ਚਰਚਾ ਦਾ ਵਿਸ਼ਾ ਬਣਿਆ ਸਿੱਧੂ ਮੂਸੇ ਵਾਲਾ ਤੇ ਰੰਗਰੇਜ਼ ਸਿੱਧੂ ਦਾ ਗੀਤ ''ਪਾਪੀ'' (ਵੀਡੀਓ)

7/7/2020 6:02:24 PM

ਜਲੰਧਰ (ਬਿਊਰੋ)— ਸਿੱਧੂ ਮੂਸੇ ਵਾਲਾ ਦਾ ਕੋਈ ਨਵਾਂ ਗੀਤ ਰਿਲੀਜ਼ ਹੋਵੇ ਤੇ ਉਹ ਯੂਟਿਊਬ 'ਤੇ ਟਰੈਂਡ ਨਾ ਕਰੇ ਇਹ ਤਾਂ ਹੋ ਹੀ ਨਹੀਂ ਸਕਦਾ। ਹਾਲ ਹੀ 'ਚ ਸਿੱਧੂ ਮੂਸੇ ਵਾਲਾ ਦਾ ਰੰਗਰੇਜ਼ ਸਿੱਧੂ ਨਾਲ 'ਪਾਪੀ' ਗੀਤ ਰਿਲੀਜ਼ ਹੋਇਆ ਹੈ, ਜੋ ਹਮੇਸ਼ਾ ਵਾਂਗ ਯੂਟਿਊਬ ਦੀ ਟਰੈਂਡਿੰਗ ਲਿਸਟ 'ਚ ਨੰਬਰ 1 'ਤੇ ਸ਼ੁਮਾਰ ਹੈ। ਮੂਸੇ ਵਾਲਾ ਤੇ ਰੰਗਰੇਜ਼ ਦੇ ਇਸ ਗੀਤ ਨੂੰ 24 ਘੰਟਿਆਂ 'ਚ 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਗੀਤ ਦੇ ਬੋਲ ਵੀ ਇਕੱਠਿਆਂ ਰੰਗਰੇਜ਼ ਸਿੱਧੂ ਤੇ ਸਿੱਧੂ ਮੂਸੇ ਵਾਲਾ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਦਿ ਕਿੱਡ ਨੇ ਦਿੱਤਾ ਹੈ ਤੇ ਵੀਡੀਓ ਸੁਕਰਨ ਪਾਠਕ ਤੇ ਰੁਪਨ ਭਾਰਦਵਾਜ ਵਲੋਂ ਬਣਾਈ ਗਈ ਹੈ। 'ਪਾਪੀ' ਗੀਤ ਸਿੱਧੂ ਮੂਸੇ ਵਾਲਾ ਤੇ ਠਗਲਾਈਫ ਰਿਕਾਰਡਸ ਦੀ ਸਾਂਝੀ ਪੇਸ਼ਕਸ਼ ਹੈ। ਯੂਟਿਊਬ 'ਤੇ ਇਹ ਗੀਤ ਠਗਲਾਈਫ ਰਿਕਾਰਡਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

Content Editor Rahul Singh