ਮੂਸੇ ਵਾਲਾ ਦੀ ਟੀਮ ਨੇ ਸਾਥੀਆਂ ਨੂੰ ਇੰਟਰਵਿਊਜ਼ ਨਾ ਕਰਨ ਦੀ ਦਿੱਤੀ ਸਲਾਹ, ਏ. ਆਈ. ਗੀਤਾਂ ਨੂੰ ਲੈ ਕੇ ਆਖੀ ਇਹ ਗੱਲ

Sunday, May 14, 2023 - 05:59 PM (IST)

ਮੂਸੇ ਵਾਲਾ ਦੀ ਟੀਮ ਨੇ ਸਾਥੀਆਂ ਨੂੰ ਇੰਟਰਵਿਊਜ਼ ਨਾ ਕਰਨ ਦੀ ਦਿੱਤੀ ਸਲਾਹ, ਏ. ਆਈ. ਗੀਤਾਂ ਨੂੰ ਲੈ ਕੇ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ)– ਸਿੱਧੂ ਮਸੂੇ ਵਾਲਾ ਦੀ ਟੀਮ ਵਲੋਂ ਅੱਜ ਇਕ ਪੋਸਟ ਸਿੱਧੂ ਦੇ ਇੰਸਟਾਗ੍ਰਾਮ ਪੇਜ ’ਤੇ ਸਾਂਝੀ ਕੀਤੀ ਗਈ ਹੈ। ਇਸ ਪੋਸਟ ’ਚ ਸਿੱਧੂ ਦੀ ਟੀਮ ਨੇ ਉਸ ਦੇ ਸਾਥੀਆਂ ਨੂੰ ਇੰਟਰਵਿਊਜ਼ ਨਾ ਕਰਨ ਦੀ ਸਲਾਹ ਦਿੱਤੀ ਹੈ। ਦਰਅਸਲ ਕੁਝ ਪ੍ਰੋਡਕਸ਼ਨ ਹਾਊਸਿਜ਼ ਵਲੋਂ ਸਿੱਧੂ ਦੇ ਸਾਥੀਆਂ ਨੂੰ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਕ੍ਰਾਈਮ ਬੇਸਡ ਡਾਕੂਮੈਂਟਰੀ ਲਈ ਉਨ੍ਹਾਂ ਦੇ ਇੰਟਰਵਿਊਜ਼ ਲੈ ਸਕਣ।

ਇਸ ਤੋਂ ਇਲਾਵਾ ਸਿੱਧੂ ਦੀ ਟੀਮ ਨੇ ਏ. ਆਈ. ਮਿਊਜ਼ਿਕ ਪ੍ਰੋਡਿਊਸਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਸਿੱਧੂ ਦੀ ਆਵਾਜ਼ ਨਾਲ ਗੀਤ ਨਾ ਬਣਾਉਣ ਕਿਉਂਕਿ ਸਿੱਧੂ ਦਾ ਟੈਲੰਟ ਸਭ ਤੋਂ ਅਲੱਗ ਸੀ ਤੇ ਇਸ ਨਾਲ ਕਿਤੇ ਨਾ ਕਿਤੇ ਇਸ ਚੀਜ਼ ਨੂੰ ਨੁਕਸਾਨ ਪਹੁੰਚ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ

ਸਿੱਧੂ ਦੀ ਟੀਮ ਨੇ ਲਿਖਿਆ, ‘‘ਕਾਫੀ ਸਾਰੀਆਂ ਚੀਜ਼ਾਂ ਹਨ, ਜੋ ਸਾਡੇ ਧਿਆਨ ’ਚ ਲਿਆਂਦੀਆਂ ਗਈਆਂ ਹਨ। ਪਹਿਲਾਂ ਤਾਂ ਕਾਫੀ ਸਾਰੇ ਪ੍ਰੋਡਕਸ਼ਨ ਹਾਊਸਿਜ਼ ਸਿੱਧੂ ਦੀ ਟੀਮ ਤੇ ਸਾਥੀਆਂ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਉਹ ਕ੍ਰਾਈਮ ਬੇਸਡ ਡਾਕੂਮੈਂਟਰੀ ਲਈ ਇੰਟਰਵਿਊਜ਼ ਲੈ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਇੰਟਰਵਿਊਜ਼ ਲਈ ਉਨ੍ਹਾਂ ਕੋਲ ਸਿੱਧੂ ਦੇ ਮਾਪਿਆਂ ਦੀ ਇਜਾਜ਼ਤ ਹੈ। ਕਿਰਪਾ ਕਰਕੇ ਇਨ੍ਹਾਂ ਪ੍ਰਾਜੈਕਟਾਂ ਦਾ ਹਿੱਸਾ ਬਣਨ ਤੋਂ ਬਚੋ।’’

PunjabKesari

ਉਨ੍ਹਾਂ ਅੱਗੇ ਲਿਖਿਆ, ‘‘ਦੂਜੀ ਗੱਲ, ਅੱਜ-ਕੱਲ ਏ. ਆਈ. ਟਰੈਕਸ ਦਾ ਕਾਫੀ ਰੁਝਾਨ ਤੁਰ ਪਿਆ ਹੈ, ਜੋ ਵੱਖ-ਵੱਖ ਪਲੇਟਫਾਰਮਜ਼ ’ਤੇ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਨ੍ਹਾਂ ਗੀਤਾਂ ਨੂੰ ਸਹੀ ਸੋਚ ਨਾਲ ਅਪਲੋਡ ਕੀਤਾ ਜਾ ਰਿਹਾ ਹੈ ਤੇ ਅਸੀਂ ਸਮਝਦੇ ਹਾਂ ਕਿ ਸਿੱਧੂ ਨੂੰ ਜਿਊਂਦਾ ਰੱਖਣ ਲਈ ਅਜਿਹਾ ਕੀਤਾ ਜਾ ਰਿਹਾ ਹੈ ਪਰ ਇਹ ਕਿਤੇ ਨਾ ਕਿਤੇ ਨੁਕਸਾਨ ਵੀ ਪਹੁੰਚਾ ਰਹੇ ਹਨ। ਉਸ ਦਾ ਟੈਲੰਟ ਸਭ ਤੋਂ ਅਲੱਗ ਸੀ ਤੇ ਅਸੀਂ ਇਸ ਨੂੰ ਉਵੇਂ ਹੀ ਰੱਖਣਾ ਚਾਹੁੰਦੇ ਹਾਂ। ਅਸੀਂ ਏ. ਆਈ. ਮਿਊਜ਼ਿਕ ਪ੍ਰੋਡਿਊਸਰਸ ਨੂੰ ਬੇਨਤੀ ਕਰਦੇ ਹਾਂ ਕਿ ਸਿੱਧੂ ਦੇ ਗੀਤਾਂ ਨੂੰ ਰੀਮਿਕਸ ਕਰਨਾ ਬੰਦ ਕਰ ਦਿਓ। ਧੰਨਵਾਦ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News