ਸਿੱਧੂ ਮੂਸੇ ਵਾਲਾ ਦਾ ਵੱਡਾ ਰਿਕਾਰਡ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਭਾਰਤੀ ਕਲਾਕਾਰ

Monday, Apr 10, 2023 - 05:00 PM (IST)

ਸਿੱਧੂ ਮੂਸੇ ਵਾਲਾ ਦਾ ਵੱਡਾ ਰਿਕਾਰਡ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਭਾਰਤੀ ਕਲਾਕਾਰ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ’ਤੇ 20 ਮਿਲੀਅਨ ਸਬਸਕ੍ਰਾਈਬਰਸ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਪ੍ਰਿਟੀ ਜ਼ਿੰਟਾ ਮੁੰਬਈ ’ਚ ਹੋਈ ਪ੍ਰੇਸ਼ਾਨ, ਸਾਂਝੀਆਂ ਕੀਤੀਆਂ 2 ਘਟਨਾਵਾਂ

ਅਜਿਹਾ ਕਰਨ ਵਾਲਾ ਸਿੱਧੂ ਮੂਸੇ ਵਾਲਾ ਪਹਿਲਾ ਆਜ਼ਾਦ ਭਾਰਤੀ ਕਲਾਕਾਰ ਬਣ ਗਿਆ ਹੈ। ਇਸ ਦੇ ਨਾਲ ਹੀ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਆਜ਼ਾਦ ਭਾਰਤੀ ਕਲਾਕਾਰ ਦਾ ਚੈਨਲ ਵੀ।

ਦੱਸ ਦੇਈਏ ਕਿ ਦੂਜੇ ਨੰਬਰ ’ਤੇ ਰੈਪਰ ਐਮੀਵੇ ਬੰਟਾਈ ਦਾ ਚੈਨਲ ਹੈ, ਜਿਸ ਦੇ 19.8 ਮਿਲੀਅਨ ਸਬਸਕ੍ਰਾਈਬਰਸ ਹਨ।

PunjabKesari

ਸਿੱਧੂ ਮੂਸੇ ਵਾਲਾ ਦੇ ਗੀਤਾਂ ਦੀ ਗੱਲ ਕਰੀਏ ਤਾਂ 7 ਅਪ੍ਰੈਲ ਨੂੰ ਉਸ ਦਾ ਨਵਾਂ ਗੀਤ ‘ਮੇਰਾ ਨਾਂ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਹੁਣ ਤਕ 22 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News