ਕਾਰਤਿਕ ਆਰਿਅਨ ਦਾ ਸਿੱਧੂ ਮੂਸੇ ਵਾਲਾ ਨੂੰ ਖ਼ਾਸ ਤੋਹਫ਼ਾ, ਛਿੜੀ ਹਰ ਪਾਸੇ ਚਰਚਾ

Saturday, Jun 12, 2021 - 01:31 PM (IST)

ਕਾਰਤਿਕ ਆਰਿਅਨ ਦਾ ਸਿੱਧੂ ਮੂਸੇ ਵਾਲਾ ਨੂੰ ਖ਼ਾਸ ਤੋਹਫ਼ਾ, ਛਿੜੀ ਹਰ ਪਾਸੇ ਚਰਚਾ

ਮੁੰਬਈ (ਬਿਊਰੋ) : ਕਾਰਤਿਕ ਆਰਿਅਨ ਨੇ ਸਿੱਧੂ ਮੂਸੇ ਵਾਲਾ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਇੰਸਟਾਗ੍ਰਾਮ ਲਾਈਵ 'ਚ ਉਨ੍ਹਾਂ ਲਈ ਇੱਕ ਗੀਤ ਗਾਉਣ। ਸਿੱਧੂ ਮੂਸੇ ਵਾਲਾ ਹਾਲ ਹੀ 'ਚ ਇੰਸਟਾਗ੍ਰਾਮ ਅਤੇ ਹੋਸਟ ਵਿਸ਼ਨੂੰ ਕੌਸ਼ਲ ਤੇ 'ਬ੍ਰਾਊਨ ਸ਼ੌਰਟੀ' ਸਟਾਰ ਸੋਨਮ ਬਾਜਵਾ ਨਾਲ ਇੱਕ ਪ੍ਰਸ਼ਨ ਸੈਸ਼ਨ 'ਚ ਸਿੱਧੇ (ਲਾਈਵ) ਹੋਏ ਸਨ। ਆਪਣੀ ਤਾਜ਼ਾ ਐਲਬਮ ਦੀ ਸਫਲਤਾ ਦੇ ਚੱਲਦਿਆਂ, ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਸੀ ਤੇ ਉਨ੍ਹਾਂ ਦੇ ਬੇਅੰਤ ਪਿਆਰ ਤੇ ਸਹਾਇਤਾ ਲਈ ਧੰਨਵਾਦ ਕੀਤਾ।

 

 
 
 
 
 
 
 
 
 
 
 
 
 
 
 
 

A post shared by Sidhu Moosewala (ਮੂਸੇ ਆਲਾ) (@sidhu_moosewala)

ਸਿੱਧੂ ਮੂਸੇ ਵਾਲਾ ਦੇ ਉਸ ਲਾਈਵ 'ਤੇ ਵੱਡੇ ਬਾਲੀਵੁੱਡ ਸਟਾਰ ਨੇ ਟਿੱਪਣੀ ਕੀਤੀ, ਜਿਸ ਨੂੰ ਹਰੇਕ ਨੇ ਨੋਟ ਕੀਤਾ ਸੀ। ਸੈਸ਼ਨ 'ਚ ਸ਼ਾਮਲ ਹੋਣ ਤੋਂ ਪਹਿਲਾਂ ਮੇਜ਼ਬਾਨ ਵਿਸ਼ਨੂੰ ਕੌਸ਼ਲ ਤੇ ਸੋਨਮ ਬਾਜਵਾ ਦੇ ਸੈਸ਼ਨ 'ਚ ਸ਼ਾਮਲ ਹੋਣ ਸਮੇਂ ਸਿੱਧੂ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਦਿੰਦੇ ਹੋਏ ਅਤੇ ਸਾਰੇ ਪਿਆਰ ਲਈ ਉਨ੍ਹਾਂ ਦਾ ਧੰਨਵਾਦ ਕਰ ਰਹੇ ਸਨ। ਸਾਰੇ ਪਿਆਰ ਭਰੇ ਸੰਦੇਸ਼ਾਂ ਵਿਚਕਾਰ, ਇੱਕ ਪ੍ਰਮਾਣਿਤ ਖਾਤਿਆਂ ਤੋਂ ਇਹ ਸੁਨੇਹਾ 'ਮਜ਼ਾ ਆ ਗਿਆ ਭਾਅ ਜੀ'। ਇਹ ਟਿੱਪਣੀ ਕਿਸੇ ਹੋਰ ਦੀ ਨਹੀਂ ਬਾਲੀਵੁੱਡ ਦੇ ਵੱਡੇ ਸਟਾਰ ਕਾਰਤਿਕ ਆਰਿਅਨ ਦੀ ਸੀ। ਕਾਰਿਤਕ ਨੇ ਸਿੱਧੂ ਨੂੰ ਬੇਨਤੀ ਕਰਦਿਆਂ ਦੋ ਲਾਈਨਾਂ ਗਾਉਣ ਲਈ ਕਿਹਾ। ਸੁਪਰਸਟਾਰ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਸਿੱਧੂ ਮੂਸੇ ਵਾਲਾ ਨੇ ਪਿਛਲੇ ਦਿਨੀਂ ਜਾਰੀ ਕੀਤੇ ਆਪਣੇ ਗੀਤ 'ਸਿੱਧੂ ਸਨ' ਦੀਆਂ ਕੁਝ ਲਾਈਨਾਂ ਗਾਈਆਂ।

