ਸ਼ੇਅਰ ਵੀ ਕੀਤਾ।

PunjabKesari
ਸਿੱਧੂ ਮੂਸੇ ਵਾਲਾ ਨੇ ਖ਼ੁਲਾਸਾ ਕੀਤਾ ਕਿ 'ਮੂਸਟੇਪ' ਟੂਰ ਹੋਣ ਜਾ ਰਿਹਾ ਹੈ। ਉਸ ਨੇ ਕਿਹਾ ਕਿ 'ਵਰਲਡ ਟੂਰ' ਦੀ ਅਨਾਊਸਮੈਂਟ ਜਲਦ ਹੀ ਕੀਤੀ ਜਾਵੇਗੀ। ਕਰੀਬ 7 ਦੇਸ਼ਾਂ ਵਿਚ ਟੂਰ ਕੀਤਾ ਜਾਵੇਗਾ, ਜਿਸ ਵਿਚ ਪਾਕਿਸਤਾਨ ਵੀ ਸ਼ਾਮਲ ਹੋਵੇਗਾ। ਪਾਕਿਸਤਾਨ ਵਿਚ ਵੀ ਸਿੱਧੂ ਮੂਸੇ ਵਾਲਾ ਦੀ ਵੱਡੀ ਫੈਨ ਫਾਲੋਇੰਗ ਹੈ। ਆਪਣਾ ਪਾਕਿਸਤਾਨ ਦਾ ਟੂਰ ਐਲਾਨ ਕਰਕੇ ਸਿੱਧੂ ਨੇ ਆਪਣੇ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਹੋਰ ਵਧਾਇਆ ਹੈ।

PunjabKesari

ਸਿੱਧੂ ਮੂਸੇ ਵਾਲਾ ਹੁਣ ਤਕ ਕਈ ਦੇਸ਼ਾਂ ਵਿਚ ਆਪਣੇ ਲਾਈਵ ਸ਼ੋਅ ਕਰ ਚੁੱਕਾ ਹੈ। ਇਹ ਪਹਿਲੀ ਵਾਰ ਹੈ ਜਦ ਸਿੱਧੂ ਮੂਸੇ ਵਾਲਾ ਪਾਕਿਸਤਾਨ ਵਿਚ ਆਪਣਾ ਸ਼ੋਅ ਕਰੇਗਾ। ਉਮੀਦ ਇਹ ਕੀਤੀ ਜਾ ਰਹੀ ਹੈ ਕਿ 'ਮੂਸਟੇਪ' ਐਲਬਮ ਦੇ ਐਡ ਤੋਂ ਬਾਅਦ ਜਲਦ ਹੀ ਟੂਰ ਸ਼ੈਡਿਊਲ ਕੀਤਾ ਜਾਵੇ0ਗਾ। ਕੋਵਿਡ ਕਰਕੇ ਫਿਲਹਾਲ ਇਸ ਟੂਰ ਨੂੰ ਸਮਾਂ ਲੱਗ ਸਕਦਾ ਹੈ। ਬੱਸ ਹੁਣ ਸਭ ਨੂੰ ਇੰਤਜ਼ਾਰ ਰਹੇਗਾ ਜਦੋਂ ਇਸ ਦੀ ਆਫੀਸ਼ੀਅਲ ਅਨਾਊਸਮੈਂਟ ਹੋਵੇਗੀ।

PunjabKesari

ਨੋਟ - ਸਿੱਧੂ ਮੂਸੇ ਵਾਲਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor sunita