PunjabKesari

ਦੱਸ ਦਈਏ ਕਿ ਕਾਰਤਿਕ ਆਰੀਅਨ ਦੇ ਇੰਸਟਾਗ੍ਰਾਮ 'ਤੇ 21.5 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ ਤੇ ਇਸ ਮਾਮਲੇ 'ਚ ਉਹ ਦੇਸ਼ ਦੀ ਸਭ ਤੋਂ ਵੱਡੀ ਮਸ਼ਹੂਰ ਹਸਤੀ ਹੈ। ਬੇਸ਼ੱਕ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦੀ ਨਜ਼ਰ ਵੀ ਸਿੱਧੂ ਦੇ ਗੀਤਾਂ 'ਤੇ ਹੁੰਦੀ ਹੈ। ਰਣਵੀਰ ਸਿੰਘ, ਸ਼ਰੂਤੀ ਹਸਨ, ਵਿੱਕੀ ਕੌਸ਼ਲ ਤੇ ਹੋਰ ਬਹੁਤ ਸਾਰੇ ਅਦਾਕਾਰ ਸਿੱਧੂ ਤੇ ਉਸ ਦੇ ਗਾਣਿਆਂ ਪ੍ਰਤੀ ਆਪਣਾ ਪਿਆਰ ਦਰਸਾਉਣ ਲਈ ਸੋਸ਼ਲ ਮੀਡੀਆ 'ਤੇ ਪਹੁੰਚੇ ਸਨ ਪਰ ਕਾਰਤਿਕ ਆਰਿਅਨ ਬਾਲੀਵੁੱਡ 'ਚ ਸਿੱਧੂ ਦੇ ਪ੍ਰਸ਼ੰਸਕਾਂ 'ਚ ਨਵੀਂ ਐਡੀਸ਼ਨ ਹੈ। ਪ੍ਰਸਿੱਧ ਯੂਟਿਊਬ ਕ੍ਰੀਏਟਰ ਅਮਿਤ ਭਡਾਨਾ ਨੇ ਵੀ ਸਿੱਧੂ ਮੂਸੇ ਵਾਲਾ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਸ਼ੁੱਭ ਕਾਮਨਾਵਾਂ ਦਿੱਤੀਆਂ।

 
 
 
 
 
 
 
 
 
 
 
 
 
 
 

A post shared by Sidhu Moosewala (ਮੂਸੇ ਆਲਾ) (@sidhu_moosewala)

ਦੱਸਣਯੋਗ ਹੈ ਕਿ 'ਲਾਇਸੰਸ', 'ਉੱਚੀਆਂ ਗੱਲਾਂ', 'ਜੀ ਵੈਗਨ' ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚੋਂ ਇਕ ਵੀਡੀਓ 'ਚ ਸਿੱਧੂ ਮੂਸੇ ਵਾਲਾ ਆਪਣੇ ਦੋਸਤਾਂ ਅਤੇੁ ਚਾਹੁਣ ਵਾਲਿਆਂ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਦੇ ਹੋਏ ਨਜ਼ਰ ਆ ਰਿਹਾ ਹੈ।
ਸਿੱਧੂ ਮੂਸੇ ਵਾਲਾ ਦਾ ਅਸਲ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ। ਸਿੱਧੂ ਪੇਸ਼ੇ ਤੋਂ ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ। ਸਾਲ 2017 'ਚ ਸਿੱਧੂ ਮੂਸੇ ਵਾਲਾ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ 'ਚ ਪੜ੍ਹਾਈ ਕੀਤੀ ਅਤੇ ਸਾਲ 2016 'ਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗੀਤ 'ਜੀ ਵੈਗਨ' ਦਰਸ਼ਕਾਂ ਦੇ ਸਨਮੁਖ ਲੈ ਕੇ ਆਇਆ। ਸਿੱਧੂ ਨੇ ਸਾਲ 2018 'ਚ ਭਾਰਤ 'ਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸ ਨੇ ਕੈਨੇਡਾ 'ਚ ਵੀ ਸਫ਼ਲ ਲਾਈਵ ਸ਼ੋਅ ਕੀਤੇ। ਅਗਸਤ 2018 'ਚ ਉਸ ਨੇ ਫ਼ਿਲਮ 'ਡਾਕੂਆਂ ਦਾ ਮੁੰਡਾ' ਲਈ ਆਪਣਾ ਪਹਿਲਾ ਫ਼ਿਲਮੀ ਗੀਤ 'ਡਾਲਰ' ਲਾਂਚ ਕੀਤਾ।


 


author

sunita

Content Editor

Related News